12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਬੇਟੇ ਦੇ ਜਨਮ ਦਿਨ ਮੌਕੇ ਕੀਤਾ ਗੁਰੂ ਸਾਹਿਬ ਦਾ ਸ਼ੁਕਰਾਨਾ <br/>

Ad Position 21
No active advertisement
ਅਜੀਤ ਡੈਸਕ 13-05-2026
ਨੂਰਪੁਰ ਬੇਦੀ, 12 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਆਪਣੇ ਸਪੁੱਤਰ ਰਾਣਾ ਵਿਸ਼ਵ ਪਾਲ ਸਿੰਘ ਦਾ ਜਨਮ ਦਿਨ ਆਪਣੇ ਜੱਦੀ ਪਿੰਡ ਖਟਾਣਾ (ਨੂਰਪੁਰ ਬੇਦੀ) ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਮਨਾਇਆ ਗਿਆ | ਇਸ ਮੌਕੇ ਰਾਣਾ ਕੇ.ਪੀ ਸਿੰਘ ਨੇ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਖ਼ੁਦ ਲਿਆਂਦਾ ਅਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਕਰਵਾਏ ਗਏ | ਇਸ ਮੌਕੇ ਖਟਾਣਾ ਅਤੇ ਆਸ-ਪਾਸ ਦੇ ਪਿੰਡਾਂ ਦੇ ਮੁਹਤਬਰ ਲੋਕਾਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ | ਸ਼ੁਕਰਾਨਾ ਸਮਾਗਮ ਉਪਰੰਤ ਕੇਕ ਵੀ ਕੱਟਿਆ ਗਿਆ |ਦੱਸਣਯੋਗ ਹੈ ਕਿ ਵਿਸ਼ਵ ਪਾਲ ਰਾਣਾ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਵੀ ਹਨ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਖਟਾਣਾ, ਲਾਲਾ ਸਤੀਸ਼ ਕੁਮਾਰ ਸਰਪੰਚ ਟਿੱਬਾ ਟੱਪਰੀਆਂ, ਪਰਮਨੰਦ, ਕਮਲ ਕਿਸ਼ੋਰ ਸਰਪੰਚ ਫੂਲੜੇ, ਵਤਨ ਭਾਟੀਆ, ਡਾ. ਸੁੱਖਾ ਖਟਾਣਾ, ਬਲਮ ਸਿੰਘ ਫੂਲੜੇ, ਗੁਰਮੁਖ ਸਿੰਘ ਬੜਵਾ, ਰਾਮ ਸਿੰਘ ਫੂਲੜੇ, ਦੇਵ ਸਿੰਘ ਚੇਚੀ, ਰਾਮਪਾਲ ਅਤੇ ਸਮੂਹ ਰਾਣਾ ਪਰਿਵਾਰ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਜਾਰੀ ਅਗਲੀ ਖ਼ਬਰ ਜ਼ੀਰਕਪੁਰ ਦੇ ਵਾ. ਨੰ. 16 'ਚ ਭਾਜਪਾ ਦੀ ਜਨ ਸਭਾ ਨੂੰ ਮਿਲਿਆ ਭਾਰੀ ਸਮਰਥਨ <br/>
Ad Position 24