05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਕਾਰੀ ਪੋਲਟੈਕਨਿਕ ਕਾਲਜ 'ਚ ਨਾਰਥ ਇੰਡੀਆ ਸਕਿੱਲ ਹੱਬ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 21-02-2026
ਰੂਪਨਗਰ, 20 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸਰਕਾਰੀ ਪੋਲਟੈਕਨਿਕ ਕਾਲਜ ਰੂਪਨਗਰ ਵਿਚ ਨਾਰਥ ਇੰਡੀਆ ਸਕਿੱਲ ਹੱਬ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵਲੋਂ ਰਸਮੀ ਤੌਰ 'ਤੇ ਕੀਤਾ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਵਿਕੇਸ਼ ਗੁਪਤਾ ਵੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੂਰਦਰਸ਼ੀ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਲਜ ਨੂੰ ਉੱਤਰੀ ਭਾਰਤ ਦੇ ਪ੍ਰਮੁੱਖ ਸਕਿੱਲ ਹੱਬ ਵਜੋਂ ਵਿਕਸਤ ਕਰਨ ਵੱਲ ਮਜ਼ਬੂਤ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਹੱਬ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਆਧਾਰਿਤ ਅਤੇ ਪ੍ਰੈਕਟਿਕਲ ਟਰੇਨਿੰਗ ਪ੍ਰਦਾਨ ਕਰੇਗਾ | ਉਨ੍ਹਾਂ ਜਾਣਕਾਰੀ ਦਿੱਤੀ ਕਿ ਪਹਿਲੇ ਬੈਚ ਦੇ 40 ਵਿਦਿਆਰਥੀਆਂ ਨੇ ''ਟੈਲੀ ਵਿਦ ਜੀ.ਐਸ.ਟੀ'' ਕੋਰਸ ਸ਼ੁਰੂ ਕਰ ਦਿੱਤਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਅਕਾਊਟਿੰਗ ਅਤੇ ਟੈਕਸੇਸ਼ਨ ਖੇਤਰ ਵਿਚ ਰੋਜ਼ਗਾਰ ਯੋਗ ਬਣਾਇਆ ਜਾਵੇਗਾ | ਇਸ ਤੋਂ ਪਹਿਲਾਂ ਵਧੀਕ ਚੀਫ ਸਕੱਤਰ ਤੇਜਵੀਰ ਸਿੰਘ ਅਤੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਮਨੀਸ਼ ਕੁਮਾਰ ਵਲੋਂ ਵੀ ਕੈਂਪਸ ਦਾ ਦੌਰਾ ਕਰਕੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਧੁਨਿਕ ਸਕਿੱਲ ਪ੍ਰੋਗਰਾਮ ਪ੍ਰਚਾਰਿਤ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ | ਪਿ੍ੰਸੀਪਲ ਡਾ. ਨਵਨੀਤ ਵਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਇਸ ਮੌਕੇ ਟੋਪਨ ਸਪੈਸ਼ਲਿਟੀ ਫਿਲਮਜ਼ ਤੋਂ ਅਨਿਲ ਬਾਂਬੀ ਅਤੇ ਅਮਿਤ, ਐੱਨ.ਜੀ.ਓ. ਸ੍ਰੀ ਸੱਤਿਆ ਸਾਈ ਮਾਨਵ ਸੇਵਾ ਫਾਊਾਡੇਸ਼ਨ ਦੇ ਟਰੱਸਟੀ ਐਡਵੋਕੇਟ ਅਮਰ ਵਿਵੇਕ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸਤੀਸ਼ ਗਰਗ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਇਸ ਸਾਂਝੀ ਪਹਿਲ ਲਈ ਪੂਰਾ ਸਮਰਥਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੇ ਕਿ੍ਕਟ ਸੀਰੀਜ਼ ਜਿੱਤੀ <br/> ਅਗਲੀ ਖ਼ਬਰ ਬਿਜਲੀ ਘਰ ਸਿੰਘਪੁਰ ਤੇ ਆਈ. ਟੀ. ਆਈ. 'ਚ ਬਾਂਦਰਾਂ ਨੇ ਮਚਾਇਆ ਹੜਕੰਪ <br/>
Ad Position 24
No active advertisement