27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜੀਓ ਫਿਜ਼ੀਸਿਸਟ ਚੁਣੀ ਗਈ ਨੰਦਨੀ ਠਾਕੁਰ ਦਾ ਤਖ਼ਤਗੜ੍ਹ ਵਿਖੇ ਵਿਧਾਇਕ ਚੱਢਾ ਵਲੋਂ ਸਨਮਾਨ <br/>

Ad Position 21
No active advertisement
ਤਖਤਗੜ੍ਹ ਵਿਖੇ ਨੰਦਨੀ ਠਾਕੁਰ ਦਾ ਸਨਮਾਨ ਕਰਦੇ ਹੋਏ ਵਿਧਾਇਕ ਚੱਢਾ ਤੇ ਹੋਰ | ਤਸਵੀਰ : ਰਾਜੇਸ਼ ਚੌਧਰੀ <br/> 08-03-2026
ਨੂਰਪੁਰ ਬੇਦੀ, 7 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਧੀਆਂ ਹੁਣ ਹਰ ਖੇਤਰ 'ਚ ਵੱਡੀਆਂ ਤੇ ਮਾਣਮੱਤੀਆਂ ਉਪਲਬਧੀਆਂ ਹਾਸਿਲ ਕਰ ਰਹੀਆਂ ਹਨ | ਪਿੰਡ ਤਖਤਗੜ੍ਹ ਤੋਂ ਰਾਣਾ ਧਰਮਪਾਲ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਦੀ ਹੋਣਹਾਰ ਭਾਣਜੀ ਨੰਦਨੀ ਠਾਕੁਰ ਨੇ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ ਯੂ. ਪੀ. ਐਸ. ਸੀ. ਕੰਬਾਈਡ ਜੀਓ ਸਾਇੰਟਿਸਟ ਪ੍ਰੀਖਿਆ 2025 ਵਿਚ ਆਲ ਇੰਡੀਆ 'ਚ ਪਹਿਲਾ ਰੈਂਕ ਪ੍ਰਾਪਤ ਕਰਕੇ ਆਪਣੇ ਨਾਨਕੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਊਨਾ ਜ਼ਿਲੇ੍ਹ ਦੇ ਪਿੰਡ ਪੰਜਾਬਰ ਦੀ ਰਹਿਣ ਵਾਲੀ ਨੰਦਨੀ ਠਾਕੁਰ ਪਿਤਾ ਸੰਜੇ ਠਾਕੁਰ ਤੇ ਮਾਤਾ ਰਾਜ ਰਾਣੀ ਦੀ ਹੋਣਹਾਰ ਬੇਟੀ ਹੈ | ਉਸ ਦੇ ਨਾਨਕੇ ਪਿੰਡ ਤਖਤਗੜ੍ਹ ਵਿਖੇ ਪਹੁੰਚਣ 'ਤੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ | ਜਿਸ ਦੌਰਾਨ ਵਿਸ਼ੇਸ਼ ਤੌਰ 'ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਪਹੁੰਚੇ ਤੇ ਉਨ੍ਹਾਂ ਨੰਦਨੀ ਠਾਕੁਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਵਿਧਾਇਕ ਚੱਢਾ ਨੇ ਕਿਹਾ ਕਿ ਨੰਦਨੀ ਠਾਕੁਰ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਇਹ ਮੁਕਾਮ ਹਾਸਿਲ ਕਰਕੇ ਇਲਾਕੇ ਦੀਆਂ ਧੀਆਂ ਲਈ ਇਕ ਪ੍ਰੇਰਣਾ ਸਰੋਤ ਬਣੀ ਹੈ | ਨੰਦਨੀ ਠਾਕੁਰ ਨੇ ਦੱਸਿਆ ਕਿ ਉਸ ਦੀ ਚੋਣ ਜੀਓ ਫਿਜੀਸਿਸਟ ਦੇ ਤੌਰ 'ਤੇ ਹੋਈ ਹੈ ਅਤੇ ਹੁਣ ਉਸ ਨੂੰ ਛੇ ਮਹੀਨੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ | ਸਿਖਲਾਈ ਪੂਰੀ ਹੋਣ ਤੋਂ ਬਾਅਦ ਉਹ ਜੀਓ ਫਿਜੀਸਿਸਟ ਵਜੋਂ ਆਪਣੀ ਸੇਵਾ ਨਿਭਾਏਗੀ | ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਹੌਸਲਾ ਅਫਜ਼ਾਈ ਅਤੇ ਮਾਰਗਦਰਸ਼ਨ ਨਾਲ ਹੀ ਉਹ ਇਹ ਉਪਲਬਧੀ ਹਾਸਿਲ ਕਰ ਸਕੀ ਹੈ | ਇਸ ਮੌਕੇ ਪਿੰਡ ਦੇ ਮੁਹਤਬਰ ਵਿਅਕਤੀਆਂ ਤੇ ਰਿਸ਼ਤੇਦਾਰਾਂ ਨੇ ਵੀ ਨੰਦਨੀ ਠਾਕੁਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪਿੰਡ ਦੀ ਗ੍ਰਾਮ ਪੰਚਾਇਤ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਲਕੇ ਹੋਣ ਜਾ ਰਹੀ 'ਪੰਜਾਬ ਬਚਾਓ' ਰੈਲੀ ਰਾਹੀਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਕਾਲੀ ਦਲ 'ਚ ਹੋਵੇਗੀ ਘਰ ਵਾਪਸੀ ਅਗਲੀ ਖ਼ਬਰ ਮੋਗਾ 'ਚ 14 ਨੂੰ ਹੋਣ ਵਾਲੀ ਰੈਲੀ ਲਈ ਭਾਜਪਾ ਦੀਆਂ ਤਿਆਰੀਆਂ ਤੇਜ਼ <br/>
Ad Position 24