03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਇਨਰ ਵ੍ਹੀਲ ਕਲੱਬ ਰੂਪਨਗਰ ਦੀ ਨਵੀਂ ਟੀਮ ਨੇ ਸੰਭਾਲਿਆ ਅਹੁਦਾ ਕੁਸੁਮ ਸ਼ਰਮਾ ਬਣੇ ਪ੍ਰਧਾਨ, ਆਸ਼ਿਮਾ ਅਗਰਵਾਲ ਸਕੱਤਰ

Ad Position 21
No active advertisement
ਅਜੀਤ ਡੈਸਕ 11-07-2026
ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)-ਇਨਰ ਵ੍ਹੀਲ ਕਲੱਬ ਰੂਪਨਗਰ ਵਲੋਂ ਰੋਟਰੀ ਭਵਨ ਵਿਖੇ ਸਾਲ 2026-27 ਲਈ ਅਹੁਦਾ ਸੰਭਾਲ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪਾਸਟ ਡਿਸਟ੍ਰਿਕਟ ਚੇਅਰਮੈਨ ਸ਼੍ਰੀਮਤੀ ਬ੍ਰਿਜ ਪਰਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਤੁਰੰਤ ਪਿਛਲੀ ਪ੍ਰਧਾਨ ਸ੍ਰੀਮਤੀ ਗੁਰਮੀਤ ਨੇ ਬੀਤੇ ਸਾਲ ਦੌਰਾਨ ਮਿਲੇ ਸਹਿਯੋਗ ਲਈ ਮੈਂਬਰਾਂ ਦਾ ਧੰਨਵਾਦ ਕੀਤਾ, ਜਦਕਿ ਬ੍ਰਿਜ ਪਰਮਾਰ ਨੇ ਕਲੱਬ ਦੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਨਵੀਂ ਟੀਮ ਨੂੰ ਸੇਵਾ ਅਤੇ ਦੋਸਤੀ ਦੇ ਆਦਰਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸ਼੍ਰੀਮਤੀ ਕੁਸੁਮ ਸ਼ਰਮਾ ਨੇ ਪ੍ਰਧਾਨ ਅਤੇ ਸ਼੍ਰੀਮਤੀ ਆਸ਼ਿਮਾ ਅਗਰਵਾਲ ਨੇ ਸਕੱਤਰ ਵਜੋਂ ਅਹੁਦਾ ਸੰਭਾਲਿਆ। ਇਸ ਤੋਂ ਇਲਾਵਾ ਕੁਲਵਿੰਦਰ ਕੌਰ ਉਪ-ਪ੍ਰਧਾਨ, ਬਲਵਿੰਦਰ ਕੌਰ ਜ਼ੈੱਡ.ਸੀ.ਸੀ., ਵਿਨੀਤਾ ਗੁਪਤਾ ਆਈ.ਐਸ.ਓ., ਮੀਨਲ ਵਾਸੂਦੇਵਾ ਖਜ਼ਾਨਚੀ ਅਤੇ ਸੁਪਿੰਦਰ ਕੌਰ ਸੰਪਾਦਕ ਨਿਯੁਕਤ ਕੀਤੇ ਗਏ। ਆਪਣੇ ਸੰਬੋਧਨ ਵਿਚ ਨਵੀਂ ਪ੍ਰਧਾਨ ਕੁਸੁਮ ਸ਼ਰਮਾ ਨੇ ਸਾਲ ਦਾ ਥੀਮ ਸਾਂਝਾ ਕਰਦਿਆਂ ਕਿਹਾ ਕਿ ਕਲੱਬ ਸਿਹਤ, ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਨਾਲ ਜੁੜੇ ਪ੍ਰੋਜੈਕਟਾਂ ਨੂੰ ਤਰਜੀਹ ਦੇਵੇਗਾ। ਸਮਾਗਮ ਦੇ ਅੰਤ ਵਿਚ ਕੁਲਵਿੰਦਰ ਕੌਰ ਨੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ’ਚ ਇਕ ਵੀ ਸੀਟ ਨਾ ਜਿੱਤਣ ਵਾਲੀ ‘ਆਪ’ ਨੇ ਬਣਾਇਆ ਆਪਣਾ ਪ੍ਰਧਾਨ ਅਗਲੀ ਖ਼ਬਰ ਸਿਵਲ ਸਰਜਨ ਨੇ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਦੀ ਕੀਤੀ ਸਮੀਖਿਆ
Ad Position 24
No active advertisement