ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ
ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਰਫਾਨ ਖਾਨ ਨੇ ਨੀਟ ਪ੍ਰੀਖਿਆ ’ਚ ਗੱਡੇ ਝੰਡੇ
ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਮੱਧ-ਵਰਗੀ ਪਰਿਵਾਰ ਦੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਨੇ ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਨੀਟ ਮੈਡੀਕਲ ਪ੍ਰੀਖਿਆ ‘ਚ ਸ਼ਾਨਦਾਰ ਸਫ਼ਲਤਾ ਹਾਸਿਲ ਕਰਕੇ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਰਫਾਨ ਖਾਨ ਨੇ ਆਲ ਇੰਡੀਆ ਪੱਧਰ ਉਤੇ 3514ਵਾਂ ਰੈਂਕ ਅਤੇ ਪੰਜਾਬ ਭਰ ‘ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਮੁੱਲਾਂਪੁਰ ਗਰੀਬਦਾਸ, 2 ਅਗਸਤ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਕ ਮੱਧ-ਵਰਗੀ ਪਰਿਵਾਰ ਦੇ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਨੇ ਦੇਸ਼ ਦੀ ਸਭ ਤੋਂ ਔਖੀ ਮੰਨੀ ਜਾਣ ਵਾਲੀ ਨੀਟ ਮੈਡੀਕਲ ਪ੍ਰੀਖਿਆ ‘ਚ ਸ਼ਾਨਦਾਰ ਸਫ਼ਲਤਾ ਹਾਸਿਲ ਕਰਕੇ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਰਫਾਨ ਖਾਨ ਨੇ ਆਲ ਇੰਡੀਆ ਪੱਧਰ ਉਤੇ 3514ਵਾਂ ਰੈਂਕ ਅਤੇ ਪੰਜਾਬ ਭਰ ‘ਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਰਫਾਨ ਖਾਨ ਨੇ ਆਪਣੀ ਬਾਰਵੀਂ ਜਮਾਤ ਦੀ ਪੜਾਈ ਮੈਡੀਕਲ ਮੁੰਨਾ ਲਾਲ ਪੁਰੀ ਸਕੂਲ ਮੁੱਲਾਂਪੁਰ ਗਰੀਬਦਾਸ ਆਫ ਐਮੀਨੈਂਸ ‘ਚ ਪੂਰੀ ਕੀਤੀ। ਇਰਫਾਨ ਦੀ ਇਸ ਸਫ਼ਲਤਾ ਦੇ ਪਿੱਛੇ ਉਸ ਦੇ ਪਿਤਾ ਜੁੰਮਾ ਖਾਨ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਹੈ। ਜੁੰਮਾ ਖਾਨ ਸਬਜੀ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ। ਆਰਥਿਕ ਤੰਗੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪੁੱਤਰ ਦੀ ਪੜ੍ਹਾਈ ‘ਚ ਕੋਈ ਕਮੀ ਨਹੀਂ ਆਉਣ ਦਿੱਤੀ। ਇਰਫਾਨ ਖਾਨ ਦੀ ਇਸ ਵੱਡੀ ਪ੍ਰਾਪਤੀ ਦੇ ਚਲਦਿਆਂ ਹਾਲ ਹੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਉਸ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ। ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮੁੱਲਾਂਪੁਰ ਗਰੀਬਦਾਸ ਦੇ ਪੰਚ ਤੇ ਭਾਜਪਾ ਆਗੂ ਮੋਹਿਤ ਜੰਡ, ਸਤਨਾਮ ਸਿੰਘ, ਮਨਜੀਤ ਸਿੰਘ, ਸੰਦੀਪ ਕੁਮਾਰ, ਭਾਨੂੰ ਰਾਣਾ, ਹਾਰਦਿਕ ਆਦਿ ਨੇ ਇਰਫਾਨ ਖ਼ਾਨ ਦਾ ਉਚੇਚੇ ਤੌਰ ‘ਤੇ ਸਨਮਾਨ ਕਰਦਿਆਂ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।