11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਾਬਾ ਰੰਗੀ ਰਾਮ ਦੀ ਬਰਸੀ ਸ਼ਰਧਾ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 25-01-2026
ਨੂਰਪੁਰ ਬੇਦੀ, 24 ਜਨਵਰੀ (ਹਰਦੀਪ ਸਿੰਘ ਢੀਂਡਸਾ)-ਡੇਰਾ ਬਾਬਾ ਸ੍ਰੀ ਚੰਦ ਨੂਰਪੁਰ ਬੇਦੀ ਵਿਖੇ ਬਾਬਾ ਰੰਗੀ ਰਾਮ ਜੀ ਦੀ 39ਵੀਂ ਬਰਸੀ ਬਹੁਤ ਹੀ ਧੂਮਧਾਮ ਨਾਲ ਮਹੰਤ ਰਾਮਦਾਸ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਈ ਗਈ | ਇਸ ਦੌਰਾਨ ਮਹੰਤ ਰਾਮਦਾਸ ਨੇ ਬਾਬਾ ਰੰਗੀ ਰਾਮ ਦੀ ਸਮਾਧ ਦੀ ਪੂਜਾ ਪੂਰੇ ਸਾਧੂ ਸਮਾਜ ਦੀ ਮਰਿਆਦਾ ਨਾਲ ਕੀਤੀ ਤੇ ਬਾਬਾ ਸ੍ਰੀ ਚੰਦ ਦੀ ਪਵਿੱਤਰ ਬਾਣੀ ਦਾ ਭੋਗ ਪਾਇਆ | ਇਸ ਉਪਰੰਤ ਝੰਡੇ ਦੀ ਰਸਮ ਸੁਵਾਮੀ ਚੇਤਨਾ ਨੰਦ ਬੜਵੇ ਵਾਲਿਆਂ ਵਲੋ ਅਦਾ ਕੀਤੀ ਗਈ | ਮਹੰਤ ਰਾਮ ਦਾਸ ਨੇ ਕਿਹਾ ਕਿ ਦੁਖੀ ਦੀ ਸੇਵਾ ਤੇ ਹਰ ਜੀਵ ਨਾਲ ਪ੍ਰੇਮ ਭਾਵ ਰੱਖਣਾ ਹੀ ਸੱਚੀ ਭਗਤੀ ਹੁੰਦੀ ਹੈ , ਜ਼ਰੂਰਤ ਮੰਦ ਗ਼ਰੀਬ ਦੀ ਸਹਾਇਤਾ ਕਰਨਾ ਹਰ ਮਨੁੱਖ ਦਾ ਪਹਿਲਾ ਫ਼ਰਜ਼ ਬਣਦਾ ਹੈ | ਇਸ ਮੋਕੇ ਗੁਰੂ ਚਰਨਾਂ ਨਾਲ ਪ੍ਰਸਿੱਧ ਭਜਨ ਮੰਡਲੀ ਵਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਤੇ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਵਲੋਂ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ | ਇਸ ਮੋਕੇ ਮਹੰਤ ਸੂਰਦਾਸ ਤਿਰਵੈਣੀ ਮੰਦਿਰ ਭਲਾਣ, ਸੰਤ ਚੇਤਨਾ ਨੰਦ ਬੜਵਾ, ਮਾਸਟਰ ਗੁਲਜ਼ਾਰੀ ਲਾਲ, ਠੇਕੇਦਾਰ ਹੰਸਰਾਜ, ਲੱਕੀ ਬਾਹਮਣ ਮਾਜਰਾ, ਠੇਕੇਦਾਰ ਮਹਿੰਦਰ ਸਿੰਘ, ਮਾਸਟਰ ਸੋਨੀ, ਦਰਸ਼ਨ ਚਨੌਲੀ, ਰਕੇਸ਼ ਸੈਣੀ ਮਾਜਰਾ, ਨੰਦ ਸੈਣੀ ਮਾਜਰਾ, ਡਾ ਵਰਿਆਮ ਸਿੰਘ, ਰਾਮ ਕਿਸ਼ਨ ਚੌਧਰੀ, ਰਾਜ ਕੁਮਾਰ ਸਸਕੌਰ, ਮਨੀ ਲਸਾੜੀ, ਬਿੰਦਰ ਸਰਥਲੀ, ਬਾਬਾ ਉਮੇਦਗਿਰੀ ਸਸਕੌਰ, ਮਾ ਅਨਿਲ ਕੁਮਾਰ, ਸੋਨੂੰ, ਅਸ਼ੋਕ ਨੰਗਲ, ਮਾ ਸੰਗਲੀ ਰਾਮ ਰੋਲੀ, ਸ਼ਿਵ ਕੁਮਾਰ, ਬੱਗਾ ਪ੍ਰਧਾਨ ਭਗਤ ਸੈਨ ਮੰਦਿਰ, ਬੱਬੂ ਬੜਵਾ, ਬੰਤ ਬੜਵਾ, ਸਾਬਕਾ ਸਰਪੰਚ ਪਿੰਕਾ ਆਦਿ ਨੇ ਅਹਿਮ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬਜਰੂੜ ਵਿਖੇ ਵੋਟਰ ਦਿਵਸ ਮਨਾਇਆ ਅਗਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਵਿਖੇ ਐੱਨ.ਐੱਸ.ਐੱਸ ਵਿਭਾਗ ਵਲੋਂ ਰਾਸ਼ਟਰੀ ਵੋਟਰ ਦਿਵਸ ਮਨਾਇਆ <br/>
Ad Position 24