ਨੂਰਪੁਰ ਬੇਦੀ, 2 ਮਾਰਚ (ਵਿੰਦਰਪਾਲ ਝਾਂਡੀਆਂ)-ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮਿਤੀ 3 ਮਾਰਚ 2026 ਦਿਨ ਮੰਗਲਵਾਰ ਨੂੰ ਝਾਂਡੀਆਂ ਫੀਡਰ ਅਧੀਨ ਪੈਂਦੇ ਪਿੰਡਾਂ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂ ਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ, ਬਾਹਮਣਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਲਈ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗੀ | ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ |