ਖਮੇੜਾ ਸਕੂਲ ਵਿਖੇ ਸਕਾਰਫ਼ ਦਿਵਸ ਮਨਾਇਆ
ਢੇਰ, 4 ਅਗਸਤ (ਸ਼ਿਵ ਕੁਮਾਰ ਕਾਲੀਆ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਖਮੇੜਾ ਵਿਖੇ ਕਬ ਬੁਲ ਬੁਲ ਯੂਨਿਟ ਵਲੋਂ ਸਕਾਰਫ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਬ ਬੁਲ ਬੁਲ ਯੂਨਿਟ ਦੇ ਇੰਚਾਰਜ ਮਾਸਟਰ ਪਵਰ ਕੁਮਾਰ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਸਕਾਰਫ਼ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਨਵੇਂ ਬੱਚਿਆਂ ਨੂੰ ਯੂਨਿਟ ਵਿਚ ਸ਼ਾਮਿਲ ਕੀਤਾ ਗਿਆ।
ਢੇਰ, 4 ਅਗਸਤ (ਸ਼ਿਵ ਕੁਮਾਰ ਕਾਲੀਆ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪਿੰਡ ਖਮੇੜਾ ਵਿਖੇ ਕਬ ਬੁਲ ਬੁਲ ਯੂਨਿਟ ਵਲੋਂ ਸਕਾਰਫ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਬ ਬੁਲ ਬੁਲ ਯੂਨਿਟ ਦੇ ਇੰਚਾਰਜ ਮਾਸਟਰ ਪਵਰ ਕੁਮਾਰ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਸਕਾਰਫ਼ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਨਵੇਂ ਬੱਚਿਆਂ ਨੂੰ ਯੂਨਿਟ ਵਿਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ’ਤੇ ਮਾਸਟਰ ਪਵਨ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਬਰਸਾਤ ਦੇ ਦਿਨਾਂ ਦੇ ਵਿਚ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਕਰਨ ਦੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਮਾਸਟਰ ਪ੍ਰਦੀਪ ਕੁਮਾਰ, ਮਾਸਟਰ ਅਵਤਾਰ ਸਿੰਘ, ਮੀਹਮੱਲ, ਈਸ਼ਾ, ਦੀਕਸ਼ਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।