ਨਵਾਂਸ਼ਹਿਰ, 28 ਮਈ (ਜਸਬੀਰ ਸਿੰਘ ਨੂਰਪੁਰ)-ਗੁਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਜੀਂਦੋਵਾਲ ਥਾਣਾ ਸਿਟੀ ਬੰਗਾ ਨੇ ਦੱਸਿਆ ਕਿ ਜੁਆਏਦੀਪ ਸਿੰਘ ਵਾਸੀ ਜੀਂਦੋਵਾਲ ਆਪਣੀ ਸਵਿਫਟ ਕਾਰ ਰੰਗ ਕਾਲਾ 'ਚ ਸਵਾਰ ਹੋ ਕੇ ਸ਼ਰਾਬ ਦੇ ਨਸ਼ੇ ਵਿਚ ਪਿੰਡ 'ਚ ਲਗਾਤਾਰ ਹਾਰਨ ਵਜਾ ਕੇ ਗੇੜੇ ਮਾਰ ਰਿਹਾ ਸੀ ਅਤੇ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰ ਗੁਰਜੀਤ ਸਿੰਘ ਦੇ ਘਰ ਦੇ ਬਾਹਰ ਖੜੇ੍ਹ ਸਨ ਤਾਂ ਜਦੋਂ ਇਹ ਰੋਲਾ ਸੁੱਣ ਕੇ ਗੁਰਜੀਤ ਸਿੰਘ ਆਪਣੀ ਪਤਨੀ ਸਮੇਤ ਬਾਹਰ ਆਇਆ ਤਾਂ ਉਕਤ ਜੁਆਏਦੀਪ ਨੇ ਬੜੀ ਤੇਜ਼ ਰਫਤਾਰੀ ਤੇ ਲਾਪ੍ਰਵਾਹੀ ਨਾਲ ਗੱਡੀ ਲਿਆ ਕੇ ਗੁਰਜੀਤ ਸਿੰਘ ਵਿਚ ਮਾਰੀ ਨਾਲ ਉਸ ਦੇ ਸਿਰ ਵਿਚ ਅਤੇ ਸਰੀਰ 'ਤੇ ਸੱਟਾਂ ਲੱਗੀਆਂ ਅਤੇ ਸਿਵਲ ਹਸਪਤਾਲ ਬੰਗਾ ਤੋਂ ਇਲਾਜ ਲਈ ਲਿਵਾਸਾ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਪੁਲਿਸ ਨੇ ਜੁਆਏਦੀਪ ਸਿੰਘ 'ਤੇ ਮਾਮਲਾ ਦਰਜ ਕਰ ਲਿਆ |