11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਸੰਤ ਪੰਚਮੀ ਮੌਕੇ ਨੂਰਪੁਰ ਬੇਦੀ ਵਿਖੇ ਮਾਤਾ ਸਰਸਵਤੀ ਦੀ ਸ਼ੋਭਾ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 25-01-2026
ਨੂਰਪੁਰ ਬੇਦੀ, 24 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪ੍ਰਵਾਸੀ ਮਜ਼ਦੂਰਾਂ ਵਲੋਂ ਸ਼ੰਕਰ ਮੁਖੀਆ ਦੀ ਅਗਵਾਈ ਹੇਠ ਅੱਜ ਬਸੰਤ ਪੰਚਮੀ ਮੌਕੇ ਮਾਤਾ ਸਰਸਵਤੀ ਦੇ ਪਾਵਨ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮਾਤਾ ਸਰਸਵਤੀ ਦੀ ਵਿਧੀ ਪੂਰਵਕ ਪੂਜਾ-ਅਰਚਨਾ ਕਰਨ ਉਪਰੰਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਸ਼ੁਰੂਆਤ ਪਿੰਡ ਸੈਣੀਮਾਜਰਾ ਤੋਂ ਕੀਤੀ ਗਈ, ਜੋ ਨੂਰਪੁਰ ਬੇਦੀ ਦੇ ਵੱਖ-ਵੱਖ ਮਹੱਲਿਆਂ 'ਚੋਂ ਲੰਘਦੀ ਹੋਈ ਬੱਸ ਸਟੈਂਡ ਤੋਂ ਬਾਅਦ ਵਾਪਸ ਪਿੰਡ ਸੈਣੀਮਾਜਰਾ ਵਿਖੇ ਸਮਾਪਤ ਹੋਈ | ਯਾਤਰਾ 'ਚ ਭਾਗ ਲੈ ਰਹੇ ਸ਼ਰਧਾਲੂ ਪੀਲੇ ਵਸਤਰਾਂ 'ਚ ਸਜੇ ਹੋਏ ਸਨ, ਜਦਕਿ ਵਿਸ਼ੇਸ਼ ਵਾਹਨ 'ਚ ਸਜੀ ਮਾਤਾ ਦੀ ਸੁੰਦਰ ਝਾਕੀ ਸੰਗਤਾਂ ਦੇ ਖ਼ਾਸ ਆਕਰਸ਼ਣ ਦਾ ਕੇਂਦਰ ਰਹੀ | ਸ਼ੋਭਾ ਯਾਤਰਾ ਦੇ ਰਸਤੇ 'ਚ ਸਥਾਨਕ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਕਈ ਥਾਵਾਂ 'ਤੇ ਪ੍ਰਸਾਦ ਵੀ ਵੰਡਿਆ ਗਿਆ | ਯਾਤਰਾ ਸ਼ਾਂਤੀਪੂਰਣ ਢੰਗ ਨਾਲ ਮੁੜ ਪਿੰਡ ਸੈਣੀਮਾਜਰਾ ਵਿਖੇ ਸਮਾਪਤ ਹੋਈ, ਜਿੱਥੇ ਮਾਤਾ ਸਰਸਵਤੀ ਦੀ ਆਰਤੀ ਅਤੇ ਭਜਨਾਂ ਨਾਲ ਸਮਾਗਮ ਦਾ ਸਮਾਪਨ ਕੀਤਾ ਗਿਆ | ਇਸ ਮੌਕੇ ਪ੍ਰਵਾਸੀ ਸ਼ੰਕਰ ਮੁਖੀਆ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਮਿਲ ਰਹੇ ਪਿਆਰ ਅਤੇ ਸਾਂਝੀ ਸਭਿਆਚਾਰਕ ਰੀਤਾਂ ਨੇ ਉਨ੍ਹਾਂ ਨੂੰ ਆਪਣੇ ਪਨ ਦਾ ਅਹਿਸਾਸ ਕਰਵਾਇਆ ਹੈ | ਸਮਾਗਮ ਨੇ ਸਾਂਝੀ ਸਭਿਆਚਾਰਕ ਸਹਿਯੋਗ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨਾਲ ਨੰਗਲ ਵਿਖੇ ਗਣਤੰਤਰਤਾ ਦਿਵਸ ਸਮਾਗਮ ਸੰਬੰਧੀ ਜਤਿੰਦਰ ਸਿੰਘ ਅਠਵਾਲ ਨੇ ਕੀਤੀ ਵਿਸ਼ੇਸ਼ ਮੀਟਿੰਗ <b... ਅਗਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਹਲਕੇ ਦੇ ਲੋਕਾਂ ਤੱਕ ਹਰ ਯੋਜਨਾਂ ਦਾ ਲਾਭ ਪਹੁੰਚਾਉਣ ਲਈ ਵਚਨਬੱਧ- ਡਾ. ਗੌਤਮ...
Ad Position 24