28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਚਰਚਾ 'ਚ ਹੈ ਡਾਕਟਰ ਕੈਲਾਸ਼ ਠਾਕੁਰ

Ad Position 21
No active advertisement
ਅਜੀਤ ਡੈਸਕ 08-03-2026
ਨੰਗਲ, 7 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਜ਼ਿਲ੍ਹਾ ਜੁਵੇਨਾਈਲ ਜਸਟਿਸ ਬੋਰਡ ਰੂਪਨਗਰ ਦੀ ਸਾਬਕਾ ਮੈਂਬਰ ਡਾਕਟਰ ਕੈਲਾਸ਼ ਠਾਕੁਰ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਵੀ ਹਨ | ਡਾ. ਕੈਲਾਸ਼ ਠਾਕੁਰ ਨੇ 'ਬੇਰੀ ਵਾਲਾ ਘਰ', 'ਸ਼ਬਦਾਂ ਦੇ ਘੇਰੇ', 'ਚਾਨਣ ਮੁਨਾਰਾ' ਸਮੇਤ 9 ਪੁਸਤਕਾਂ ਲਿਖੀਆਂ ਹਨ | ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਸਲਾਹਕਾਰ ਡਾ. ਕੈਲਾਸ਼ ਠਾਕੁਰ ਨਾ ਸਿਰਫ਼ ਚੌਗਿਰਦੇ ਬਾਰੇ ਫ਼ਿਕਰਮੰਦ ਹਨ ਸਗੋਂ ਉਹ ਲੋਕਾਂ ਨੂੰ ਕੁਦਰਤੀ ਜੀਵਨ ਜਿਊਣ ਲਈ ਪ੍ਰੇਰਿਤ ਵੀ ਕਰ ਰਹੇ ਹਨ | ਡਾ. ਠਾਕੁਰ ਦੀ ਕਰਨੀ ਤੇ ਕਥਨੀ 'ਚ ਕੋਈ ਫ਼ਰਕ ਨਹੀਂ ਹੈ | ਉਨ੍ਹਾਂ ਨੇ ਗੁੜਗਾਉਂ, ਚੰਡੀਗੜ੍ਹ, ਯਮੁਨਾਨਗਰ, ਮੁਹਾਲੀ 'ਚ ਮਹਿੰਗੇ ਖ਼ਿੱਤੇ ਛੱਡ ਕੇ ਨੰਗਲ ਦੇ ਅੱਤ ਦੇ ਪੱਛੜੇ ਪਿੰਡ ਬਰਮਲਾ (ਤਲਵਾੜਾ, ਨੰਗਲ) 'ਚ ਨਾ ਸਿਰਫ਼ ਘਰ ਬਣਾਇਆ ਸਗੋਂ ਜ਼ਿਕਰਯੋਗ ਲੋਕ ਸੇਵਾ ਵੀ ਕੀਤੀ | ਡਾ. ਠਾਕੁਰ ਨੇ 1947 ਤੋਂ ਪ੍ਰਦੂਸ਼ਿਤ ਪਾਣੀ ਪੀ ਰਹੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਤੇ ਜਿੱਤ ਵੀ ਪ੍ਰਾਪਤ ਕੀਤੀ | ਪੰਜਾਬ ਸਰਕਾਰ ਨੇ ਹੁਣ ਪਿੰਡ ਬਰਮਲਾ 'ਚ ਨਵਾਂ ਬੋਰ ਕਰਵਾਅ ਦਿੱਤਾ ਹੈ | ਕੋਰੋਨਾ ਦੇ ਖਤਰਨਾਕ ਦੌਰ 'ਚ ਵੀ ਡਾਕਟਰ ਠਾਕੁਰ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਤੇ ਬਾਲੜੀਆਂ ਤੱਕ ਸੈਨੇਟਰੀ ਨੈਪਕਿਨ ਵੀ ਪਹੁੰਚਾਏ | ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਲਾਗੇ ਘਰ ਬਣਵਾਉਣ ਵਾਲੇ ਡਾਕਟਰ ਠਾਕੁਰ ਨੇ ਲੰਘੀ ਫਰਵਰੀ 2026 'ਚ ਦੋ ਨਵੀਆਂ ਪਿਰਤਾਂ ਪਾਈਆਂ | ਉਨ੍ਹਾਂ ਨੇ ਆਪਣੀਆਂ ਦੋ ਵਾਰਤਕ ਪੁਸਤਕਾਂ 'ਸ਼ਬਦਾਂ ਦੇ ਘੇਰੇ' ਤੇ 'ਚਾਨਣ ਮੁਨਾਰਾ' ਆਪਣੇ ਘਰ 'ਚ ਰਿਲੀਜ਼ ਕਰਵਾਈਆਂ | ਇਸ ਮੌਕੇ ਮੁੱਖ ਮਹਿਮਾਨ ਡਾ. ਸੰਜੀਵ ਗੌਤਮ (ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ) ਸਨ | ਡਾ. ਕੈਲਾਸ਼ ਠਾਕੁਰ ਨੇ ਮੁੱਖ ਮਹਿਮਾਨ ਤੋਂ ਮੰਗ ਕੀਤੀ ਕਿ ਉਹ ਨੰਗਲ ਦੀ ਹਵਾ ਗੁਣਵੱਤਾ ਨੂੰ ਠੀਕ ਕਰਨ ਲਈ ਯਤਨ ਕਰਨ ਇਹ ਮੰਗ ਵੀ ਕੀਤੀ ਕਿ ਸਰਕਾਰ 'ਜਾਗ੍ਰਤੀ', 'ਜਨ ਸਾਹਿਤ' ਪੰਜਾਬੀ ਦੁਨੀਆ ਵਰਗੇ ਸਾਹਿਤਕ ਪੰਜਾਬੀ ਮੈਗਜ਼ੀਨਾਂ ਦੀ ਬਾਂਹ ਫੜੇ | ਡਾ. ਠਾਕੁਰ ਨੇ ਦੱਸਿਆ ਕਿ ਸਾਹਿੱਤ ਨੂੰ ਸੱਥ 'ਚ ਲੈ ਕੇ ਜਾਣਾ ਤੇ ਸਾਹ (ਆਕਸੀਜਨ) ਨੂੰ ਸ਼ੁੱਧ ਕਰਨਾ ਸਭ ਤੋਂ ਅਹਿਮ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ 'ਚ ਐਚ. ਪੀ. ਵੀ. ਵੈਕਸੀਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਦੀ ਦਬੁਰਜੀ ਵਿਖੇ ਮੀਟਿੰਗ <br/>
Ad Position 24