08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੰਦੋਆ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ, ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-07-2026
ਨੂਰਪੁਰ ਬੇਦੀ, 23 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਪਿੰਡ ਸੰਦੋਆ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਲੋਂ ਆਪਣੇ ਮਾਤਾ-ਪਿਤਾ ਸਵਰਗਵਾਸੀ ਕਾਬਲ ਸਿੰਘ ਅਤੇ ਸਵਰਗਵਾਸੀ ਗਿਆਨ ਕੌਰ ਦੀ ਪਵਿੱਤਰ ਯਾਦ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਚੈੱਕਅਪ, ਅੱਖਾਂ ਦਾ ਮੁਫ਼ਤ ਆਪ੍ਰੇਸ਼ਨ, ਖ਼ੂਨਦਾਨ ਅਤੇ ਬੂਟੇ ਵੰਡਣ ਦਾ ਕੈਂਪ ਲਗਾਇਆ ਗਿਆ। ਦੂਨ ਵੈੱਲਫੇਅਰ ਸੁਸਾਇਟੀ ਅਤੇ ਜਨ ਕਲਿਆਣ ਸੰਮਤੀ ਨੂਰਪੁਰ ਬੇਦੀ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਦਾ ਉਦ0ਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ, ਮਹੰਤ ਉਮੇਦ ਗਿਰੀ, ਬਾਬਾ ਗੁਰਚਰਨ ਸਿੰਘ ਬੇਈਂਹਰਾ, ਬਾਬਾ ਜਸਵੀਰ ਸਿੰਘ ਪਿੱਪਲਮਾਜਰਾ, ਅਜੈਬ ਸਿੰਘ ਫੱਕਰ ਜਟਵਾਹੜ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਲਈ ਪ੍ਰੇਰਣਾਦਾਇਕ ਹੁੰਦੇ ਹਨ ਅਤੇ ਮਨੁੱਖਤਾ ਦੀ ਸੇਵਾ ਦਾ ਵਧੀਆ ਉਦਾਹਰਨ ਪੇਸ਼ ਕਰਦੇ ਹਨ। ਕੈਂਪ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਮੈਡੀਕਲ ਕੈਂਪ ਦੌਰਾਨ ਡਾ. ਭਗਵੰਤ ਸਿੰਘ, ਡਾ. ਜਸ਼ਨਦੀਪ ਸਿੰਘ ਅਤੇ ਡਾ. ਅੰਕੁਸ਼ ਚੌਧਰੀ ਸਮੇਤ ਮਾਹਿਰ ਡਾਕਟਰਾਂ ਦੀ ਟੀਮ ਵਲੋਂ 250 ਤੋਂ ਵੱਧ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਅੱਖਾਂ ਦੇ ਕਰੀਬ 165 ਮਰੀਜ਼ਾਂ ਦੀ ਜਾਂਚ ਕੀਤੀ। ਜਿਨਾਂ ਚੋਂ 22 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਗਏ ਅਤੇ ਲੈਂਜ਼ ਪਾਏ ਗਏ। ਖ਼ੂਨਦਾਨ ਕੈਂਪ ਵਿਚ ਭਾਈ ਜੈਤਾ ਜੀ ਖ਼ੂਨਦਾਨ ਟੀਮ ਸ੍ਰੀ ਅਨੰਦਪੁਰ ਸਾਹਿਬ ਅਤੇ ਬਖਤਾਵਰ ਸਿੰਘ ਰਾਣਾ ਦੀ ਟੀਮ ਦੇ ਸਹਿਯੋਗ ਨਾਲ 70 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਇਸ ਦੇ ਨਾਲ ਹੀ ਵਾਤਾਵਰਨ ਸੰਭਾਲ ਦੇ ਸੁਨੇਹੇ ਤਹਿਤ ਲਗਭਗ 400 ਬੂਟੇ ਵੀ ਲੋਕਾਂ ਵਿਚ ਵੰਡੇ ਗਏ। ਇਸ ਮੌਕੇ ਮਾ. ਮੋਹਨ ਸਿੰਘ, ਬਲਬੀਰ ਸਿੰਘ ਭੱਟੋ, ਮਾ. ਰਾਮ ਸਿੰਘ, ਮਾ. ਰਜ਼ਨੀਸ਼, ਮਾ. ਕੁਲਦੀਪ ਚੱਢਾ, ਦਰਸ਼ਨ ਸਿੰਘ, ਮਾ. ਜਗਨਨਾਥ ਭੰਡਾਰੀ, ਸ਼ਿੰਗਾਰਾ ਸਿੰਘ ਬੈਂਸ, ਵਿਜੇ ਕੁਮਾਰ ਸਰਪੰਚ ਸਰਥਲੀ, ਬਲਰਾਜ ਸਿੰਘ, ਬਾਬੂ ਭਜਨ ਰਾਮ ਝੱਜ , ਨਿਰਮਲ ਸਿੰਘ ਸੰਦੋਆ, ਸਰਪੰਚ ਪਰਮਜੀਤ ਸਿੰਘ ਅਤੇ ਮਾ. ਅਜੈਬ ਸਿੰਘ ਬਸੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਨਵੇਂ ‘ਬਿਜਲੀ ਘਰ’ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੀਆਂ ਜ਼ੋਨਲ ਖੇਡਾਂ ਸੰਬੰਧੀ ਮੀਟਿੰਗ
Ad Position 24