09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੱਕੋਵਾਲ ਵਿਖੇ ਪੀਰ ਬਾਬਾ ਖ਼ੁਸ਼ੀ ਮੁਹੰਮਦ ਦੇ ਅਸਥਾਨਾਂ 'ਤੇ ਸਾਲਾਨਾ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 29-05-2026
ਬੇਲਾ, 28 ਮਈ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਮੱਕੋਵਾਲ ਵਿਖੇ ਪੀਰਾਂ ਦੇ ਸਥਾਨ 'ਤੇ ਸਾਲਾਨਾ ਮੇਲਾ ਤੇ ਭੰਡਾਰਾ ਕਰਾਇਆ ਗਿਆ | ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਵਲੋਂ ਲੱਖ ਦਾਤਾ ਪੀਰ ਖ਼ੁਸ਼ੀ ਮੁਹੰਮਦ ਦੇ ਸਥਾਨਾਂ 'ਤੇ ਸਲਾਨਾ ਮੇਲਾ ਤੇ ਭੰਡਾਰਾ ਕਰਾਇਆ ਗਿਆ | ਇਸ ਮੌਕੇ 13 ਜੇਠ ਨੂੰ ਚਿਰਾਗ਼, ਝੰਡਾ ਚੜ੍ਹਾਉਣ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ 14 ਜੇਠ ਨੂੰ ਭੰਡਾਰਾ ਕਰਾਇਆ ਗਿਆ | ਇਸ ਮੌਕੇ ਕਸ਼ਮੀਰ ਕਵਾਲ ਦਿਲਸ਼ਾਨ ਸਾਬਰੀ ਮਜਾਰੀ ਨੇੜੇ ਬੰਗਾ (ਨਵਾਂ ਸ਼ਹਿਰ) ਵਾਲਿਆਂ ਨੇ ਪੀਰਾਂ ਦੀ ਮਹਿਮਾ ਕੀਤੀ | ਬਾਬਾ ਹਰਦੀਪ ਸਿੰਘ ਸ੍ਰੀ ਚਮਕੌਰ ਸਾਹਿਬ ਵਾਲਿਆਂ ਵਲੋਂ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ | ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਕੋਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਜਿੰਦਰ ਸਿੰਘ, ਮਲਕੀਤ ਸਿੰਘ, ਸੀਨੀਅਰ ਅਕਾਲੀ ਆਗੂ ਅੰਮਿ੍ਤ ਪਾਲ ਸਿੰਘ ਰਾਏਪੁਰ, ਕੁਲਵੀਰ ਸਿੰਘ ਸੈਣੀ ਅਸਰਪੁਰ, ਕਿ੍ਪਾਲ ਸਿੰਘ ਬੇਲਾ, ਮਹਿੰਦਰ ਸਿੰਘ ਬੇਲਾ, ਸਾਬਕਾ ਸਰਪੰਚ ਚਰਨਜੀਤ ਸਿੰਘ ਹੈਪੀ ਸਿਲੋਮਾਸਕੋ, ਕਰਮ ਸਿੰਘ ਓਇੰਦ, ਅਮਨਜੋਤ ਸਿੰਘ, ਬਲਜੀਤ ਸਿੰਘ, ਸੂਬੇਦਾਰ ਸਰੂਪ ਸਿੰਘ, ਪੰਚ ਅਵਤਾਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ ਆਦਿ ਨੇ ਹਾਜ਼ਰੀਆਂ ਭਰੀਆਂ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਚੁਣੇ ਹੋਏ 5994 ਅਧਿਆਪਕਾਂ ਨੂੰ ਸਕੂਲਾਂ 'ਚ ਭੇਜੇ-ਜੀ. ਟੀ. ਯੂ. ਅਗਲੀ ਖ਼ਬਰ ਬਾਬਾ ਕਿਲ੍ਹੇੇ ਵਾਲੀ ਸਰਕਾਰ ਦੇ ਦਰਬਾਰ ਵਿਖੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ
Ad Position 24