ਬੋਹਾ ਦੀ ਸਿਮਰਨ ਕੌਰ ਨੇ ਸੂਬਾ ਪੱਧਰੀ ਈਵੈਂਟ ਕਰਾਟੇ ’ਚੋਂ ਸੋਨ ਤਗਮਾ ਜਿੱਤਿਆ
ਬੋਹਾ/ਬੁਢਲਾਡਾ, 12 ਨਵੰਬਰ (ਰਮੇਸ਼ ਤਾਂਗੜੀ/ਸੁਨੀਲ ਮਨਚੰਦਾ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਲੁਧਿਆਣਾ ਵਿਖੇ ਹੋਈਆਂ ਸੂਬਾ ਪੱਧਰੀ ਸਕੂਲ ਖੇਡਾਂ ਦੇ ਮਾਈਨਸ 24 ਕਿਲੋਗ੍ਰਾਮ ਭਾਰ ਵਰਗ ਦੇ ਈਵੈਂਟ ਕਰਾਟੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਹੈ। ਬੱਸ ਸਟੈਂਡ ਬੁਢਲਾਡਾ ਪੁੱਜਣ ’ਤੇ ਸਕੂਲ ਸਟਾਫ਼ ਅਤੇ ਅਧਿਆਪਕਾਂ ਵਲੋਂ ਖਿਡਾਰਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਬੋਹਾ/ਬੁਢਲਾਡਾ, 12 ਨਵੰਬਰ (ਰਮੇਸ਼ ਤਾਂਗੜੀ/ਸੁਨੀਲ ਮਨਚੰਦਾ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਲੁਧਿਆਣਾ ਵਿਖੇ ਹੋਈਆਂ ਸੂਬਾ ਪੱਧਰੀ ਸਕੂਲ ਖੇਡਾਂ ਦੇ ਮਾਈਨਸ 24 ਕਿਲੋਗ੍ਰਾਮ ਭਾਰ ਵਰਗ ਦੇ ਈਵੈਂਟ ਕਰਾਟੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ ਹੈ। ਬੱਸ ਸਟੈਂਡ ਬੁਢਲਾਡਾ ਪੁੱਜਣ ’ਤੇ ਸਕੂਲ ਸਟਾਫ਼ ਅਤੇ ਅਧਿਆਪਕਾਂ ਵਲੋਂ ਖਿਡਾਰਨ ਦਾ ਭਰਵਾਂ ਸਵਾਗਤ ਕੀਤਾ ਗਿਆ। ਹਲਕਾ ਬੁਢਲਾਡਾ ਦੇ ਵਿਧਾਇਕ ਦੇ ਪੁੱਤਰ ਲੈਕਚਰਾਰ ਗੁਰਵਿੰਦਰ ਸਿੰਘ ਨੇ ਵੀ ਪਹੁੰਚ ਕੇ ਖਿਡਾਰਨ ਦੀ ਹੌਸਲਾ ਅਫਜਾਈ ਕੀਤੀ। ਬੋਹਾ ਪੁੱਜਣ ’ਤੇ ਲੋਕਾਂ ਨੇ ਢੋਲ ਵਜਾ ਕੇ ਸਿਮਰਨ ਦਾ ਸਵਾਗਤ ਕੀਤਾ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ। ਉਸ ਦੇ ਮਾਪਿਆਂ ਅਤੇ ਡੀ.ਪੀ.ਈ. ਸੁਦਰਸ਼ਨ ਕੁਮਾਰ ਰਾਜੂ ਦਾ ਵੀ ਸਨਮਾਨ ਕੀਤਾ ਗਿਆ। ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਪਾਲਣ ਵਾਲੇ ਸਤਵੀਰ ਸਿੰਘ ਦੀ ਧੀ ਸਿਮਰਨ ਕੌਰ ਦਾ ਸੁਪਨਾ ਕਰਾਟੇ ਕੋਚ ਬਣਨ ਦਾ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਨੂੰ ਸਿਖਲਾਈ ਦੇ ਸਕੇ। ਉਸ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਮਾਪਿਆਂ, ਸਕੂਲ ਦੇ ਡੀ.ਪੀ.ਈ., ਕਲਾਸ ਇੰਚਾਰਜ ਸੁਖਦੀਪ ਕੌਰ, ਸਮੂਹ ਅਧਿਆਪਕਾਂ ਅਤੇ ਕਰਾਟੇ ਕੋਚ ਚਰਨਜੀਤ ਤੇ ਤਰਸੇਮ ਸਿੰਘ ਨੂੰ ਦਿੱਤਾ। ਸਕੂਲ ਇੰਚਾਰਜ ਪ੍ਰਿੰਸੀਪਲ ਸੁਨੀਲ ਕੁਮਾਰ ਨੇ ਸਿਮਰਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਸਕੂਲ ਦਾ ਨਾਂਅ ਪੰਜਾਬ ਭਰ ’ਚ ਚਮਕਾਇਆ ਹੈ । ਇਸ ਮੌਕੇ ਸਪੋਰਟਸ ਵੈੱਲਫੇਅਰ ਬੁਢਲਾਡਾ ਦੇ ਚੇ ਅਰਮੈਨ ਕਰਮਜੀਤ ਸਿੰਘ, ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾ ਬ ਦੇ ਸੂਬਾਈ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ, ਅਧਿਆਪਕ ਅਨਿਲ ਕੁਮਾਰ ਜੈਨ ਅਤੇ ਕਰਾਟੇ ਕੋਚ ਅਮਨ ਸਿੰਘ ਆਦਿ ਹਾਜ਼ਰ ਸਨ।