04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਦੀ ਮੀਟਿੰਗ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਹੋਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਨੰਗਲ, 3 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸੀਨੀਅਰ ਸਿਟੀਜ਼ਨ ਕੌਂਸਲ, ਨੰਗਲ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡੀ.ਆਰ. ਧਾਮੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਿੱਥੇ ਸ਼ਹਿਰ ਦੀਆਂ ਦਰਪੇਸ਼ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਬੰਧੀ ਸੀਨੀਅਰ ਸਿਟੀਜਨਾਂ ਵਲੋਂ ਆਪੋ ਆਪਣੇ ਵਿਚਾਰ ਰੱਖੇ ਗਏ, ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡੀ.ਆਰ. ਧਾਮੀ ਨੇ ਜਿੱਥੇ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਇਲਾਕਾ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਰੰਗਾਂ ਦੇ ਇਸ ਤਿਉਹਾਰ ਨੂੰ ਮੁਕੰਮਲ ਆਪਸੀ ਭਾਈਚਾਰਕ ਸਾਂਝ ਬਣਾ ਕੇ ਮਾਣਿਆ ਜਾਵੇ | ਸਕੱਤਰ ਬਲਰਾਮ ਸਿੰਘ, ਜਿਨ੍ਹਾਂ ਨੇ ਮੰਚ ਦਾ ਸੰਚਾਲਨ ਬਾਖੂਬੀ ਨਿਭਾਉਂਦਿਆਂ ਮੀਟਿੰਗ ਵਿਚ ਹਾਜ਼ਰ ਸਾਰੇ ਮੈਂਬਰਾਂ ਨੂੰ ਰੰਗਾਂ ਦੇ ਤਿਉਹਾਰ ਹੋਲਾ ਮਹੱਲਾ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਨੇ ਖਾਸ ਤੌਰ 'ਤੇ ਬਜ਼ੁਰਗਾਂ ਨੂੰ ਸਿੰਥੈਟਿਕ ਰੰਗਾਂ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਉਮਰ ਦੇ ਨਾਲ ਵਧਦੀ ਸੰਵੇਦਨਸ਼ੀਲਤਾ ਕਾਰਨ ਨੱਕ, ਕੰਨਾਂ ਅਤੇ ਅੱਖਾਂ ਵਿਚ ਧੂੜ ਅਤੇ ਰਸਾਇਣਾਂ ਤੋਂ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ | ਆਪਣੀ ਸਰਗਰਮ ਭਾਗੀਦਾਰੀ ਰਾਹੀਂ, ਕੌਂਸਲ ਦੇ ਮੈਂਬਰਾਂ ਨੇ ਸਾਬਤ ਕੀਤਾ ਹੈ ਕਿ ਉਮਰ ਸਿਰਫ਼ ਇੱਕ ਸੰਖਿਆ ਹੈ | ਸੰਸਥਾ ਸਮੇਂ-ਸਮੇਂ 'ਤੇ ਮੁਫ਼ਤ ਮੈਡੀਕਲ ਕੈਂਪਾਂ ਦਾ ਆਯੋਜਨ ਕਰਦੀ ਹੈ, ਜਿਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਮਾਹਰ ਡਾਕਟਰੀ ਸਲਾਹ ਅਤੇ ਦਵਾਈਆਂ ਦੀ ਪਹੁੰਚ ਮਿਲਦੀ ਹੈ | ਮੀਟਿੰਗ ਦੌਰਾਨ ਕੌਂਸਲ ਦੇ ਮੈਂਬਰਾਂ ਨੇ ਪ੍ਰਸਿੱਧ ਡਾ. ਅਨਿਲ ਗੁਪਤਾ ਦੇ ਪਿਤਾ ਸਵਰਗੀ ਗਿਰਧਾਰੀ ਲਾਲ ਗੁਪਤਾ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ | ਇਸ ਤੋਂ ਇਲਾਵਾ, ਕੇ.ਐਲ. ਸਨਨ ਨੂੰ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਲਈ ਇੱਕ ਵਿਸ਼ੇਸ਼ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਕੇਸ਼ ਨਈਅਰ, ਰਾਜੇਸ਼ ਖੰਨਾ, ਡਾ. ਅਸ਼ੋਕ ਸ਼ਰਮਾ, ਏ.ਪੀ. ਪੁਰੀ, ਇੰਜੀਨੀਅਰ ਸੁਰੇਂਦਰ ਸਿੰਘ, ਦੇਸ਼ ਰਾਜ ਰਾਣਾ, ਆਰ.ਐਸ. ਜਸਵਾਲ, ਬੀ.ਕੇ. ਪੁਰੀ, ਕੌਂਸਲਰ ਦੀਪਕ ਨੰਦਾ, ਜਰਨੈਲ ਸਿੰਘ ਸੰਧੂ, ਕੇ.ਆਰ. ਕੌਸ਼ਲ, ਧੀਮਾਨ, ਵਰਿੰਦਰ ਪ੍ਰਭਾਕਰ, ਰਣਜੀਤ ਸਿੰਘ ਸੰਧੂ ਅਤੇ ਨਿਤਿਨ ਖੰਨਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਾਕਾਬੰਦੀ ਕਰ ਕੇ ਡਰਿੰਕ ਐਂਡ ਡਰਾਈਵ ਸੰਬੰਧੀ ਕੀਤੀ ਜਾਵੇਗੀ ਸਖ਼ਤ ਕਾਰਵਾਈ <br/> ਅਗਲੀ ਖ਼ਬਰ ਸੰਤੋਸ਼ ਕੌਰ ਸਤਿਆਲ ਨਮਿਤ ਅੰਤਿਮ ਸੰਸਕਾਰ <br/>
Ad Position 24