05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨੈਸ਼ਨਲ ਹਾਈਵੇਅ ਬਣਨ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਸਰਬ-ਸਾਂਝੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 21-02-2026
ਢੇਰ, 20 ਫਰਵਰੀ (ਸ਼ਿਵ ਕੁਮਾਰ ਕਾਲੀਆ)-ਇੱਥੇ ਕੀਰਤਪੁਰ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਊਨਾ ਲਈ ਨੈਸ਼ਨਲ ਹਾਈਵੇ ਲਈ ਜ਼ਮੀਨ ਪ੍ਰਾਪਤ ਕਰਨ ਸਬੰਧੀ ਪਿੰਡ ਢੇਰ ਹੱਦਬਸਤ ਨੰਬਰ-295 ਦੇ ਵਸਨੀਕਾਂ ਅਤੇ ਦੁਕਾਨਦਾਰਾਂ ਦੀ ਸਰਬ-ਸਾਂਝੀ ਮੀਟਿੰਗ ਕਰਕੇ ਨੈਸ਼ਨਲ ਹਾਈਵੇਅ ਬਣਨ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਮੰਗ ਪੱਤਰ ਤਿਆਰ ਕਰਕੇ ਉੱਚ ਅਧਿਕਾਰੀਆਂ ਸਮੇਤ ਹਲਕਾ ਵਿਧਾਇਕ ਕੈਬਨਿਟ ਮੰਤਰੀ ਨੂੰ ਦੇਣ ਦਾ ਫ਼ੈਸਲਾ ਵੀ ਕੀਤਾ | ਹਾਜ਼ਰ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਸੜਕ ਵਿਭਾਗ ਦੀ ਪਹਿਲਾਂ ਵਾਲੀ ਜ਼ਮੀਨ 'ਤੇ ਹੀ ਬਣਾਇਆ ਜਾਵੇ, ਭਾਵ ਪਿੰਡ ਅਤੇ ਮਾਰਕੀਟ ਦੇ ਦੁਕਾਨਦਾਰਾਂ ਦਾ ਉਜਾੜਾ ਨਾ ਕੀਤਾ ਜਾਵੇ | ਪਿੰਡ ਦੀ ਮਾਰਕੀਟ ਬਾਜ਼ਾਰ ਜਿਉਂ ਦਾ ਤਿਉਂ ਰੱਖਿਆ ਜਾਵੇ | ਨੈਸ਼ਨਲ ਹਾਈਵੇ ਸੜਕ ਨੂੰ ਉੱਚਾ ਨਾ ਕੀਤਾ ਜਾਵੇ, ਸੜਕ ਪਹਿਲਾਂ ਹੀ ਕਾਫ਼ੀ ਉੱਚੀ ਹੈ ਸਗੋਂ ਪਿੰਡ ਦੀ ਆਬਾਦੀ ਕਾਰਨ ਇਸ ਨੂੰ ਨੀਵਾਂ ਕੀਤਾ ਜਾਵੇ | ਨੈਸ਼ਨਲ ਹਾਈਵੇ ਦੇ ਦੋਨੋਂ ਪਾਸੇ ਪਾਣੀ ਦੀ ਨਿਕਾਸੀ ਦੇ ਨਾਲੇ ਬਣਾਏ ਜਾਣ ਤਾਂ ਜੋ ਪਿੰਡ ਦੇ ਨਾਲ ਲੱਗਦੀਆਂ ਨਦੀਆਂ ਖੱਡਾਂ ਕ੍ਰਮਵਾਰ ਦਸਗਰਾਈਾ, ਡੱਬਰੀ ਵਾਲੀ ਖੱਡ ਤੱਕ ਪਾਣੀ ਦੀ ਨਿਕਾਸੀ ਕੀਤੀ ਜਾਵੇ, ਨਿਕਾਸੀ ਡਰੇਨਾਂ ਨਾਲੀਆਂ ਦੀ ਉਚਾਈ ਸੜਕ ਤੋਂ ਉੱਚੀ ਨਾ ਕੀਤੀ ਜਾਵੇ ਤਾਂ ਜੋ ਪਿੰਡ ਦੇ ਵਸਨੀਕਾਂ ਦੁਕਾਨਦਾਰਾਂ ਨੂੰ ਆਪਣੀ ਐਂਟਰੀ ਦੌਰਾਨ ਕੋਈ ਮੁਸ਼ਕਿਲ ਨਾ ਆਵੇ | ਪਿੰਡ ਢੇਰ ਤੋਂ ਲਿੰਕ ਰੋਡ ਖਮੇੜਾ ਅਤੇ ਮਹੈਣ ਲਈ ਯੋਗ ਲੋੜੀਦੇ ਕੱਟ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਉਕਤ ਪਿੰਡਾਂ ਨੂੰ ਜਾਣ ਲਈ ਅÏਕੜ ਨਾ ਆਵੇ | ਪਿੰਡ ਦੇ ਚੜ੍ਹਦੇ ਵਾਲੀ ਸਾਈਡ ਇਲਾਕੇ ਦਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਪੰਜਾਬ ਸਰਕਾਰ ਦੀ ਡਿਸਪੈਂਸਰੀ ਸਥਿਤ ਹੈ ਨੂੰ ਜਾਣ ਵਾਸਤੇ ਦੀ ਫਲਾਈਓਵਰ ਬਣਾਇਆ ਜਾਵੇ, ਪਿੰਡ ਢੇਰ ਦੀ ਸੰਘਣੀ ਆਬਾਦੀ ਵਾਲੀ ਸਾਈਡ ਲਾਲ ਡੋਰਾ ਵਾਲੇ ਪਾਸੇ ਮਾਰਕੀਟ ਬਾਜ਼ਾਰ ਨੈਸ਼ਨਲ ਹਾਈਵੇ ਦੇ ਦੋਨੇਂ ਪਾਸੇ ਜ਼ਮੀਨ ਅਕਵਾਇਰ ਹੋਣੀ ਚਾਹੀਦੀ ਹੈ | ਜੇਕਰ ਨੈਸ਼ਨਲ ਹਾਈਵੇ ਵਾਸਤੇ ਜ਼ਮੀਨ ਸਰਕਾਰ ਵਲੋਂ ਲਈ ਜਾਂਦੀ ਹੈ ਤਾਂ ਇਸ ਦਾ ਵੱਧ ਤੋਂ ਵੱਧ ਮੁਆਵਜ਼ਾ ਜ਼ਮੀਨ ਮਾਲਕਾਂ ਨੂੰ ਦਿੱਤਾ ਜਾਵੇ ਅਤੇ ਬੇਜ਼ਮੀਨੇ ਲੋਕਾਂ ਦੇ ਮੁੜ ਵਸੇਬੇ ਲਈ ਜ਼ਮੀਨ ਦਿੱਤੀ ਜਾਵੇ | ਉਪਰੋਕਤ ਮੁਸ਼ਕਲਾਂ ਲਈ ਪਿੰਡ ਵਾਸੀਆਂ ਪ੍ਰਸ਼ਾਸਨ ਕੋਲੋਂ ਹੱਲ ਦੀ ਮੰਗ ਕੀਤੀ ਤਾਂ ਜੋ ਨੈਸ਼ਨਲ ਹਾਈਵੇਅ ਦਾ ਕੰਮ ਸਮੇਂ ਸਿਰ ਸ਼ੁਰੂ ਹੋ ਸਕੇ | ਮੀਟਿੰਗ ਵਿਚ ਕਾਮਰੇਡ ਸੁਰਜੀਤ ਸਿੰਘ ਢੇਰ, ਸੁਰਿੰਦਰਪਾਲ ਸਿੰਘ, ਗੁਰਮੀਤ ਸਿੰਘ ਡੋਡ, ਅਮਰੀਕ ਸਿੰਘ ਕਾਕੂ, ਗੁਰਦਿਆਲ ਸਿੰਘ ਅਟਵਾਲ, ਪ੍ਰਧਾਨ ਪ੍ਰੇਮ ਸਿੰਘ, ਇੰਦਰਜੀਤ ਸਿੰਘ ਫੌਜੀ, ਬਰਜਿੰਦਰ ਸਿੰਘ ਡੋਡ, ਜਗਤਾਰ ਸਿੰਘ ਅਟਵਾਲ, ਸੂਬੇਦਾਰ ਜੁਝਾਰ ਸਿੰਘ, ਅਜਮੇਰ ਸਿੰਘ ਅਟਵਾਲ, ਰਾਜੀਵ ਕੁਮਾਰ ਹੈਪੀ, ਡਾਕਟਰ ਰਵਿੰਦਰ ਨਾਥ, ਜੈਮਲ ਸਿੰਘ ਢਿੱਲੋਂ, ਰਣਜੀਤ ਸਿੰਘ ਅਟਵਾਲ, ਨਰਿੰਜਣ ਸਿੰਘ ਫ਼ੌਜੀ, ਪਰਮਜੀਤ ਡੋਡ ਤੇ ਅਮਰੀਕ ਸਿੰਘ ਅਟਵਾਲ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਜਿੰਦਰ ਬੇਰੀ ਤੇ ਪ੍ਰੇਮਨਾਥ ਦਕੋਹਾ ਦੀ ਅਗਵਾਈ 'ਚ ਹੋਈ ਕਾਂਗਰਸੀ ਆਗੂਆਂ ਦੀ ਮੀਟਿੰਗ <br/> ਅਗਲੀ ਖ਼ਬਰ ਪਿੰਡ ਭਾਓਵਾਲ ਦੀ ਇੰਟਰਨੈਸ਼ਨਲ ਦਿਵਿਆਂਗ ਖਿਡਾਰਨ ਦਰਸ਼ਨਾਂ ਦੇਵੀ ਨੇ ਦੋ ਤਗਮੇ ਜਿੱਤੇ <br/>
Ad Position 24
No active advertisement