28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 14-06-2026

ਰੂਪਨਗਰ, 13 ਜੂਨ (ਮਨਜੀਤ ਸਿੰਘ ਸੈਣੀ)-ਭਾਰਤੀ ਕਿਸਾਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾਕਟਰ ਵਿਨੇ ਕੁਮਾਰ ਨੂੰ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੰਯੁਕਤ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ, ਪ੍ਰੈੱਸ ਸਕੱਤਰ ਮਨਿੰਦਰਜੀਤ ਸਿੰਘ ਬਜੀਦਪੁਰ ਨੇ ਦੱਸਿਆ ਕਿ ਮੰਗ ਪੱਤਰ ਵਿਚ ਕਿਸਾਨਾਂ ਨੂੰ ਖੇਤੀ , ਖਾਦ , ਦਵਾਈਆਂ, ਸੰਬੰਧੀ ਲਈ ਆ ਰਹੀਆਂ ਪਰੇਸ਼ਾਨੀ ਆ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਮੰਗ ਕੀਤੀ ਕਿ ਜੋ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਤੋਂ ਵੱਖ-ਵੱਖ ਫ਼ਸਲਾਂ ਦੇ ਬੀਜ ਦਿੱਤੇ ਜਾਂਦੇ ਹਨ ਉਨ੍ਹਾਂ ਬੀਜਾਂ ਦੇ ਵੰਡਣ ਲਈ ਮੋਰਿੰਡਾ ਵਿਚ ਵੀ ਦਫ਼ਤਰ ਖੋਲ੍ਹਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਦੇ ਆਉਣ ਜਾਣ ਅਤੇ ਸਮੇਂ ਦੀ ਬੱਚਤ ਹੋ ਸਕੇ। ਜ਼ਿਲ੍ਹੇ ਵਿਚ ਡੀਏਪੀ ਅਤੇ ਯੂਰੀਆ ਖਾਦ ਦੀ ਆ ਰਹੀ ਘਾਟ ਬਾਰੇ ਵੀ ਮੰਗ ਕਰਦਿਆਂ ਕਿਹਾ ਕਿ ਮੰਗ ਅਨੁਸਾਰ ਖਾਦ ਦੀ ਪੂਰਤੀ ਕੀਤੀ ਜਾਵੇ ਇਸ ਤੋਂ ਇਲਾਵਾ ਨਿੱਜੀ ਦੁਕਾਨਦਾਰਾਂ ਅਤੇ ਸਹਿਕਾਰੀ ਸਭਾਵਾਂ ਵਲੋਂ ਕਿਸਾਨਾਂ ਨੂੰ ਖਾਦਾਂ ਦੇ ਨਾਲ ਹੋਰ ਵਸਤਾਂ ਜਿਵੇਂ ਕਿ ਨੈਨੋ ਯੂਰੀਆ, ਬੂਸਟਰ, ਆਦਿ ਜਬਰੀ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਬੰਦ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿਚ 35 ਹਜ਼ਾਰ ਦੇ ਲਗਭਗ ਕਿਸਾਨ ਹਨ ਅਤੇ ਪ੍ਰੰਤੂ ਸਰਕਾਰ ਵਲੋਂ ਹਰ ਕਿਸਾਨ ਲਈ ਜ਼ਰੂਰੀ ਕੀਤੀ ਕਿਸਾਨ ਆਈ ਡੀ ਸਿਰਫ਼ 9500 ਦੇ ਕਰੀਬ ਹੀ ਕਿਸਾਨਾਂ ਵਲੋਂ ਬਣਾਈਆਂ ਹਨ, ਜਿਹੜੇ ਕਿਸਾਨ ਆਈਡੀ ਬਣਾਉਣ ਤੋਂ ਰਹਿੰਦੇ ਹਨ ਉਹ ਜਲਦੀ ਹੀ ਆਪਣੀ ਕਿਸਾਨ ਆਈ ਡੀ ਬਣਾਉਣ ਕਿਉਂਕਿ ਸਰਕਾਰ ਵਲੋਂ ਕਿਸਾਨਾਂ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ, ਸਬਸਿਡੀ ਕਿਸਾਨ ਆਈਡੀ ਤੋਂ ਬਗੈਰ ਨਹੀਂ ਮਿਲੇਗੀ। ਡਾ ਕੁਮਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਡਾ.ਦਵਿੰਦਰ ਸਿੰਘ, ਸੁਖਜੰਟ ਸਿੰਘ ਕੋਟਲੀ ਭੁਪਿੰਦਰ ਸਿੰਘ ਮੁੰਡੀਆਂ, ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਅਵਤਾਰ ਸਿੰਘ ਸਹੇੜੀ, ਹਰਚੰਦ ਸਿੰਘ ਰਤਨਗੜ੍ਹ, ਮੇਜਰ ਸਿੰਘ ਚੱਕਲਾ, ਮਹਿੰਦਰ ਸਿੰਘ ਢੋਲਣ ਮਾਜਰਾ , ਨਿਰਮਲ ਸਿੰਘ ਮੋਰਿੰਡਾ, ਸੁਰਿੰਦਰ ਪਾਲ ਸਿੰਘ ਮੋਰਿੰਡਾ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਲੱਤ ਖ਼ਿਲਾਫ਼ ਜੰਗ ਵਿਚ ਅਧਿਆਪਕਾਂ, ਮਾਪਿਆਂ ਤੇ ਸਮਾਜ ਦੀ ਭੂਮਿਕਾ ਸਭ ਤੋਂ ਵੱਧ ਮਹੱਤਵਪੂਰਨ-ਡਾ. ਬਲਬੀਰ ਸਿੰਘ... ਅਗਲੀ ਖ਼ਬਰ ਅਸਲ੍ਹਾ ਬਰਾਮਦ ਕਰਵਾਉਣ ਗਈ ਪੁਲਿਸ ਪਾਰਟੀ 'ਤੇ ਹਮਲਾ, ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
Ad Position 24