08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨੂਰਪੁਰ ਬੇਦੀ ਵਿਖੇ ਕਰਵਾਏ ਜਾ ਰਹੇ 34ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 15-06-2026


ਨੂਰਪੁਰ ਬੇਦੀ, 14 ਜੂਨ (ਵਿੰਦਰਪਾਲ ਝਾਂਡੀਆਂ)-ਭਵਾਨੀ ਗੋਲਡਨ ਕਲੱਬ ਨੂਰਪੁਰ ਬੇਦੀ ਵਲੋਂ ਕਰਵਾਏ ਜਾ ਰਹੇ 34ਵੇਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰੇ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕਲੱਬ ਪ੍ਰਧਾਨ ਨਰਿੰਦਰ ਕੁਮਾਰ ਬੱਗਾ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਸ਼ਹਿਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19 ਅਤੇ 20 ਜੂਨ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 19 ਜੂਨ ਨੂੰ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਹਵਨ-ਯੱਗ ਉਪਰੰਤ ਵਿਸ਼ਾਲ ਭੰਡਾਰੇ ਦਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 20 ਜੂਨ ਨੂੰ ਸ਼ਾਮ 4 ਵਜੇ ਇਤਿਹਾਸਕ ਸ਼ਕਤੀਪੀਠ ਮਾਤਾ ਜਵਾਲਾ ਜੀ ਮੰਦਰ ਤੋਂ ਲਿਆਂਦੀ ਜਾ ਰਹੀ ਪਵਿੱਤਰ ਜੋਤ ਦੀ ਵਿਸ਼ਾਲ ਸ਼ੋਭਾ ਯਾਤਰਾ ਪੂਰੇ ਸ਼ਹਿਰ ਵਿਚ ਕੱਢੀ ਜਾਵੇਗੀ। ਰਾਤ ਸਮੇਂ ਹੋਣ ਵਾਲੇ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪੰਜਾਬ ਦੀ ਬੁਲੰਦ ਆਵਾਜ਼ ਵਜੋਂ ਪ੍ਰਸਿੱਧ ਭਜਨ ਗਾਇਕ ਕੰਠ ਕਲੇਰ ਅਤੇ ਪ੍ਰਸਿੱਧ ਭਜਨ ਗਾਇਕ ਚੰਦਨ ਸ਼ਰਮਾ ਮਾਂ ਭਗਵਤੀ ਦਾ ਗੁਣਗਾਨ ਕਰਨਗੇ। ਇਸ ਧਾਰਮਿਕ ਸਮਾਗਮ ਸਬੰਧੀ ਸਥਾਨਕ ਸ਼ਿਵ ਮੰਦਰ ਵਿਖੇ ਤਿਆਰੀ ਮੀਟਿੰਗ ਕੀਤੀ ਗਈ, ਜਿਸ ਵਿਚ ਸਮੂਹ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਅਤੇ ਡਿਊਟੀਆਂ ਵੀ ਸੌਂਪੀਆਂ ਗਈਆਂ। ਪ੍ਰਧਾਨ ਬੱਗਾ ਨੇ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਸਮੇਤ ਸਮੂਹ ਸੰਗਤਾਂ ਨੂੰ ਜਾਗਰਣ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਪਿੰਡ ਖੱਖ ਚ ਭਾਜਪਾ ਦਾ ਤਕੜਾ ਧਮਾਕਾ, ਭਰੋਵਾਲ ਦੀ ਅਗਵਾਈ ’ਚ ਸੈਂਕੜੇ ਪਰਿਵਾਰ ਹੋਏ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਸਾਂਸਦ ਕੰਗ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 10 ਲੱਖ ਦੀ ਲਾਗਤ ਨਾਲ ਬਣਾਏ ਬਾਸਕਟਬਾਲ ਸਟੇਡੀਅਮ ਦਾ ਕੀਤਾ ਉਦਘਾਟਨ
Ad Position 24