02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੇ ਮਹੱਲੇ 'ਤੇ ਆ ਰਹੀਆਂ ਸੰਗਤਾਂ ਲਈ ਲੱਗੇ ਭਾਂਤ-ਭਾਂਤ ਦੇ ਲੰਗਰ <br/>

Ad Position 21
No active advertisement
ਲੰਗਰ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ : ਗੁਰਬੀਰ ਵਾਲੀਆ <br/> 03-03-2026
ਕਾਹਨਪੁਰ ਖੂਹੀ, 2 ਮਾਰਚ (ਗੁਰਬੀਰ ਸਿੰਘ ਵਾਲੀਆ)-ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪ੍ਰਸਿੱਧ ਹੋਲਾ ਮਹੱਲਾ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ | ਇਸ ਲਈ ਮਾਝੇ ਤੇ ਦੁਆਬੇ ਦੀ ਸਾਈਡ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀ ਸੰਗਤ ਲਈ ਸੇਵਾਦਾਰਾਂ ਵਲੋਂ ਭਾਂਤ-ਭਾਂਤ ਦੇ ਲੰਗਰ ਵਰਤਾਏ ਜਾ ਰਹੇ ਹਨ | ਹਰੋ ਦੇ ਪੋਅ ਤੋਂ ਲੈ ਕੇ ਅੱਡਾ ਝੱਜ ਚੌਂਕ ਤੱਕ ਹੀ ਲਗਭਗ 20 ਦੇ ਕਰੀਬ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ | ਪਿੰਡ ਪੰਡੋਰੀ ਵੜੈਚ ਜ਼ਿਲ੍ਹਾ ਅੰਮਿ੍ਤਸਰ ਦੀ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਅੱਡਾ ਕਾਹਨਪੁਰ ਖੂਹੀ ਵਿਖੇ ਪ੍ਰਸ਼ਾਦੇ ਤੇ ਚਾਹ ਪਕੌੜੇ ਦਾ ਲੰਗਰ ਲਗਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਮੋਹਨ ਸਿੰਘ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਜਿੱਥੇ ਰੋਜ਼ਾਨਾ ਤਾਜਾ ਤੇ ਸ਼ੁੱਧ ਭੋਜਨ ਸ਼ਰਧਾਲੂਆਂ ਨੂੰ ਪਰੋਸਿਆ ਜਾਂਦਾ ਹੈ, ਉੱਥੇ ਹੀ ਲੋੜਵੰਦਾਂ ਲਈ ਦੁੱਧ ਦੀ ਸੇਵਾ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸੁਖਸਾਲ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਬੱਸਾਂ ਰਵਾਨਾ <br/> ਅਗਲੀ ਖ਼ਬਰ ਅਕਾਲੀ ਦਲ (ਅ) ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਕਾਨਫਰੰਸ ਅੱਜ
Ad Position 24
No active advertisement