03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 02 ਅਗਸਤ (ਜੇ ਐਸ ਨਿੱਕੂਵਾਲ)- ਸ੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੋਸਾਇਟੀ ਵਲੋਂ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਨਗਰ ਕੌਂਸਲ ਦੇ ਮਹਿਰੂਮ ਪ੍ਰਧਾਨ ਸ਼ਾਦੀ ਲਾਲ ਆਂਗਰਾ ਦੀ ਯਾਦ ਵਿਚ 13ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 165 ਯੂਨਿਟ ਦੇ ਕਰੀਬ ਖ਼ੂਨ ਇਕੱਤਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-08-2026
ਸ੍ਰੀ ਅਨੰਦਪੁਰ ਸਾਹਿਬ, 02 ਅਗਸਤ (ਜੇ ਐਸ ਨਿੱਕੂਵਾਲ)- ਸ੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੋਸਾਇਟੀ ਵਲੋਂ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਨਗਰ ਕੌਂਸਲ ਦੇ ਮਹਿਰੂਮ ਪ੍ਰਧਾਨ ਸ਼ਾਦੀ ਲਾਲ ਆਂਗਰਾ ਦੀ ਯਾਦ ਵਿਚ 13ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ 165 ਯੂਨਿਟ ਦੇ ਕਰੀਬ ਖ਼ੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ, ਯੂਥ ਕਲੱਬਾਂ ਦੇ ਪ੍ਰਧਾਨ, ਸਮਾਜ ਭਲਾਈ ਜਥੇਬੰਦੀਆਂ ਵਲੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਸਹਿਤ ਕੈਂਪ ਵਿਚ ਖ਼ੂਨਦਾਨ ਕੀਤਾ ਗਿਆ।ਇਸ ਮੌਕੇ ਸੁਆਮੀ ਕਿਰਪਾਲਾ ਨੰਦ ਦੜੌਲੀ ਵਾਲਿਆਂ ਵਲੋਂ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਖ਼ੂਨਦਾਨ ਕਰਨ ਵਾਲਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ।ਖ਼ੂਨਦਾਨ ਕੈਂਪ ਲਈ ਸਮਰਪਿਤ ਸ਼ਖ਼ਸੀਅਤ ਮਾ. ਵਿਕਾਸ ਸੋਨੀ ਦੇ ਮਾਤਾ ਰਕਸ਼ਾ ਦੇਵੀ ਵਲੋਂ ਹਮੇਸ਼ਾ ਦੀ ਤਰ੍ਹਾਂ ਕੈਂਪ ਦੀ ਸ਼ੁਰੂਆਤ ਤੋਂ ਲੈ ਕੇ ਕੈਂਪ ਦੀ ਸਮਾਪਤੀ ਤੱਕ ਹਾਜ਼ਰੀ ਭਰੀ। ਕੈਂਪ ਦੇ ਪ੍ਰਬੰਧਕ ਅਤੇ ਸੇਵਾ ਮੁਕਤ ਆਈ.ਜੀ. ਲੋਕ ਨਾਥ ਆਂਗਰਾ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਉਨ੍ਹਾਂ ਮਾ. ਵਿਕਾਸ ਸੋਨੀ ਤੇ ਉਨ੍ਹਾਂ ਦੇ ਸਾਥੀਆਂ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।