14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਘਾੜ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਸੁਵਿਧਾਵਾਂ ਦੇਣ ਵਾਲਾ ‘ਸੁਵਿਧਾ ਕੇਂਦਰ ਪੁਰਖਾਲੀ’ ਖ਼ੁਦ ਹੀ ਸੁਵਿਧਾਵਾਂ ਨੂੰ ਤਰਸਿਆ

Ad Position 21
No active advertisement
ਅਜੀਤ ਡੈਸਕ 22-07-2026
ਪੁਰਖਾਲੀ, 21 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਇਲਾਕਾ ਵਾਸੀਆਂ ਨੂੰ ਸਰਕਾਰੀ ਸੁਵਿਧਾਵਾਂ ਤੇ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾ ਕੇ ਲੋਕਾਂ ਦੇ ਚਿਹਰਿਆਂ ‘ਤੇ ਖ਼ੁਸ਼ੀਆਂ ਵੰਡਣ ਵਾਲਾ ਸੇਵਾ ਕੇਂਦਰ ਪੁਰਖਾਲੀ ਅੱਜ-ਕੱਲ੍ਹ ਆਪ ਹੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੋ ਕੇ ਖ਼ੁਦ ਦੀ ਵਿਚਾਰਾ ਵੱਖ -ਵੱਖ ਸੁਵਿਧਾਵਾਂ ਨੂੰ ਤਰਸ ਰਿਹਾ ਹੈ। ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਸੁਵਿਧਾ ਕੇਂਦਰ ਪੁਰਖਾਲੀ ਸਮੁੱਚੇ ਘਾੜ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਵੱਖ -ਵੱਖ ਸੇਵਾਵਾਂ ਦੇ ਕੇ ਆਪਣਾ ਫ਼ਰਜ਼ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਵਿਧਾ ਕੇਂਦਰ ਨੂੰ ਪਿੰਡ ਵੱਧ ਪੈਣ ਕਾਰਨ ਸੁਵਿਧਾ ਕੇਂਦਰ ਚ ਸਵੇਰ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ। ਲੋਕਾਂ ਅਨੁਸਾਰ ਕੰਮ ਵੱਧ ਹੋਣ ਅਤੇ ਸਟਾਫ਼ ਘੱਟ ਹੋਣ ਕਾਰਨ ਲੋਕਾਂ ਨੂੰ ਬਹੁਤ ਸਮਾਂ ਸੁਵਿਧਾ ਕੇਂਦਰ ਚ ਰੁਕਣਾ ਪੈਂਦਾ ਹੈ। ਖ਼ਾਸਕਰ ਦਿਹਾੜੀ ਦਾਰ ਅਤੇ ਹੋਰ ਕੰਮ ਕਾਂਜੀ ਲੋਕਾਂ ਦੀ ਦਿਹਾੜੀ ਹੀ ਪੂਰੀ ਪਾਰ ਹੋ ਜਾਂਦੀ ਹੈ। ਲੋਕਾਂ ਅਨੁਸਾਰ ਇੱਥੇ ਸਵੇਰ ਤੋਂ ਹੀ ਲੋਕਾਂ ਦੀ ਭਾਰੀ ਭੀੜ ਲੱਗ ਜਾਂਦੀ ਹੈ, ਪਰ ਆਏ ਹੋਏ ਬਜ਼ੁਰਗਾਂ, ਮਹਿਲਾਵਾਂ ਤੇ ਆਮ ਲੋਕਾਂ ਦੇ ਬੈਠਣ ਲਈ ਫ਼ਰਨੀਚਰ ਦੀ ਵੀ ਘਾਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਲੋਕਾਂ ਅਨੁਸਾਰ ਸੁਵਿਧਾ ਕੇਂਦਰ ਨੂੰ ਮੁੱਖ ਗੇਟ ਵੀ ਨਾ ਹੋਣ ਸੁਵਿਧਾ ਕੇਂਦਰ ਆਪਣੀ ਸੁਰੱਖਿਆ ਨੂੰ ਤਰਸ ਰਿਹਾ ਹੈ, ਪਰ ਸੁਵਿਧਾ ਕੇਂਦਰ ਨੂੰ ਹੁਣ ਤੱਕ ਗੇਟ ਨਸੀਬ ਨਹੀਂ ਹੋ ਸਕਿਆ, ਜਿਸ ਕਾਰਨ ਛੁੱਟੀ ਉਪਰੰਤ ਪਸ਼ੂ ਤੇ ਹੋਰ ਜਾਨਵਰ ਅੰਦਰ ਵੜ ਕੇ ਆਪਣਾ ਪਹਿਰਾ ਦਿੰਦੇ ਹਨ, ਸੁਵਿਧਾ ਕੇਂਦਰ ਦੀ ਚਾਰਦੀਵਾਰੀ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਅਧੂਰੀ ਪਈ ਹੈ, ਜਿਸ ਕਾਰਨ ਸੁਵਿਧਾ ਕੇਂਦਰ ਦੀ ਸੁਰੱਖਿਆ ਰੱਬ ਆਸਰੇ ਹੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੇਵਾ ਕੇਂਦਰ ਪੁਰਖਾਲੀ ਦੀ ਚਾਰਦੀਵਾਰੀ ਅਤੇ ਗੇਟ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਹੋਰ ਲੋੜੀਂਦੇ ਫ਼ਰਨੀਚਰ ਦਾ ਪ੍ਰਬੰਧ ਕੀਤਾ ਜਾਵੇ, ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਧਿਆਨੂੰ ਮਾਜਰਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਲਈ ਇੰਟਰੈਕਟ ਕਲੱਬ ਦੀ ਸਥਾਪਨਾ
Ad Position 24