ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਗੰਭੀਰਪੁਰ ਤੋਂ ਜਥਾ ਅੰਮ੍ਰਿਤਸਰ ਲਈ ਰਵਾਨਾ
ਅਜੀਤ ਡੈਸਕ
12-07-2026
ਢੇਰ, 11 ਜੁਲਾਈ (ਸ਼ਿਵ ਕੁਮਾਰ ਕਾਲੀਆ)-ਅੱਜ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਗੰਭੀਰਪੁਰ ਤੋਂ ਯਾਤਰੂਆਂ ਦਾ ਇੱਕ ਜਥਾ ਅੰਮ੍ਰਿਤਸਰ ਦੇ ਲਈ ਰਵਾਨਾ ਹੋਇਆ, ਇਸ ਜਥੇ ਨੂੰ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਇਸ ਮੌਕੇ ਤੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਾਰੇ ਯਾਤਰੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸਮੂਹ ਯਾਤਰੂ ਅਤੇ ਪਿੰਡ ਵਾਸੀਆਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਵੇਖੀ ਗਈ। ਇਸ ਮੌਕੇ ‘ਤੇ ਕੈਬਿਨਟ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ, ਇਸ ਯੋਜਨਾ ਦਾ ਪੰਜਾਬ ਦੇ ਲੱਖਾਂ ਹੀ ਲੋਕ ਲਾਭ ਲੈ ਰਹੇ ਹਨ ਅਤੇ ਲੱਖਾਂ ਹੀ ਯਾਤਰੂ ਲਾਭ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਵਿਚ ਪੰਜਾਬ ਸਰਕਾਰ ਵਲੋਂ ਯਾਤਰੂਆਂ ਦੇ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਯਾਤਰਾ ਕਰ ਰਹੇ ਕਿਸੇ ਵੀ ਬਜ਼ੁਰਗ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅੱਜ ਇਸ ਯੋਜਨਾ ਨੂੰ ਆਪਣੇ ਪਿੰਡ ਤੋਂ ਰਵਾਨਾ ਕਰਨ ਵਿਚ ਮੈਨੂੰ ਵੱਡਾ ਮਾਣ ਮਹਿਸੂਸ ਹੋਇਆ ਹੈ, ਕਿਉਂਕਿ ਜਦੋਂ ਆਪਣਿਆਂ ਦੇ ਨਾਲ ਖ਼ੁਸ਼ੀ ਸਾਂਝੀ ਕੀਤੀ ਜਾਂਦੀ ਹੈ ਤਾਂ ਉਸ ਦਾ ਅਨੰਦ ਅਲੱਗ ਹੀ ਹੁੰਦਾ ਹੈ। ਇਸ ਮੌਕੇ ‘ਤੇ ਹਾਜ਼ਰ ਸਰਪੰਚ ਐਡਵੋਕੇਟ ਮੀਨਾ ਕਾਲੀਆ ਵਲੋਂ ਇਸ ਯੋਜਨਾ ਦੇ ਲਈ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਪਿੰਡ ਦੇ ਵਾਸੀ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਜਾਂ ਲੋਕਾਂ ਦੇ ਭਲਾਈ ਦਾ ਕੰਮ ਕੈਬਿਨਟ ਮੰਤਰੀ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਪਿੰਡ ਵਾਸੀਆਂ ਦਾ ਸਹਿਯੋਗ ਕਰਦੇ ਹਨ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਮਾਤਾ ਬਲਵਿੰਦਰ ਕੌਰ ਬੈਂਸ, ਗੁਰਮੇਲ ਸਿੰਘ ਬੈਂਸ, ਅੰਕੁਸ਼ ਪਾਠਕ, ਨਿਤਿਸ਼ ਸ਼ਰਮਾ, ਸਾਬਕਾ ਸਰਪੰਚ ਮਨਜੀਤ ਕੁਮਾਰ, ਸਾਬਕਾ ਸਰਪੰਚ ਤੀਰਥ ਸਿੰਘ, ਨੰਬਰਦਾਰ ਰਾਮ ਕੁਮਾਰ ਕਾਲੀਆ, ਸੈਕਟਰੀ ਸ਼ਵਾਸ਼ ਚੰਦ, ਰਾਣੋ ਦੇਵੀ, ਬਲਜੀਤ ਕੌਰ, ਫੌਜੀ ਰਾਜਕੁਮਾਰ, ਹਰੀਸ਼ ਕੁਮਾਰ, ਸੋਢੀ ਰਾਮ ਅਗਨੀਹੋਤਰੀ, ਪੰਡਿਤ ਸੁਰਿੰਦਰ ਕੁਮਾਰ ਆਦੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।