ਨੂਰਪੁਰ ਬੇਦੀ, 21 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ 'ਚ ਜੱੁਟੀਆਂ ਸੰਸਥਾਵਾਂ ਦੂਣ ਹਿੱਤਕਾਰਨੀ ਸਭਾ ਅਤੇ ਜਨ ਅਧਿਕਾਰ ਕਲਿਆਣ ਸੰਮਤੀ ਦੀ ਸਾਂਝੀ ਮਹੀਨਾਵਾਰ ਮੀਟਿੰਗ ਸਭਾ ਦੇ ਦਫ਼ਤਰ ਜੇਤੇਵਾਲ ਵਿਖੇ ਸਭਾ ਦੇ ਪ੍ਰਧਾਨ ਨਾਨਕ ਚੰਦ ਰਾਣਾ ਅਤੇ ਬਲਵੀਰ ਸਿੰਘ ਭੱਟੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮੈਂਬਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸਤਪਾਲ ਭਾਟੀਆ ਬਾਲੇਵਾਲ ਦੇ ਸਹਿਯੋਗ ਨਾਲ ਪਿੰਡ ਬਾਲੇਵਾਲ ਵਿਖੇ 15 ਮਾਰਚ ਨੂੰ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ ਲਗਾਇਆ ਜਾਵੇਗਾ | ਕੈਂਪ ਦੇ ਸੁਚੱਜੇ ਸੰਚਾਲਨ ਲਈ ਵਿਸਥਾਰਪੂਰਵਕ ਵਿਉਂਤਬੰਦੀ ਕੀਤੀ ਗਈ ਅਤੇ ਸੰਬੰਧਿਤ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਸੰਸਥਾ ਵਲੋਂ ਸੰਸਦ ਮੈਂਬਰ ਰਾਘਵ ਚੱਢਾ ਵਲੋਂ ਦਿੱਤੀ ਗਰਾਂਟ ਨਾਲ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਨੂਰਪੁਰ ਬੇਦੀ ਵਿਖੇ ਕਰੀਬ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੰਡੋਰ ਸਟੇਡੀਅਮ ਲਈ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਸ਼ਲਾਘਾ ਕੀਤੀ ਗਈ | ਸਭਾ ਵਲੋਂ ਇਲਾਕੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ 15 ਮਾਰਚ ਨੂੰ ਲੱਗਣ ਵਾਲੇ ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ | ਇਸ ਮੌਕੇ ਰਾਮ ਸਿੰਘ, ਦਰਸ਼ਨ ਕੁਮਾਰ, ਗੁਰਦੇਵ ਸਿੰਘ (ਸਾਬਕਾ ਐਸ.ਡੀ.ਓ.), ਕੁਲਦੀਪ ਚੰਦ ਚੱਢਾ, ਮੈਨੇਜਰ ਰਮੇਸ਼ ਚੰਦ, ਗੁਰਮੇਲ ਸਿੰਘ ਭੱਟੋ, ਬਾਬੂ ਭਜਨ ਸਿੰਘ, ਰਾਜਿੰਦਰ ਪਾਲ, ਮੋਹਣ ਸਿੰਘ ਭੈਣੀ, ਨਵੀਨ ਵਸ਼ਿਸ਼ਟ, ਰਕੇਸ਼ ਕੁਮਾਰ ਗੋਜਾ, ਭੁਪਿੰਦਰ ਸਿੰਘ ਸੇਖਪੁਰ ਅਤੇ ਦੇਸਰਾਜ ਸੈਣੀ (ਜ਼ਿਲ੍ਹਾ ਪਰਿਸ਼ਦ ਮੈਂਬਰ) ਆਦਿ ਹਾਜ਼ਰ ਸਨ |