02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨਾਜਾਇਜ਼ ਮਾਈਨਿੰਗ ਕਾਰਨ ਪੰਜਾਬ ਦੇ ਪੰਨਿਆਂ ’ਚੋਂ ਅਲੋਪ ਹੋਇਆ ਪਿੰਡ ਹਰਸਾ ਬੇਲਾ

Ad Position 21
No active advertisement
ਅਜੀਤ ਡੈਸਕ 25-07-2026
ਢੇਰ, 24 ਜੁਲਾਈ (ਸ਼ਿਵ ਕੁਮਾਰ ਕਾਲੀਆ)-ਸਤਲੁਜ ਦਰਿਆ ਦੇ ਕੰਢੇ ਵਸਿਆ ਇਲਾਕੇ ਦਾ ਸਭ ਤੋਂ ਖ਼ੂਬਸੂਰਤ ਪਿੰਡ ਹਰਸਾ ਬੇਲਾ ਜਿਸ ਦੇ ਮਨਮੋਹਕ ਦ੍ਰਿਸ਼ ਇੱਥੇ ਪਹੁੰਚਣ ਵਾਲੇ ਹਰ ਇਨਸਾਨ ਨੂੰ ਵੱਡਾ ਸਕੂਨ ਦਿੰਦੇ ਸਨ, ਪਰ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਸੀ ਕਿ ਇਹ ਪਿੰਡ ਪੰਜਾਬ ਦੇ ਇਤਿਹਾਸ ਵਿਚੋਂ ਅਲੋਪ ਹੋ ਜਾਵੇਗਾ, ਪਰ ਅੱਜ ਇਹ ਗੱਲ ਕੋੜੀ ਹਕੀਕਤ ਬਣ ਚੁੱਕੀ ਹੈ। ਕਿਉਂਕਿ ਸਤਲੁਜ ਦਰਿਆ ਦੇ ਵਿਚ ਲਗਾਤਾਰ ਹੋ ਰਹੀ ਨਜਾਇਜ਼ ਮਾਈਨਿੰਗ ਇਸ ਪਿੰਡ ਲਈ ਸ਼ਰਾਪ ਬਣ ਚੁੱਕੀ ਹੈ ਅਤੇ ਹੱਸਦਾ ਵੱਸਦਾ ਇਹ ਪਿੰਡ ਅੱਜ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਜਿਨ੍ਹਾਂ ਘਰਾਂ ਦੇ ਵਿਚ ਕਦੇ ਚਹਿਲ ਪਹਿਲ ਵੀ ਖ਼ਤਮ ਨਹੀਂ ਹੁੰਦੀ ਸੀ, ਅੱਜ ਉਨ੍ਹਾਂ ਘਰਾਂ ਦੇ ਵਿਚ ਬਿਰਾਨੀ ਅਤੇ ਡਰਾਵਣੇ ਦ੍ਰਿਸ਼ ਨਜ਼ਰ ਆ ਰਹੇ ਹਨ। ਇਸ ਪਿੰਡ ਦਾ ਸਭ ਤੋਂ ਖਿੱਚ ਦਾ ਕੇਂਦਰ ਇਹ ਸੀ ਕਿ ਇਸ ਪਿੰਡ ਵਿਚ ਪਹੁੰਚਣ ਦੇ ਲਈ ਇੱਕੋ ਇੱਕ ਸਾਧਨ ਸੀ ਉਹ ਸੀ ਕਿਸ਼ਤੀ ਜਿਸ ਨੂੰ ਪਾਰ ਕਰਕੇ ਇਸ ਪਿੰਡ ਦੇ ਵਿਚ ਪਹੁੰਚਿਆ ਜਾਂਦਾ ਸੀ। ਅਤੇ ਇਲਾਕੇ ਦੇ ਲੋਕਾਂ ਲਈ ਇਹ ਪਿੰਡ ਇੱਕ ਪਿਕਨਿਕ ਸਪੋਰਟ ਸੀ। ਪਰ ਅੱਜ ਇਸ ਦਰਿਆ ਵਿਚ ਕਿਸ਼ਤੀ ਤਾਂ ਹੈ ਪਰ ਕਿਸ਼ਤੀ ਵਿਚ ਸਵਾਰ ਹੋ ਕੇ ਇਸ ਪਿੰਡ ਵਿਚ ਜਾਣ ਵਾਲਾ ਕੋਈ ਨਹੀਂ ਕਿਉਂਕਿ ਇਸ ਪਿੰਡ ਦੇ ਵਾਸੀ ਆਪਣਾ ਘਰ ਬਾਰ ਛੱਡ ਕੇ ਕਿਤੇ ਹੋਰ ਵੱਸ ਚੁੱਕੇ ਹਨ। ਇਸ ਪਿੰਡ ਦੇ ਵਾਸੀ ਆਪਣੀਆਂ ਉਪਜਾਊ ਜ਼ਮੀਨਾਂ ਕਰੈਸ਼ਰਾਂ ਵਾਲਿਆਂ ਨੂੰ ਵੇਚਣ ਲਈ ਮਜਬੂਰ ਹੋ ਗਏ ਕਿਉਂਕਿ ਸਤਲੁਜ ਦਰਿਆ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਸਤਲੁਜ ਦਰਿਆ ਇਨ੍ਹਾਂ ਡੂੰਘਾ ਹੋ ਚੁੱਕਿਆ ਹੈ ਕਿ ਇਹਨਾਂ ਦੀਆਂ ਉਪਜਾਊ ਜ਼ਮੀਨਾਂ ਹਰ ਸਾਲ ਸਤਲੁਜ ਦਰਿਆ ਦੇ ਵਿਚ ਬਹਿ ਕੇ ਨਾਜਾਇਜ਼ ਮਾਈਨਿੰਗ ਕਾਰਨ ਪਏ ਹੋਏ ਡੂੰਘੇ ਖੱਡਿਆਂ ਵਿਚ ਚਲੀਆਂ ਜਾਂਦੀਆਂ ਹਨ ਅਤੇ ਕ੍ਰੈਸ਼ਰਾਂ ਵਾਲੇ ਹਰ ਸਾਲ ਫਿਰ ਉਸ ਸਥਾਨ ਤੋਂ ਹੀ ਪਿਟਾਈ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ ਅਤੇ ਇਹ ਲੋਕ ਵਿਚਾਰੇ ਆਪਣੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਬਚਾਉਣ ਦੇ ਲਈ ਵੀ ਅਸਮਰਥ ਨਜ਼ਰ ਆ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਭਾਜਪਾ ਪਾਰਟੀ ਮੰਡਲ ਭਨੂੰਪਲੀ ਦੇ ਪ੍ਰਧਾਨ ਮੋਹਿਤ ਸ਼ਰਮਾ ਨੇ ਕਿਹਾ ਕਿ ਇਹ ਉਹ ਪਿੰਡ ਹੈ ਜਿਸ ਪਿੰਡ ਦੇ ਲੋਕ ਆਪਣੀ ਦਰਿਆ ਦਿਲੀ ਕਾਰਨ ਮਸ਼ਹੂਰ ਸਨ ਅਤੇ ਇਹ ਲੋਕ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਧੰਦਾ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਸਨ, ਪ੍ਰੰਤੂ ਸਤਲੁਜ ਦਰਿਆ ਦੇ ਵਿਚ ਨਜਾਇਜ਼ ਮਾਈਨਿੰਗ ਮਾਫ਼ੀਆ ਦੀ ਬੁਰੀ ਨਜ਼ਰ ਨੇ ਇਸ ਪਿੰਡ ਨੂੰ ਬੁਰੀ ਤਰ੍ਹਾਂ ਦੇ ਨਾਲ ਉਜਾੜ ਕੇ ਰੱਖ ਦਿੱਤਾ ਹੈ। ਅਤੇ ਅੱਜ ਇਹ ਹੱਸਦਾ ਵੱਸਦਾ ਪਿੰਡ ਇੱਕ ਵਰਾਨਾ ਪਿੰਡ ਬਣ ਕੇ ਰਹਿ ਗਿਆ ਹੈ। ਜਿਸ ਦਾ ਇੱਕੋ ਇੱਕ ਕਾਰਨ ਹੈ ਉਹ ਹੈ ਨਜਾਇਜ਼ ਮਾਈਨਿੰਗ ਜਿਸ ਨੂੰ ਰੋਕਣ ਵਿਚ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਫੇਲ ਰਹੀ ਹੈ।
