23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਾਈਬਰ ਸੁਰੱਖਿਆ ਵਿਸ਼ੇ 'ਤੇ ਐੱਸ.ਐੱਸ.ਆਰ.ਵੀ.ਐਮ. ਸਕੂਲ ਵਲੋਂ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 26-01-2026
ਨੰਗਲ, 25 ਜਨਵਰੀ (ਪ੍ਰੀਤਮ ਸਿੰਘ ਬਰਾਰੀ) - ਐਸ.ਐਮ.ਆਰ.ਵੀ.ਐਮ.ਸੀਨੀਅਰ ਸੈਕੰਡਰੀ ਸਕੂਲ, ਨਯਾ ਨੰਗਲ ਵੱਲੋਂ 'ਸਾਈਬਰ ਸੁਰੱਖਿਆ' ਵਿਸ਼ੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ | ਮੁੱਖ ਬੁਲਾਰੇ ਵੱਜੋ ਸ੍ਰੀਮਤੀ ਪੂਨਮ ਡੋਗਰਾ (ਪਿ੍ੰਸੀਪਲ, ਸੇਂਟ ਕਾਰਮੇਲ ਸਕੂਲ, ਕਟਲੀ) ਅਤੇ ਸ੍ਰੀਮਤੀ ਸਨੇਹ ਲਤਾ (ਸੇਂਟ ਐਨਜ਼ਲ ਕਾਨਵੈਂਟ ਸਕੂਲ, ਚੰਡੀਗੜ੍ਹ) ਦੀ ਟੀਮ ਪਹੁੰਚੀ ਹੋਈ ਸੀ, ਜੋ ਸੀ.ਬੀ.ਐਸ.ਈ. ਦੁਆਰਾ ਅਧਿਕਾਰਤ ਸੀ | ਅੱਜ ਦੇ ਮੋਬਾਈਲ ਫੋਨਾਂ ਅਤੇ ਆਨਲਾਈਨ ਲੈਣ-ਦੇਣ ਦੇ ਯੁੱਗ ਵਿਚ, ਇਹ ਸੈਮੀਨਾਰ ਬਹੁਤ ਮਹੱਤਵਪੂਰਨ ਅਤੇ ਜਾਣਕਾਰੀ ਭਰਪੂਰ ਸੀ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ, ਤਾਂ ਜੋ ਕੋਈ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਨਾ ਹੋਵੇ | ਸੈਮੀਨਾਰ ਨੇ ਸਾਈਬਰ ਅਪਰਾਧ ਦੇ ਵਧ ਰਹੇ ਪ੍ਰਚਲਣ ਅਤੇ ਕਿਵੇਂ ਸਾਈਬਰ ਅਪਰਾਧੀ ਲੋਕਾਂ ਨੂੰ ਗੁਮਰਾਹ ਕਰਦੇ ਹਨ ਅਤੇ ਆਪਣੇ ਜਾਲ ਵਿਚ ਫਸਾਉਂਦੇ ਹਨ, ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਪਰੇਸ਼ਾਨੀ ਦਾ ਸ਼ਿਕਾਰ ਬਣਾਉਂਦੇ ਹਨ ਤੇ ਮਾਸੂਮ ਲੋਕਾਂ ਨੂੰ ਡਰਾਉਂਦੇ ਹਨ, ਇਸ ਬਾਰੇ ਚਾਨਣਾ ਪਾਇਆ | ਸੈਮੀਨਾਰ ਵਿਚ ਇਹ ਵੀ ਦੱਸਿਆ ਗਿਆ ਕਿ ਸਾਈਬਰ ਅਪਰਾਧ ਤੋਂ ਕਿਵੇਂ ਬਚਣਾ ਹੈ, ਜੇਕਰ ਕੋਈ ਗ਼ਲਤੀ ਨਾਲ ਇਸ ਵਿਚ ਫਸ ਜਾਂਦਾ ਹੈ ਤਾਂ ਕਿਵੇਂ ਬਾਹਰ ਨਿਕਲਣਾ ਹੈ, ਅਤੇ ਪੁਲਿਸ ਅਤੇ ਪ੍ਰਸ਼ਾਸਨ ਇਸ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ | ਇਸ ਮੌਕੇ ਸਕੂਲ ਦੇ ਜਨਰਲ ਮੈਨੇਜਰ ਸੋਮੇਸ਼ ਸ਼ਰਮਾ, ਪਿ੍ੰਸੀਪਲ ਮਦਨ ਲਾਲ ਸ਼ਰਮਾ, ਵਾਈਸ ਪਿ੍ੰਸੀਪਲ, ਸ੍ਰੀਮਤੀ ਸ਼ਿਵਾਨੀ ਸ਼ਰਮਾ, ਸਕੂਲ ਕੋਆਰਡੀਨੇਟਰ, ਸੁਰੇਂਦਰ ਰਾਤਰਾ, ਰਣਜੀਤ ਕੌਰ, ਅਤੇ ਨਾਲ ਹੀ ਊਨਾ ਨੰਗਲ ਸਕੂਲ ਦੇ ਸਾਰੇ ਅਧਿਆਪਕਾਂ ਨੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਉਣ ਵਾਲੀ ਟੀਮ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ 20 ਹਜ਼ਾਰ ਤੋਂ ਵੱਧ ਪੁਲਿਸ ਕਰਮੀ ਤਾਇਨਾਤ ਅਗਲੀ ਖ਼ਬਰ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਹੁਣ ਲੋਕ ਲਹਿਰ ਬਣ ਗਈ ਹੈ-ਵਿਧਾਇਕ ਦਿਨੇਸ਼ ਚੱਢਾ <br/>
Ad Position 24