04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ’ਚ ਮਾਡਲ, ਪ੍ਰੋਜੈਕਟ ਅਤੇ ਗਤੀਵਿਧੀ ਮੇਲਾ-2026 ਕਰਵਾਇਆ

ਬੋਹਾ, 4 ਨਵੰਬਰ (ਰਮੇਸ਼ ਤਾਂਗੜੀ)- ਪੀ. ਐੱਮ.

Ad Position 21
No active advertisement
ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਵਿਖੇ ਮੁੱਖ ਮਹਿਮਾਨ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਰਮੇਸ਼ ਤਾਂਗੜੀ 05-11-2026
ਬੋਹਾ, 4 ਨਵੰਬਰ (ਰਮੇਸ਼ ਤਾਂਗੜੀ)- ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਵਿਖੇ ਮਾਡਲ, ਪ੍ਰੋਜੈਕਟ ਅਤੇ ਗਤੀਵਿਧੀ ਮੇਲਾ-2026 ਕਰਵਾਇਆ ਗਿਆ, ਜਿਸ ’ਚ ਵੱਖ-ਵੱਖ 14 ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ। ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲਾਂ, ਪ੍ਰੋਜੈਕਟਾਂ ਅਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਸਿਰਜਣਾਤਮਿਕਤਾ, ਵਿਗਿਆਨਕ ਸੋਚ ਤੇ ਵਿਹਾਰਕ ਯੋਗਤਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮਹਿਮਾਨ ਡਾ. ਬੂਟਾ ਸਿੰਘ ਸੇਖੋਂ ਪ੍ਰਿੰਸੀਪਲ ਡਾਇਟ ਅਤੇ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦੇ ਨਾਲ ਹੀ ਸਿਰਜਣਾਤਮਿਕ ਅਤੇ ਵਿਗਿਆਨਕ ਸੋਚ ਵਾਲੀਆਂ ਯੋਗਤਾਵਾਂ ਨੂੰ ਵਿਕਸਿਤ ਕਰਨ ਲਈ ਬੇਹੱਦ ਸਹਾਇਕ ਸਿੱਧ ਹੁੰਦੇ ਹਨ। ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਅਸਲ ਜੀਵਨ ਵਿਚ ਵਰਤੋਂ’ ਵਿਸ਼ੇ ਵਿਚ ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕੁਲਾਣਾ ਨੇ ਦੂਜਾ ਤੇ ਪੀ . ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾ ਰਾਹੀਂ ਏਕੀਕ੍ਰਿਤ ਸਿੱਖਿਆ ਮੁਕਾਬਲੇ ’ਚ ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲ, ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਤੇ ਸਰਕਾਰੀ ਹਾਈ ਸਕੂਲ ਕੁਲਾਣਾ, ਭਾਰਤੀ ਜੀਵਨ-ਮੁੱਲ ਅਤੇ ਵਿਰਾਸਤ’ ਵਿਸ਼ੇ ’ਚ ਸਰਕਾਰੀ ਸੈਕੰਡਰੀ ਸਕੂਲ ਗੰਢੂ ਕਲਾਂ, ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਤੇ ਸਰਕਾਰੀ ਮਿਡਲ ਸਕੂਲ ਉੱਡਤ ਸੈਦੇਵਾਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਮੱਲਿਆ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਮੁਕਾਬਲਿਆਂ ’ਚ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ, ਸਰਕਾਰੀ ਹਾਈ ਸਕੂਲ ਕੁਲਾਣਾ ਤੇ ਸਰਕਾਰੀ ਸੈਕੰਡਰੀ ਸਕੂਲ ਸੈਦੇਵਾਲਾ, ‘ਕਲਾ ਰਾਹੀਂ ਏਕੀਕ੍ਰਿਤ ਸਿੱਖਿਆ’ ਵਿਸ਼ੇ ਦੇ ਮੁਕਾਬਲੇ ’ਚ ਸਰਕਾਰੀ ਸੈਕੰਡਰੀ ਸਕੂਲ ਗੰਢੂ ਕਲਾਂ, ਸਕੂਲ ਆਫ਼ ਐਮੀਨੈਂਸ ਬੋਹਾ ਤੇ ਸਰਕਾਰੀ ਹਾਈ ਸਕੂਲ ਕੁਲਾਣਾ, ‘ਭਾਰਤੀ ਜੀਵਨ-ਮੁੱਲ ਅਤੇ ਵਿਰਾਸਤ’ ਵਿਸ਼ੇ ’ਚ ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ, ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਤੇ ਸਰਕਾਰੀ ਹਾਈ ਸਕੂਲ ਕੁਲਾਣਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਕੁਲਦੀਪ ਸਿੰਘ ਨੇ ਕੀਤਾ। ਇਸ ਮੌਕੇ ਕੋਆਰਡੀਨੇਟਰ ਨਵਨੀਤ ਕੱਕੜ, ਨੋਡਲ ਅਫ਼ਸਰ ਹਰਜਿੰਦਰ ਸਿੰਘ, ਗੁਰਜੰਟ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਮੰਘਾਣੀਆਂ, ਮਨਦੀਪ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਕੁਲਾਣਾ ਅਤੇ ਹਰਫੂਲ ਸਿੰਘ ਕੇਂਦਰ ਮੁੱਖ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬੋਹਾ, ਪ੍ਰਿੰਸੀਪਲ ਸੁਨੀਲ ਕੁਮਾਰ, ਮੇਲੇ ਦੇ ਨੋਡਲ ਅਧਿਆਪਕ ਜਗਜੀਤ ਕੁਮਾਰ ਤੇ ਸਹਾਇਕ ਨੋਡਲ ਅਧਿਆਪਕ ਗੁਰਦੀਪ ਸਿੰਘ, ਸਿਮਰਨ ਕੌਰ, ਜਸਵਿੰਦਰ ਕੌਰ, ਮਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਤੁਲਸੀ ਦਾਸ, ਸ਼ਨੀ ਸਿੰਘ, ਸ਼ਵੀਨਾ ਰਾਣੀ, ਸੁਖਦੀਪ ਕੌਰ, ਰਿਤੂ, ਮਨਪ੍ਰੀਤ ਕੌਰ, ਪਰਮਜੀਤ ਕੌਰ, ਪੂਜਾ, ਰਮਨਜੀਤ ਕੌਰ, ਰਮਨਦੀਪ ਕੌਰ, ਰਾਜਪਾਲ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਫ਼ਤਰੀ ਕਾਮਿਆਂ ਨੇ ਰੋਸ ਮੁਜ਼ਾਹਰਾ ਕਰਨ ਉਪਰੰਤ ਸਰਕਾਰ ਦੀ ਅਰਥੀ ਸਾੜੀ ਪੰਜਾਬ ਸਰਕਾਰ ’ਤੇ ਮੰਗਾਂ ਨਾ ਮੰਨਣ ਦਾ ਲਗਾਇਆ ਦੋ... ਅਗਲੀ ਖ਼ਬਰ ਨਗਰ ਨਿਗਮ ਦੀ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ
Ad Position 24