ਮੰਚ ਸੰਚਾਲਨ ਦੀ ਸੇਵਾ ਕਮਲ ਸਹਿਗਲ ਅਤੇ ਮਾ. ਦਿਲਾਵਰ ਸਿੰਘ ਗੱਗ ਵਲੋਂ ਸਾਂਝੇ ਤੌਰ ਤੇ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈਂ, ਰਾਜਪਾਲ ਆਂਗਰਾ, ਕੇ.ਕੇ ਬੇਦੀ, ਦਵਿੰਦਰ ਕੌਂਸਲ, ਮਹੰਤ ਬਚਨ ਦਾਸ, ਪ੍ਰਿੰਸੀਪਲ ਨਿਰੰਜਣ ਸਿੰਘ ਰਾਣਾ, ਐਡ. ਪਰਮਜੀਤ ਸਿੰਘ ਪੰਮਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪ੍ਰਿਤਪਾਲ ਸਿੰਘ ਗੰਡਾ, ਸੁਖਦੇਵ ਸਿੰਘ ਖਾਨਪੁਰ, ਸੀ.ਪੀ.ਐਮ. ਆਗੂ ਸੁਰਜੀਤ ਸਿੰਘ ਢੇਰ, ਕਿਸਾਨ ਆਗੂ ਜੈਮਲ ਸਿੰਘ ਭੜੀ, ਨੌਜੁਆਨ ਕਾਂਗਰਸੀ ਡਾ. ਅੱਛਰ ਸ਼ਰਮਾ, ਅਸ਼ਵਨੀ ਧੀਮਾਨ, ਭਾਜਪਾ ਆਗੂ ਬਲਰਾਮ ਪਰਾਸ਼ਰ, ਕੁਲਦੀਪ ਸਿੰਘ ਬੰਗਾ, ਸਿੱਖਿਆ ਮੰਤਰੀ ਦੇ ਮੀਡੀਆ ਇੰਚਾਰਜ ਦੀਪਕ ਸੋਨੀ, ਐਡ. ਪ੍ਰੇਮ ਅਚਾਰਿਆ, ਕੁਲਦੀਪ ਸਿੰਘ ਪਰਮਾਰ, ਹਰਮੀਤ ਸਿੰਘ, ਨੰਬਰਦਾਰ ਪ੍ਰਦੀਪ ਸੋਨੀ, ਵਿਕਰਮ ਸ਼ਰਮਾ, ਗੁਵਰਧਨ ਸੋਨੀ, ਰਾਹੁਲ ਸੋਨੀ, ਬਖਤਾਵਰ ਸਿੰਘ ਰਾਣਾ, ਡਾ. ਰਵਿੰਦਰ ਦੀਵਾਨ, ਪ੍ਰੇਮ ਸ਼ਰਮਾ ਤਖਤਗੜ੍ਹ, ਮੁਲਾਜ਼ਮ ਆਗੂ ਕਪਿਲ ਮਹਿੰਦਲੀ, ਰਾਮ ਰਾਣਾ, ਬਰਜਿੰਦਰ ਸਿੰਘ ਡੋਡ, ਗੁਰਦੀਪ ਸਿੰਘ ਬੇਲਾ, ਜਗਜੀਤ ਸਿੰਘ ਜੱਗੀ, ਦਵਿੰਦਰ ਸਿੰਘ ਢਿੱਲੋ, ਸੋਮ ਨਾਥ, ਵਿਜੇ ਬਜਾਜ, ਜੀ.ਟੀ.ਯੂ. ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ, ਸੰਜੀਵ ਮੋਠਾਪੁਰ, ਚੰਦਰ ਮੋਹਨ ਸ਼ਰਮਾ, ਗਿਰਜਾ ਸ਼ੰਕਰ ਦਵੇਦੀ, ਰਾਜੀਵ ਉੱਪਲ, ਕਮਲਜੀਤ ਵਰਮਾ, ਜ਼ਸਕਰਨ ਸਿੰਘ, ਕੌਂਸਲਰ ਲਵਲੀ ਆਂਗਰਾ, ਚਿਰਾਗ ਆਂਗਰਾ, ਭਾਈ ਸੁਖਜੀਤ ਸਿੰਘ, ਕੌਂਸਲਰ ਦੀਪਕ ਆਂਗਰਾ, ਮੁਨੀਸ਼ ਕੇਅਰਪਾਲ, ਸੁਨੀਲ ਪੁਰੀ, ਬੰਟੀ ਕਪਿਲਾ, ਪ੍ਰਦੀਪ ਲੋਦੀਪੁਰ, ਰਾਜ ਕੁਮਾਰ ਸੈਣੀ, ਨੀਰਜ ਸ਼ਰਮਾ, ਬਾਲੂ ਰਾਮ ਸਮੇਤ ਵੱਡੀ ਗਿਣਤੀ ਵਿਚ ਨੌਜੁਆਨ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ਼ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਭਾਰੀ ਰੋਸ ਅਗਲੀ ਖ਼ਬਰ ਸ਼ਿਵ ਮੰਦਰ ਨੂਰਪੁਰ ਬੇਦੀ ਤੋਂ ਬੱਸ ਸਟੈਂਡ ਨੂੰ ਮਾਰਕੀਟ ’ਚੋਂ ਹੋ ਕੇ ਗੁਜ਼ਰਦੀ ਸੜਕ ਦੀ ਹਾਲਤ ਖਸਤਾ
Ad Position 24
No active advertisement