12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਬਾਬਾ ਵਡਭਾਗ ਸਿੰਘ ਮੈੜੀ ਮੇਲੇ ਦੇ ਸਫਲ ਆਯੋਜਨ ਲਈ ਏ. ਡੀ. ਸੀ. ਨੇ ਕੀਤੀ ਮੀਟਿੰਗ <br/>

Ad Position 21
No active advertisement
ਮੈੜੀ ਮੈਲੇ ਦੇ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਏ. ਡੀ. ਸੀ. ਊਨਾ | ਤਸਵੀਰ: ਚੌਧਰੀ ਧਰਮ ਪਾਲ <br/> 04-02-2026
ਸੁਖਸਾਲ/ਸੰਤੋਖਗੜ੍ਹ, 3 ਫਰਵਰੀ (ਧਰਮ ਪਾਲ)-ਊਨਾ ਦੇ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁੱਜਰ ਨੇ ਅੰਬ ਸਬ-ਡਿਵੀਜ਼ਨ ਦੇ ਬਾਬਾ ਵਡਭਾਗ ਸਿੰਘ ਜੀ ਮੈੜੀ ਵਿਚ 24 ਫਰਵਰੀ ਤੋਂ 5 ਮਾਰਚ ਤੱਕ ਹੋਣ ਵਾਲੇ ਮੇਲੇ ਲਈ ਸੁਰੱਖਿਆ ਅਤੇ ਪ੍ਰਸ਼ਾਸਕੀ ਪ੍ਰਬੰਧਾਂ ਸਬੰਧੀ ਬੀ.ਡੀ.ਓ. ਦਫ਼ਤਰ ਅੰਬ ਦੇ ਕਮੇਟੀ ਹਾਲ ਵਿਚ ਇੱਕ ਸਮੀਖਿਆ ਮੀਟਿੰਗ ਕੀਤੀ | ਇਸ ਮੌਕੇ ਐੱਸ.ਡੀ.ਐੱਮ. ਅੰਬ ਪਾਰਸ ਅਗਰਵਾਲ, ਡੀ.ਐੱਸ.ਪੀ. ਅੰਬ ਅਨਿਲ ਪਟਿਆਲ, ਸਿਹਤ ਵਿਭਾਗ ਦੇ ਮੈਡੀਕਲ ਸੁਪਰਡੈਂਟ ਡਾ. ਸੁਖਦੀਪ ਸਿੰਘ ਸਿੱਧੂ, ਬੀ.ਡੀ.ਓ. ਓਮਪਾਲ ਡੋਗਰਾ, ਗੁਰਦੁਆਰਾ ਪ੍ਰਬੰਧਨ, ਸਥਾਨਕ ਪੰਚਾਇਤ ਪ੍ਰਤੀਨਿਧੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮੀਟਿੰਗ ਵਿਚ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਪੁਲਿਸ, ਟਰੈਫਿਕ, ਸੈਨੀਟੇਸ਼ਨ, ਬਿਜਲੀ, ਪੀਣ ਵਾਲੇ ਪਾਣੀ ਅਤੇ ਸਿਹਤ ਸੇਵਾਵਾਂ ਲਈ ਜ਼ਿੰਮੇਵਾਰੀਆਂ ਸਾਰੀਆਂ ਏਜੰਸੀਆਂ ਨੂੰ ਸੌਂਪੀਆਂ ਗਈਆਂ ਹਨ | ਸ਼ਰਧਾਲੂਆਂ ਦੀ ਸਹੂਲਤ ਲਈ ਮੇਲਾ ਖੇਤਰ ਵਿਚ ਇਕ ਮੈਡੀਕਲ ਪੋਸਟ ਵੀ ਸਥਾਪਤ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ, ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਊਨਾ ਮੇਲਾ ਅਧਿਕਾਰੀ ਹੋਣਗੇ ਤੇ ਐੱਸ.ਡੀ.ਐੱਮ. ਅੰਬ ਸਹਾਇਕ ਮੇਲਾ ਅਧਿਕਾਰੀ ਹੋਣਗੇ, ਜਦੋਂ ਕਿ ਏ.ਐਸ.ਪੀ. ਊਨਾ ਪੁਲਿਸ ਮੇਲਾ ਅਧਿਕਾਰੀ ਹੋਣਗੇ ਅਤੇ ਡੀ.ਐਸ.