11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਟਰੈਕਟਰ ਟਰਾਲੀ 'ਤੇ ਪਿੰਡ ਹਜ਼ਾਰਾ ਮੁੱਖ ਸੜਕ 'ਤੇ ਹੋਈ ਗੋਲਾਬਾਰੀ

Ad Position 21
No active advertisement
ਅਜੀਤ ਡੈਸਕ 15-04-2026
ਸ੍ਰੀ ਅਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ, 14 ਅਪ੍ਰੈਲ (ਸੰਨੀ/ਨਿੱਕੂਵਾਲ)- ਖ਼ਾਲਸਾ ਪੰਥ ਦੀ ਜਨਮ ਭਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਜਲੰਧਰ ਦੇ ਆਦਮਪੁਰ ਦੁਆਬਾ ਨਾਲ ਸੰਬੰਧਿਤ ਇੱਕ ਟਰੈਕਟਰ ਟਰਾਲੀ 'ਚ ਸਵਾਰ ਨੌਜਵਾਨਾਂ ਤੇ ਉਸੇ ਹੀ ਇਲਾਕੇ ਦੇ ਨੌਜਵਾਨਾਂ ਵਲੋਂ ਦੇਰ ਰਾਤ ਗੁਰਦੁਆਰਾ ਪਰਿਵਾਰ ਵਿਛੋੜਾ ਸਰਸਾ ਨੰਗਲ ਤੋਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੱਕ ਪਿੱਛਾ ਕਰਕੇ ਕਈ ਗੋਲੀਆਂ ਚਲਾਏ ਜਾਣ ਦੀ ਸੂਚਨਾ ਮਿਲੀ ਹੈ | ਭਾਵੇਂ ਕਿ ਜਾਨੀ ਨੁਕਸਾਨ ਤੋਂ ਬਚਾਅ ਹੈ | ਪਰੰਤੂ ਪੁਲਿਸ ਵਲੋਂ ਇਸ ਸਬੰਧੀ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ | ਆਦਮਪੁਰ ਦੁਆਬਾ ਦੇ ਪਿੰਡ ਸਿਕੰਦਰ ਪੁਰ ਨਾਲ ਸੰਬੰਧਿਤ ਤਲਜਿੰਦਰ ਸਿੰਘ ਚੀਮਾ ਪੁੱਤਰ ਕੁਲਵਿੰਦਰ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੱਸਿਆ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸੀ, ਕਿ ਉਹ ਜਿੰਮੀ ਦਾਰਾ ਢਾਬਾ ਭਰਤਗੜ੍ਹ, ਕੋਲ ਕੁੱਝ ਲੋਕਾਂ ਵਲੋਂ ਇਨ੍ਹਾਂ ਨੂੰ ਭੜਕਾਉ ਇਸ਼ਾਰੇ ਕੀਤੇ ਗਏ | ਅਤੇ ਆਪਣੀਆਂ ਗੱਡੀਆਂ ਅਤੇ ਟਰੈਕਟਰ ਲਗਾ ਕੇ ਸਾਡਾ ਪਿੱਛਾ ਕੀਤਾ ਗਿਆ | ਇਸ ਤੋਂ ਬਾਅਦ ਪਿੰਡ ਹਜ਼ਾਰਾ ਲਾਗੇ ਉਕਤ ਵਲੋਂ ਟਰੈਕਟਰ ਟਰਾਲੀ 'ਤੇ ਗੋਲਾਬਾਰੀ ਵੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਉਹ ਟਰੈਕਟਰ ਨੂੰ ਭਜਾ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਆਏ | ਜਿੱਥੇ ਟਰੈਕਟਰ ਦੇ ਇੰਜਣ 'ਚ ਖ਼ਰਾਬੀ ਆ ਗਈ | ਉਨ੍ਹਾਂ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਥਾਣੇ ਪਹੁੰਚੇ | ਪਰੰਤੂ ਮਾਮਲਾ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਥਾਣੇ ਦਾ ਹੋਣ ਕਰਕੇ ਫਿਰ ਇਨ੍ਹਾਂ ਵਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ | ਇਸ ਸਬੰਧੀ ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਤਿੰਨ ਗੱਡੀਆਂ ਅਤੇ ਤਿੰਨ ਟਰਾਲੀਆਂ ਵਿਚ ਸਵਾਰ ਨੌਜੁਆਨਾਂ ਵਲੋਂ ਹਮਲਾ ਕੀਤਾ ਗਿਆ ਹੈ | ਇਸ ਤੋਂ ਬਾਅਦ ਥਾਣਾ ਕੀਰਤਪੁਰ ਸਾਹਿਬ ਵਲੋਂ ਅਸਲਾ ਕਾਨੂੰਨ ਅਤੇ 125 ਭਾਰਤੀ ਨਿਆਂ ਸਾਹਿਤਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |ਉਨ੍ਹਾਂ ਦੱਸਿਆ ਕਿ ਚਾਰ ਨੌਜੁਆਨਾਂ ਦੀ ਪਹਿਚਾਣ ਹੋਈ ਹੈ | ਜਿਸ ਵਿਚ ਦਵਿੰਦਰ ਸਿੰਘ, ਵਾਸੀ ਬਸੀ ਮਰੂਫ ਹੁਸ਼ਿਆਰਪੁਰ, ਪਵਿੱਤਰ ਸਿੰਘ ਵਾਸੀ ਲੱਖਨਵਾਲਾ ਕਪੂਰਥਲਾ, ਮਨਪ੍ਰੀਤ ਸਿੰਘ ਮੱਨਾ ਵਾਸੀ ਬਟਾਲਾ ਅਤੇ ਗੁਰਪਾਲ ਸਿੰਘ ਪਾਲਾ ਵਾਸੀ ਖੇੜਾ ਕਪੂਰਥਲਾ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਥਾਣਾ ਮੁਖੀ ਸ੍ਰੀ ਕੀਰਤਪੁਰ ਸਾਹਿਬ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਹਨ ਤਾਂ ਬੰਦੀ ਸਿੰਘ ਕਿਉਂ ਨਹੀਂ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ, ਮੁਕੱਦਮਾ ਦਰਜ
Ad Position 24