12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅਜੈਵੀਰ ਸਿੰਘ ਲਾਲਪੁਰਾ ਨੇ 22 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਸਰਜਰੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 04-02-2026
ਰੂਪਨਗਰ, 3 ਫਰਵਰੀ (ਸਤਨਾਮ ਸਿੰਘ ਸੱਤੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਅਤੇ 'ਇਨਸਾਨੀਅਤ ਪਹਿਲਾਂ' ਦੇ ਸੰਸਥਾਪਕ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ 22 ਮਰੀਜ਼ਾਂ ਦੀਆਂ ਅੱਖਾਂ ਦੀਆਂ ਮੁਫ਼ਤ ਸਰਜਰੀਆਂ ਸਫਲਤਾ ਪੂਰਵਕ ਕਰਵਾਈਆਂ ਗਈਆਂ | ਇਹ ਸਰਜਰੀਆਂ ਸ਼ਰਮਾ ਹਸਪਤਾਲ, ਰੂਪਨਗਰ ਵਿਚ ਨੇਤਰ ਰੋਗ ਵਿਸ਼ੇਸ਼ ਮਾਹਿਰ ਡਾ. ਪਵਨ ਸ਼ਰਮਾ ਅਤੇ ਉਨ•ਾਂ ਦੀ ਟੀਮ ਵਲੋਂ ਕੀਤੀਆਂ ਗਈਆਂ | ਮਰੀਜ਼ਾਂ ਨੂੰ ਅਧੁਨਿਕ ਲੈਂਸ, ਮੁਫ਼ਤ ਦਵਾਈਆਂ ਅਤੇ ਚਸ਼ਮੇ ਵੀ ਦਿੱਤੇ ਗਏ | ਆਪਰੇਸ਼ਨ ਤੋਂ ਬਾਅਦ ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਸੇਵਾ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਭਾਜਪਾ ਰੂਪਨਗਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦ ਕਾਜਲਾ ਨੇ ਲਾਲਪੁਰਾ ਪਰਿਵਾਰ ਦੀ ਪ੍ਰਸ਼ੰਸਾ ਕੀਤੀ | ਭਾਜਪਾ ਮੀਤ ਪ੍ਰਧਾਨ ਹਿੰਮਤ ਸਿੰਘ ਗਿਰਨ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਮੇਤ ਲਾਲਪੁਰਾ ਪਰਿਵਾਰ ਦਾ ਧੰਨਵਾਦ ਕੀਤਾ | ਹਰਦੀਪ ਕੌਰ ਲਾਲਪੁਰਾ ਨੇ ਦੱਸਿਆ ਕਿ ਹੁਣ ਤੱਕ ਕੁੱਲ 270 ਮਰੀਜ਼ਾਂ ਦੀਆਂ ਮੁਫ਼ਤ ਅੱਖਾਂ ਦੀਆਂ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿਚ ਵੀ ਇਹ ਸੇਵਾ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮੰਡਲ ਕਾਂਗਰਸ ਕਮੇਟੀ ਵਲੋਂ ਚੌਧਰੀ ਪਹੂ ਲਾਲ ਲਖੇੜ ਦਾ ਸਨਮਾਨ <br/>
Ad Position 24