15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਚੰਦਪੁਰ ਬੇਲਾ ਵਿਖੇ ਦਰਿਆ ਸਤਲੁਜ 'ਤੇ ਬਣਿਆ ਪੁਲ ਵੀ ਨਾਜਾਇਜ਼ ਮਾਈਨਿੰਗ ਦੀ ਭੇਟ ਚੜਿ੍ਹਆ, ਪੁਲ ਦਾ ਇੱਕ ਪਾਇਆ ਤੇ ਦੋ ਸਲੈਬਾਂ ਧਸੀਆਂ <br/>

Ad Position 21
No active advertisement
ਅਜੀਤ ਡੈਸਕ 09-05-2026
ਸ੍ਰੀ ਅਨੰਦਪੁਰ ਸਾਹਿਬ, 8 ਮਈ (ਕਰਨੈਲ ਸਿੰਘ)- ਦਰਿਆ ਸਤਲੁਜ ਦੇ ਵਿਚਕਾਰ ਵਸੇ ਸਬ-ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਚੰਦਪੁਰ ਜਾਂਦੇ ਸੰਪਰਕ ਮਾਰਗ 'ਤੇ ਬਣੇ ਪੁਲ ਦਾ ਇੱਕ ਪਾਇਆ ਅਤੇ ਦੋ ਸਲੈਬਾਂ ਜ਼ਮੀਨ 'ਚ ਧਸ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਉਕਤ ਨੁਕਸਾਨੇ ਪੁਲ ਕਾਰਨ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੀ ਮੁਸ਼ਕਲਾਂ ਵੱਧ ਗਈਆਂ ਹਨ | ਜ਼ਿਕਰਯੋਗ ਹੈ ਕਿ ਉਕਤ ਪੁਲ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲੇ ਮਹਾਂਪੁਰਸ਼ ਸੰਤ ਬਾਬਾ ਲਾਭ ਸਿੰਘ ਵਲੋਂ ਪਿੰਡ ਵਾਸੀਆਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਉਸਾਰਿਆਂ ਗਿਆ ਸੀ | ਸੂਚਨਾ ਮਿਲਦੇ ਸਾਰ ਹੀ ਨੁਕਸਾਨੇ ਪੁਲ ਦਾ ਜਾਇਜ਼ਾ ਲੈਣ ਲਈ ਅੱਜ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਤੇ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਨੇ ਜਾਇਜ਼ਾ ਲਿਆ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਕਤ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਜਾਵੇ | ਇਸ ਸਬੰਧ 'ਚ ਚਮਨ ਲਾਲ, ਓਕਾਂਰ ਸਿੰਘ, ਅਜਮੇਰ ਸਿੰਘ, ਗੁਰਬੀਰ ਸਿੰਘ, ਜੋਗਾ ਸਿੰਘ, ਕੁਲਤਾਰ ਸਿੰਘ ਪਿੰਡ ਚੰਦਪੁਰ ਬੇਲਾ ਵਾਸੀਆਂ ਨੇ ਦੱਸਿਆ ਕਿ ਮੁੱਖ ਮਾਰਗ ਤੋਂ ਗੱਜਪੁਰ ਬੇਲਾ, ਹਰੀਵਾਲ, ਮੈਂਦਿਹਲੀ ਕਲਾ, ਚੰਦਪੁਰ ਬੇਲਾ ਅਤੇ ਨੂਰਪੁਰ ਬੇਦੀ ਸਮੇਤ ਦਰਜਨਾਂ ਪਿੰਡਾਂ ਨੂੰ ਜੋੜਨ ਵਾਲਾ ਇਹ ਪੁਲ ਇਲਾਕੇ ਲਈ ਜੀਵਨ ਰੇਖਾ ਵਾਂਗ ਹੈ | ਇਲਾਕਾ ਨਿਵਾਸੀਆਂ ਦੇ ਦੋਸ਼ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਦਰਿਆ 'ਚ ਭਾਰੀ ਮਸ਼ੀਨਰੀ ਨਾਲ ਦਿਨ ਰਾਤ ਹੋ ਰਹੀ ਨਜਾਇਜ਼ ਮਾਈਨਿੰਗ ਕਰਕੇ ਪੁਲ ਨੁਕਸਾਨਿਆ ਗਿਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਤੋਂ ਪਹਿਲਾਂ ਪੁਲ ਦੀ ਮੁਰੰਮਤ ਨਾ ਹੋਈ, ਤਦ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਜਾਣ ਲਈ ਲਗਭਗ 25 ਕਿੱਲੋਮੀਟਰ ਵਾਧੂ ਸਫ਼ਰ ਤੈਅ ਕਰਨਾ ਪਵੇਗਾ | ਪਿੰਡ ਵਾਸੀ ਜੋਗਾ ਸਿੰਘ ਨੇ ਦੱਸਿਆ ਕਿ ਇਹ ਪੁਲ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ 1995 ਈਸਵੀ 'ਚ ਬਣਾ ਕੇ ਲੋਕ ਅਰਪਿਤ ਕੀਤਾ ਸੀ | ਇਹ ਪੁਲ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਲਈ ਸ਼ਾਹ ਰੱਗ ਦਾ ਕੰਮ ਕਰਦਾ ਸੀ | ਇਲਾਕਾ ਨਿਵਾਸੀਆਂ ਨੇ ਇਹ ਵੀ ਖ਼ਦਸ਼ਾ ਪ੍ਰਗਟ ਕੀਤੀ ਕਿ ਜੇਕਰ ਪ੍ਰਸ਼ਾਸਨ ਵਲੋਂ ਦਰਿਆ ਸਤਲੁਜ 'ਚ ਨਜਾਇਜ਼ ਮਾਈਨਿੰਗ ਨੂੰ ਠੱਲ੍ਹ ਨਾ ਪਾਈ ਗਈ ਤਦ ਕਾਰ ਸੇਵਾ ਵਾਲਿਆਂ ਮਹਾਪੁਰਸ਼ਾਂ ਪਿੰਡ ਬੁਰਜ ਬੇਲਾ ਸਾਹਮਣੇ ਬਣਾਏ ਹਾਈ ਲੈਵਲ ਪੁਲ ਦਾ ਵੀ ਇਹੋ ਹਾਲ ਹੋਵੇਗਾ | ਮੌਕੇ 'ਤੇ ਪਹੁੰਚੇ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋ8 ਪੁਲ ਦੇ ਸਬੰਧ 'ਚ ਗੱਲਬਾਤ ਕਰਨ ਲਈ ਸਾਰੇ ਵਿਭਾਗਾਂ, ਪਿੰਡ ਵਾਸੀਆਂ ਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਪ੍ਰਬੰਧਕਾਂ ਨਾਲ 11 ਮਈ ਨੂੰ ਐਸ.ਡੀ.ਐਮ. ਦਫ਼ਤਰ ਵਿਖੇ ਮੀਟਿੰਗ ਬੁਲਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰ <br/> ਅਗਲੀ ਖ਼ਬਰ ਦੋ ਸਾਲਾਂ ਤੋਂ ਲਟਕਿਆ ਐਲਗਰਾਂ ਪੁਲ ਦਾ ਨਿਰਮਾਣ ਪਰ ਸੜਕ ਬਣਾਉਣ ਦਾ ਕੰਮ ਸ਼ੁਰੂ <br/>
Ad Position 24