ਇਸ ਮੌਕੇ ਫ਼ੋਨ ‘ਤੇ ਗੱਲਬਾਤ ਕਰਦੇ ਹੋਏ ਪਿੰਡ ਦੀ ਸਰਪੰਚ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹ ਤਾਂ ਹਮੇਸ਼ਾ ਹੀ ਇਸ ਨਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਖੜੇ ਹੋਏ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸੀ ਕਿ ਉਹ ਆਪਣੇ ਉੱਜੜ ਰਹੇ ਪਿੰਡ ਨੂੰ ਅਪਜਾਊ ਜ਼ਮੀਨ ਨੂੰ ਬਚਾ ਸਕਣ, ਪਰ ਅਫ਼ਸੋਸ ਉਨ੍ਹਾਂ ਦੀ ਆਵਾਜ਼ ਨੂੰ ਲਗਾਤਾਰ ਦਬਾਇਆ ਗਿਆ ਅਤੇ ਇਸ ਨਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਦੇ ਵਿਚ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਨਜ਼ਰ ਆਇਆ। ਇਸ ਮੌਕੇ ਤੇ ਫ਼ੋਨ ‘ਤੇ ਗੱਲਬਾਤ ਕਰਦੇ ਹੋਏ ਕੈਬਿਨਟ ਮੰਤਰੀ ਅਤੇ ਮੌਜੂਦਾ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਪਿੰਡ ਨੂੰ ਬਚਾਉਣ ਦੇ ਲਈ ਸਤਲੁਜ ਦਰਿਆ ਦੇ ਕੰਢੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪੱਥਰਾਂ ਦੇ ਡੰਗੇ ਲਗਾਏ ਗਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਰਹੇ ਲੀਡਰਾਂ ਵਲੋਂ ਹਮੇਸ਼ਾ ਹੀ ਇਸ ਪਿੰਡ ਨੂੰ ਨਜਾਇਜ਼ ਮਾਈਨਿੰਗ ਦੇ ਨਾਲ ਉਜਾੜਿਆ ਗਿਆ ਅਤੇ ਉਨ੍ਹਾਂ ਨੇ ਕਦੇ ਵੀ ਇਸ ਪਿੰਡ ਨੂੰ ਅਤੇ ਇਲਾਕੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਹੁਣ ਇਲਾਕੇ ਅਤੇ ਪਿੰਡ ਦੇ ਵਿਚ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਕੀਤੀ ਜਾ ਰਹੀ ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਪ੍ਰਤੀ ਸਖ਼ਤੀ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਤੇ ਡੀ. ਐਸ. ਪੀ. ਦਫ਼ਤਰ ’ਚ ਕਰਵਾਈ ਫੌਗਿੰਗ, ਡੇਂਗੂ ਸੰਬੰਧੀ ਕੀਤਾ ਜਾਗਰੂਕਤਾ ਅਗਲੀ ਖ਼ਬਰ ਜੰਤਰ ਮੰਤਰ ਵਿਖੇ ਪ੍ਰਦਰਸ਼ਨ ’ਚ ਸ਼ਾਮਿਲ ਵੱਡੀ ..
Ad Position 24
No active advertisement