03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਐੱਨ. ਸੀ. ਸੀ. ਦੇ ‘ਬੀ’ ਸਰਟੀਫਿਕੇਟ ਕੀਤੇ ਹਾਸਿਲ

Ad Position 21
No active advertisement
ਅਜੀਤ ਡੈਸਕ 21-07-2026
ਬੇਲਾ, 20 ਜੁਲਾਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਐੱਨ. ਸੀ. ਸੀ. (ਨੇਵੀ ਵਿੰਗ) ਦੇ ਸੱਤ ਵਿਦਿਆਰਥੀਆਂ ਨੇ ਆਪਣੀ ਟੇ੍ਰਨਿੰਗ ਤੇ ਅਕਾਦਮਿਕ ਪ੍ਰੀਖਿਆ ਪਾਸ ਕਰਦਿਆਂ “ਬੀ”ਸਰਟੀਫਿਕੇਟ ਪ੍ਰਾਪਤ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਨੇਵੀ ਵਿੰਗ ਦਾ ਪਲੇਠਾ ਬੈਚ ਹੈ। ਸੰਸਥਾ ਦੇ ਕੈਡਿਟਾਂ ਨੇ ਆਪਣੀ ਪੈ੍ਰਕਟੀਕਲ ਅਤੇ ਲਿਖਤੀ ਪੇਪਰ ਕੁਆਲੀਫਾਈ ਕੀਤੇ ਹਨ। ਇਹ ਪ੍ਰੀਖਿਆ ਐਨ.ਸੀ.ਸੀ. ਅਕੈਡਮੀ, ਰੋਪੜ ਵਿਖੇ ਹੋਈ। ਇਸ ਵਿਚ ਨੇਵੀ ਵਿੰਗ ਦੇ ਕੇਅਰ ਟੇਕਰ ਅਫ਼ਸਰ ਪ੍ਰੋ. ਅਮਰਜੀਤ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਡਾ. ਸ਼ਾਹੀ ਨੇ ਸ. ਅਮਰਜੀਤ ਸਿੰਘ ਦੀ ਯੋਗ ਅਗਵਾਈ ਅਤੇ ਇਸ ਪਲੇਠੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਹੁਣ “ਸੀ” ਸਰਟੀਫਿਕੇਟ ਪ੍ਰਾਪਤ ਕਰਨ ਲਈ ਯੋਗ ਬਣ ਗਏ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1584.85 ਫੁੱਟ ਅਗਲੀ ਖ਼ਬਰ ‘ਮੁਕਤ ਵਪਾਰ ਸਮਝੌਤੇ’ ਦੇ ਵਿਰੋਧ ’ਚ ਭਲਕੇ ਰੂਪਨਗਰ ਜ਼ਿਲ੍ਹੇ ਦੇ ਦੋਵੇਂ ਟੋਲ ਪਲਾਜ਼ੇ ਕੀਤੇ ਜਾਣਗੇ ਪਰਚੀ ਮੁਕਤ-ਧਰਮਪਾਲ ਸੈਣ...
Ad Position 24
No active advertisement