03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਸੀਸ ਟੌਕ ਨੇ ਬਤੌਰ ਐੱਸ. ਡੀ. ਓ. ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 21-07-2026
ਨੂਰਪੁਰ ਬੇਦੀ, 20 ਜੁਲਾਈ (ਵਿੰਦਰਪਾਲ ਝਾਂਡੀਆਂ)-ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਨੂਰਪੁਰ ਬੇਦੀ ਵਿਖੇ ਸਥਿਤ ਦਫ਼ਤਰ ਵਿਖੇ ਅੱਜ ਖ਼ਾਲੀ ਅਹੁਦੇ ’ਤੇ ਸਥਾਈ ਐੱਸ.ਡੀ.ਓ. ਦੀ ਨਿਯੁਕਤੀ ਕੀਤੀ ਗਈ ਹੈ। ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਹੈੱਡ ਆਫ਼ਿਸ ਮੋਹਾਲੀ ਤੋਂ ਬਦਲ ਕੇ ਆਏ ਇੰਜ. ਅਸੀਸ ਟੌਕ ਨੇ ਅੱਜ ਬਤੌਰ ਐਸ.ਡੀ.ਓ. ਵਜੋ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਭਾਗੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੋਵੇਗੀ। ਇਸ ਮੌਕੇ ਜੇ.ਈ. ਰਜਿੰਦਰ ਸਿੰਘ, ਸੰਤੋਖ ਸਿੰਘ, ਮਨਵੀਰ ਸਿੰਘ, ਐਸ.ਡੀ.ਸੀ. ਕੰਚਨ ਸ਼ਰਮਾ, ਮਨਜੀਤ ਕੌਰ, ਬਬੀਤਾ ਰਾਣੀ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਬਰਿੰਦਰਪਾਲ, ਮਨੋਹਰ ਲਾਲ ਅਤੇ ਕੁਲਵੀਰ ਸਿੰਘ ਆਦਿ ਸਟਾਫ ਵਲੋਂ ਐਸ.ਡੀ.ਓ. ਦਾ ਨਿੱਘਾ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ ਪੰਜਾਬ ਸਰਕਾਰ-ਐਡਵੋਕੇਟ ਘਈ ਅਗਲੀ ਖ਼ਬਰ ਡੀ. ਸੀ. ਨੇ ਆਜ਼ਾਦੀ ਦਿਵਸ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਕੀਤੀਆਂ ਨਿਰਧਾਰਿਤ
Ad Position 24
No active advertisement