15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 09-05-2026
ਮੋਰਿੰਡਾ, 8 ਮਈ (ਪਿ੍ਤਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੀ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਹੋਈ | ਮੀਟਿੰਗ ਦੀ ਜਾਣਕਾਰੀ ਦਿੰਦਿਆਂ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਜ਼ਿਲ੍ਹਾ ਜੁਆਇੰਟ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ ਅਤੇ ਕਰਨੈਲ ਸਿੰਘ ਡੂਮਛੇੜੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਦੀਆਂ ਵਧੀਆ ਹੋਈਆਂ ਲਿਮਟਾਂ ਤੁਰੰਤ ਲਾਗੂ ਕੀਤੀਆਂ ਜਾਣ, ਸੁਸਾਇਟੀਆਂ ਵਿਚ ਹੀ ਡੀ.ਏ.ਪੀ. ਅਤੇ ਯੂਰੀਆ ਖਾਦ ਦੀ ਸਪਲਾਈ ਵਧੇਰੇ ਦਿੱਤੀ ਜਾਵੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਪਾਵਰ ਕਾਮ ਤੋਂ ਮੰਗ ਕੀਤੀ ਕਿ ਢਿੱਲੀਆਂ ਤਾਰਾਂ ਠੀਕ ਕੀਤੀਆਂ ਜਾਣ ਤੇ ਓਵਰਲੋਡ ਟਰਾਂਸਫਾਰਮਰ ਅੰਡਰ ਲੋਡ ਕੀਤੇ ਜਾਣ ਤੇ ਆਉਣ ਵਾਲੇ ਕਿਸਾਨਾਂ ਦੇ ਝੋਨੇ ਦੇ ਸੀਜ਼ਨ ਲਈ ਮੋਟਰਾਂ ਦੀ ਸਪਲਾਈ 10 ਘੰਟੇ ਯਕੀਨੀ ਦੇਣ ਦੇ ਪ੍ਰਬੰਧ ਕੀਤਾ ਜਾਵੇ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਝੋਨੇ ਦੇ ਕਿਹੜੇ ਕਿਹੜੇ ਬੀਜ ਸਰਕਾਰ ਮੰਡੀਆਂ ਵਿਚ ਖ਼ਰੀਦੇਗੀ ਤਾਂ ਕਿ ਕਿਸਾਨ ਉਸ ਬੀਜ ਦੀ ਹੀ ਪਨੀਰੀ ਪਾ ਸਕਣ | ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ | ਇਸ ਮੌਕੇ ਨੇਤਰ ਸਿੰਘ ਰੌਣੀ, ਅਵਤਾਰ ਸਿੰਘ ਸਹੇੜੀ, ਪਰਮਜੀਤ ਸਿੰਘ, ਬਾਵਾ ਸਿੰਘ ਕਾਂਜਲਾ, ਬਲਜੀਤ ਸਿੰਘ ਦੁੱਮਣਾ, ਤਰਲੋਚਨ ਸਿੰਘ ਤਾਜਪੁਰ, ਹਰਚੰਦ ਸਿੰਘ ਰਤਨਗੜ੍ਹ, ਸ਼ਾਦੀ ਸਿੰਘ, ਕੇਸਰ ਸਿੰਘ ਓਇੰਦ, ਮਹਿੰਦਰ ਸਿੰਘ, ਬਲਜੀਤ ਸਿੰਘ ਢੋਲਣ ਮਾਜਰਾ, ਮਨਿੰਦਰਜੀਤ ਸਿੰਘ ਮੰਡੀਆਂ ਤੇ ਸੰਤੋਖ ਸਿੰਘ ਕਲਹੇੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੁਕਰਾਨਾ ਯਾਤਰਾ ਸਿਰਫ਼ ਸਿਆਸੀ ਲਾਹੇ ਲਈ ਸ਼ੁਰੂ ਕੀਤੀ ਗਈ-ਭਾਈ ਚਾਵਲਾ ਅਗਲੀ ਖ਼ਬਰ ਪੰਜਾਬ ਕਰੈਸ਼ਰ ਐਸੋਸੀਏਸ਼ਨ ਦੀ ਅਹਿਮ ਬੈਠਕ
Ad Position 24