12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜਾਅਲੀ ਡਿਗਰੀਆਂ ਵਾਲਿਆਂ ਪ੍ਰਤੀ ਵਿਭਾਗੀ ਅਵੇਸਲਾਪਣ ਸਮਾਜ ਲਈ ਘਾਤਕ- ਮਾਵੀ <br/>

Ad Position 21
No active advertisement
ਅਜੀਤ ਡੈਸਕ 25-02-2026
ਮਾਜਰੀ, 24 ਫਰਵਰੀ (ਕੁਲਵੰਤ ਸਿੰਘ ਧੀਮਾਨ)-ਜਾਅਲੀ ਡਿਗਰੀਆਂ ਵਾਲੇ ਅਧਿਆਪਕਾਂ ਪ੍ਰਤੀ ਵਿਭਾਗੀ ਅਵੇਸਲਾਪਣ ਸਮਾਜ ਲਈ ਅਤਿ ਘਾਤਕ ਹੈ ਅਤੇ ਇਸ ਨਾਲ ਵਿਦਿਆਰਥੀਆਂ, ਯੋਗ ਉਮੀਦਵਾਰਾਂ ਤੇ ਸਰਕਾਰੀ ਖ਼ਜ਼ਾਨੇ ਦਾ ਤਿਕੋਣਾ ਨੁਕਸਾਨ ਹੁੰਦਾ ਹੈ | ਇਹ ਵਿਚਾਰ ਸਾਂਝੇ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਮੁਹਾਲੀ ਦੀ ਸਾਬਕਾ ਪਿ੍ੰ. ਪਰਮਜੀਤ ਕੌਰ ਬਰਾੜ ਦੀ ਐੱਮ. ਫਿਲ ਦੀ ਜਾਅਲੀ ਡਿਗਰੀ ਸੰਬੰਧੀ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਮਾਵੀ ਵਲੋਂ ਬਕਾਇਦਾ 8 ਸਾਲ ਪਹਿਲਾਂ ਲਿਖਤੀ ਸ਼ਿਕਾਇਤ ਦੇ ਕੇ ਸਾਰਾ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ, ਪਰ ਇਸ ਉਪਰੰਤ ਸਿੱਖਿਆ ਵਿਭਾਗ ਵਲੋਂ ਭਾਵੇਂ ਸ਼ਿਕਾਇਤਕਰਤਾ ਵਲੋਂ ਲਗਾਤਾਰ ਪੈਰਵਾਈ ਕੀਤੇ ਜਾਣ ਕਾਰਨ ਸੰਬੰਧਿਤ ਦੋਸ਼ੀ ਪਿ੍ੰਸੀਪਲ ਨੂੰ ਦੋ ਵਾਰ ਮੁਅੱਤਲ ਕੀਤਾ ਜਾ ਚੁੱਕਾ ਹੈ, ਪਰ ਵਿਭਾਗੀ ਢਿੱਲੀ-ਮੱਠ ਕਾਰਨ ਦੋਸ਼ੀ ਪਿ੍ੰ. ਪਰਮਜੀਤ ਕੌਰ ਬਰਾੜ ਸੇਵਾ-ਮੁਕਤੀ ਲੈਣ 'ਚ ਅਸਾਨੀ ਨਾਲ ਸਫਲ ਹੋ ਗਈ | ਇਸ ਤੋਂ ਬਾਅਦ ਸ਼ਿਕਾਇਤਕਰਤਾ ਵਲੋਂ ਮਾਮਲਾ ਚੌਕਸੀ ਵਿਭਾਗ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਸਿੱਖਿਆ ਵਿਭਾਗ ਵਲੋਂ ਆਖਰੀ ਸਮੇਂ ਤੱਕ ਚੌਕਸੀ ਵਿਭਾਗ ਨੂੰ ਕਾਰਵਾਈ ਕਰਨ ਦੀ ਮਨਜ਼ੂਰੀ ਦੇਣ ਤੋਂ ਟਾਲਾ ਵੱਟਣਾ ਵੀ ਵਿਭਾਗੀ ਬਦਨੀਤੀ ਨੂੰ ਭਲੀਭਾਂਤ ਜ਼ਾਹਿਰ ਕਰਦਾ ਹੈ | ਉਨ੍ਹਾਂ ਕਿਹਾ ਕਿ ਮਾਮਲੇ ਨੂੰ ਆਪਣੇ ਆਖਰੀ ਅੰਜਾਮ ਤੱਕ ਪੁੱਜਦਾ ਕਰਨ ਲਈ ਸ਼ਿਕਾਇਤਕਰਤਾ ਨੂੰ ਥੱਕ ਹਾਰ ਕੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ, ਜਿਸ ਤੋਂ ਬਾਅਦ ਹੀ ਮਾਮਲਾ ਤਣ-ਪੱਤਣ ਲੱਗਣ ਦੀ ਸਥਿਤੀ 'ਚ ਪੁੱਜਿਆ | ਇਸ ਸਮੁੱਚੀ ਪ੍ਰਕਿਰਿਆ 'ਤੇ ਟਿੱਪਣੀ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਕਿਹਾ ਕਿ ਜਿੱਥੇ ਜਾਅਲੀ ਡਿਗਰੀ ਨਾਲ ਨੌਕਰੀ ਹਾਸਿਲ ਕਰਕੇ ਸੰਬੰਧਿਤ ਦੋਸ਼ੀ ਪਿ੍ੰਸੀਪਲ ਵਲੋਂ ਜਿੱਥੇ ਉਸ ਕੋਲ ਪੜ੍ਹੇ ਹਜ਼ਾਰਾਂ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਗਈ ਹੈ, ਉੱਥੇ ਹੀ ਇਹ ਯੋਗ ਉਮੀਦਵਾਰਾਂ ਦੇ ਹੱਕਾਂ ਤੇ ਸਰਕਾਰੀ ਖਜ਼ਾਨੇ ਉੱਤੇ ਵੀ ਨੰਗਾ ਚਿੱਟਾ ਡਾਕਾ ਹੈ | ਮਾਵੀ ਨੇ ਕਿਹਾ ਕਿ ਇਹ ਕੇਸ ਤਾਂ ਮਹਿਜ਼ ਇਕ ਮਿਸਾਲ ਮਾਤਰ ਹੈ ਅਤੇ ਜੇਕਰ ਸਿੱਖਿਆ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਅੰਦਰ ਜਾਅਲੀ ਡਿਗਰੀਆਂ ਵਾਲਿਆਂ ਦੀ ਵਿਸਥਾਰ ਸਹਿਤ ਜਾਂਚ ਕਰਵਾਈ ਜਾਵੇ ਤਾਂ ਅਜਿਹੇ ਆਯੋਗ ਲਾਭਪਾਤਰੀਆਂ ਦੀ ਗਿਣਤੀ ਕਾਫ਼ੀ ਹੋ ਸਕਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਸੰਬੰਧਿਤ ਅਜਿਹੇ ਮਾਮਲਿਆਂ 'ਚ ਆਯੋਗ ਉਮੀਦਵਾਰਾਂ ਦੀ ਸਿੱਖਿਆ ਵਿਭਾਗ 'ਚ ਪੁਸ਼ਤ-ਪਨਾਹੀ ਕਰਨ ਵਾਲੇ ਅਧਿਕਾਰੀਆਂ ਦੀ ਨਿਸ਼ਾਨਦੇਹੀ ਕਰਕੇ ਮਿਸਾਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ |


Ad Position 22
No active advertisement
ਪਿਛਲੀ ਖ਼ਬਰ ਖਰੜ ਸ਼ਹਿਰ ਦੇ ਵਸਨੀਕ ਅਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ <br/> ਅਗਲੀ ਖ਼ਬਰ ਆਰ. ਐੱਮ. ਪੀ. ਆਈ. ਦੀ ਸੂਬਾ ਪੱਧਰੀ ਦੀ ਰੈਲੀ 26 ਨੂੰ
Ad Position 24