ਬੇਲਾ, 7 ਅਪ੍ਰੈਲ ( ਮਨਜੀਤ ਸਿੰਘ ਸੈਣੀ )-ਰਾਜ ਵਲੋਂ ਚਲਾਈ ਜਾ ਰਹੀ ਪਹਿਲ 'ਮਿਸ਼ਨ ਸਿਹਤਮੰਦ ਪੰਜਾਬ' ਅਧੀਨ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਰੋਪੜ ਵਿਖੇ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਲਾਈਫ ਕੇਅਰ ਫਾਊਾਡੇਸ਼ਨ ਅਤੇ ਕਾਲਜ ਦੇ ਵਿਦਿਆਰਥੀ ਸੰਗਠਨਾਂ ਫਾਰਮੈਨਿਕ ਕਲੱਬ, ਰੋਟਰੈਕਟ ਕਲੱਬ ਅਤੇ ਰੈੱਡ ਰਿਬਨ ਕਲੱਬ ਦੇ ਸੰਯੁਕਤ ਯਤਨਾਂ ਨਾਲ ਕੀਤੇ ਗਏ, ਜਿਸ ਦਾ ਉਦੇਸ਼ ਬਿਮਾਰੀਆਂ ਦੀ ਰੋਕਥਾਮ, ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨਾ ਅਤੇ ਭਵਿੱਖ ਵਿਚ ਸਿਹਤਮੰਦ ਰੱਖਣਾ ਸੀ | ਕੈਂਪ ਦੌਰਾਨ ਦੋ ਸੌ ਦੇ ਕਰੀਬ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਕਿਡਨੀ ਡਿਸਫੰਕਸ਼ਨ ਵਰਗੀਆਂ ਲਾਈਫ ਸਟਾਈਲ ਬਿਮਾਰੀਆਂ 'ਦਾ ਮੁਆਇਨਾ ਕੀਤਾ ਗਿਆ | ਮੁਫ਼ਤ ਸਕ੍ਰੀਨਿੰਗ ਵਿਖੇ ਕਿਡਨੀ ਫੰਕਸ਼ਨ ਟੈਸਟ, ਯੂਰਿਕ ਐਸਿਡ, ਬਲੱਡ ਗਲੂਕੋਜ਼ ਅਤੇ ਬਲੱਡ ਪ੍ਰੈਸ਼ਰ ਤੇ ਬੀ.ਐਮ.ਆਈ. ਵਰਗੇ ਵਾਇਟਲ ਚੈੱਕ ਕੀਤੇ ਗਏ | ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਪ੍ਰੋਗਰਾਮ ਜਾਗਰੂਕਤਾ ਵਧਾਉਣ ਅਤੇ ਸਿਹਤਮੰਦ ਪੰਜਾਬ ਬਣਾਉਣ ਵਿਖੇ ਮੁੱਖ ਭੂਮਿਕਾ ਨਿਭਾਉਂਦੇ ਹਨ |