ਪੀ. ਅੰਬ ਸਹਾਇਕ ਪੁਲਿਸ ਮੇਲਾ ਅਧਿਕਾਰੀ ਹੋਣਗੇ | ਮੇਲੇ ਦੌਰਾਨ, 850 ਪੁਲਿਸ ਕਰਮਚਾਰੀ, 125 ਮਹਿਲਾ ਪੁਲਿਸ ਕਰਮਚਾਰੀ ਅਤੇ 750 ਹੋਮ ਗਾਰਡ ਕਰਮਚਾਰੀ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਣਗੇ | ਉਨ੍ਹਾਂ ਦੱਸਿਆ ਕਿ ਨਿਸ਼ਾਨ ਸਾਹਿਬ (ਝੰਡਾ ਲਹਿਰਾਉਣ) ਦੀ ਰਸਮ 3 ਮਾਰਚ ਨੂੰ ਹੋਵੇਗੀ ਅਤੇ ਪੰਜਾ ਪ੍ਰਸ਼ਾਦ ਦੀ ਵੰਡ 5 ਮਾਰਚ ਦੀ ਅੱਧੀ ਰਾਤ ਨੂੰ ਹੋਵੇਗੀ | ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਟਰੱਕਾਂ, ਟਰੈਕਟਰ-ਟਰਾਲੀਆਂ, ਟੈਂਪੂਆਂ ਅਤੇ ਹੋਰ ਮਾਲ ਵਾਹਨਾਂ ਦੁਆਰਾ ਸ਼ਰਧਾਲੂਆਂ ਦੇ ਦਾਖਲੇ 'ਤੇ ਸਖ਼ਤ ਪਾਬੰਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਮੇਲਾ ਖੇਤਰ ਨੂੰ 10 ਸੈਕਟਰਾਂ ਵਿਚ ਵੰਡਿਆ ਗਿਆ ਹੈ | ਟਰੈਫਿਕ, ਪਾਰਕਿੰਗ, ਸਫਾਈ ਅਤੇ ਹੋਰ ਪ੍ਰਬੰਧਾਂ ਦੀ ਸੈਕਟਰ-ਵਾਰ ਨਿਗਰਾਨੀ ਕੀਤੀ ਜਾਵੇਗੀ | ਉਨਾਂ ਕਿਹਾ ਕਿ ਨੈਹਰੀਆਂ ਤੋਂ ਮੈੜੀ ਤੱਕ ਯਾਤਰੀਆਂ ਨੂੰ ਲਿਜਾਣ ਲਈ 100 ਟੈਕਸੀਆਂ ਲਈ ਅੰਬ ਦੇ ਐੱਸ.ਡੀ.ਐੱਮ. ਦਫ਼ਤਰ ਤੋਂ ਵਿਸ਼ੇਸ਼ ਪਰਮਿਟ ਜਾਰੀ ਕੀਤੇ ਜਾਣਗੇ | ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਸੜਕਾਂ ਦੀ ਮੁਰੰਮਤ ਨੂੰ ਯਕੀਨੀ ਬਣਾਏਗਾ, ਜਦੋਂ ਕਿ ਜਲ ਸ਼ਕਤੀ ਵਿਭਾਗ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸਫ਼ਾਈ ਨੂੰ ਯਕੀਨੀ ਬਣਾਏਗਾ | ਸੁਲਭ ਇੰਟਰਨੈਸ਼ਨਲ ਨੂੰ ਮੇਲਾ ਖੇਤਰ ਵਿਚ ਸਫਾਈ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਹਰ ਦੁਕਾਨ ਦੇ ਬਾਹਰ ਡਸਟਬਿਨ ਰੱਖੇ ਜਾਣਗੇ | ਉਨ੍ਹਾਂ ਮੇਲੇ ਦੇ ਸਫਲ ਆਯੋਜਨ ਵਿਚ ਸਹਿਯੋਗ ਲਈ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ, ਪ੍ਰਤੀਨਿਧੀਆਂ ਅਤੇ ਸਰਹੱਦੀ ਪੰਚਾਇਤਾਂ ਦੇ ਜਨ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨਾਲ ਹੋਰ ਅਧੀਕਾਰੀ ਵੀ ਹਾਜ਼ਰ ਸਨ

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ 'ਚ ਅੰਤਰ ਹਾਊਸ ਵਾਲੀਬਾਲ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਸੁਖਸਾਲ ਵਿਖੇ ਈਕੋ ਵਰਕਸ਼ਾਪ ਲਗਾਈ <br/>
Ad Position 24