ਸ੍ਰੀ ਚਮਕੌਰ ਸਾਹਿਬ, 11 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਪਿੰਡ ਮੁੰਡੀਆ ਲਿੰਕ ਮਾਰਗ 'ਤੇ ਇਕ ਵਿਅਕਤੀ ਕੋਲੋਂ ਭੁੱਕੀ ਬਰਾਮਦ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੇਲਾ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸੋਹਣ ਲਾਲ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਜਦੋਂ ਮੁੰਡੀਆਂ ਲਿੰਕ ਸੜਕ 'ਤੇ ਪੁੱਜੇ ਤਾਂ ਮੁੰਡੀਆਂ ਵਲੋਂ ਆ ਰਿਹਾ ਵਿਅਕਤੀ ਪੁਲਿਸ ਦੀ ਗੱਡੀ ਵੇਖ ਕੇ ਮੁੜਨ ਲੱਗਾ ਅਤੇ ਹੱਥ ਵਿਚ ਫੜਿਆ ਲਿਫ਼ਾਫ਼ਾ ਵੀ ਸੁੱਟ ਦਿੱਤਾ, ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦੀ ਸ਼ਨਾਖ਼ਤ ਪੁੱਛੀ ਤਾਂ ਉਸ ਨੇ ਆਪਣਾ ਨਾਂਅ ਹਰਵਿੰਦਰ ਸਿੰਘ ਪੁੱਤਰ ਸੋਮ ਸਿੰਘ ਵਾਸੀ ਭਲਿਆਣ ਦੱਸਿਆ ਅਤੇ ਪੁਲਿਸ ਨੇ ਜਦੋਂ ਲਿਫ਼ਾਫ਼ਾ ਚੁੱਕ ਕੇ ਜਾਂਚ ਕੀਤੀ ਤਾਂ ਉਸ ਵਿਚ 800 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ | ਪੁਲਿਸ ਨੇ ਉਸ ਨੂੰ ਭੁੱਕੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ |