05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਸ਼ਵ ਮਾਨਵ ਰੂਹਾਨੀ ਕੇਂਦਰ ਵਲੋਂ ਕਾਂਵੜ ਯਾਤਰੀਆਂ ਦੀ ਸੇਵਾ ਲਈ ਦੇਸ਼ ਭਰ ਵਿਚ 90 ਤੋਂ ਵੱਧ ਸੇਵਾ ਕੈਂਪ ਭਿਓਰਾ ਵਿਖੇ 6 ਅਗਸਤ ਤੋਂ ਸ਼ੁਰੂ ਹੋਵੇਗਾ ਵਿਸ਼ਾਲ ਸੇਵਾ ਕੈਂਪ

ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)- ਸੰਤ ਬਲਜੀਤ ਸਿੰਘ ਦੀ ਪ੍ਰੇਰਣਾ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਮਾਨਵ ਰੂਹਾਨੀ ਕੇਂਦਰ, ਨਵਾਂ ਨਗਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਭਾਰਤ ਵਿਚ ਕਾਂਵੜ ਯਾਤਰੀਆਂ ਦੀ ਸੇਵਾ ਲਈ 90 ਤੋਂ ਵੱਧ ਥਾਵਾਂ ’ਤੇ ਵਿਸ਼ਾਲ ਸੇਵਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਭਿਓਰਾ ਵਿਖੇ ਵੀ 6 ਅਗਸਤ ਤੋਂ ਸੇਵਾ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-08-2026
ਰੂਪਨਗਰ, 4 ਅਗਸਤ (ਸਤਨਾਮ ਸਿੰਘ ਸੱਤੀ)- ਸੰਤ ਬਲਜੀਤ ਸਿੰਘ ਦੀ ਪ੍ਰੇਰਣਾ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਮਾਨਵ ਰੂਹਾਨੀ ਕੇਂਦਰ, ਨਵਾਂ ਨਗਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਭਾਰਤ ਵਿਚ ਕਾਂਵੜ ਯਾਤਰੀਆਂ ਦੀ ਸੇਵਾ ਲਈ 90 ਤੋਂ ਵੱਧ ਥਾਵਾਂ ’ਤੇ ਵਿਸ਼ਾਲ ਸੇਵਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਭਿਓਰਾ ਵਿਖੇ ਵੀ 6 ਅਗਸਤ ਤੋਂ ਸੇਵਾ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿਚ ਕਾਂਵੜ ਯਾਤਰੀਆਂ ਲਈ ਮੁਫ਼ਤ ਸਿਹਤ ਜਾਂਚ, ਡਾਕਟਰੀ ਸਹੂਲਤਾਂ, ਲੰਗਰ, ਚਾਹ, ਬਿਸਕੁਟ, ਸ਼ੁੱਧ ਪੀਣ ਵਾਲਾ ਪਾਣੀ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯਾਤਰੀਆਂ ਦੇ ਆਰਾਮ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਿਸ਼ਵ ਮਾਨਵ ਰੂਹਾਨੀ ਕੇਂਦਰ ਨੇ ਦੱਸਿਆ ਕਿ ਇਹ ਨਿਸ਼ਕਾਮ ਸੇਵਾ ਕਾਰਜ ਸੰਤ ਬਲਜੀਤ ਸਿੰਘ ਜੀ ਦੀ ਪ੍ਰੇਰਣਾ ਸਦਕਾ ਹਰ ਸਾਲ ਨਿਰੰਤਰ ਕੀਤਾ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਕਾਂਵੜ ਯਾਤਰੀਆਂ ਦੀ ਸੇਵਾ ਕਰਨਾ ਹੈ। ਕੇਂਦਰ ਵਲੋਂ ਸਮੂਹ ਕਾਂਵੜ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਰਸਤੇ ਵਿਚ ਪੈਂਦੇ ਨਜ਼ਦੀਕੀ ਸੇਵਾ ਕੈਂਪਾਂ ਵਿਚ ਰੁਕ ਕੇ ਉਪਲਬਧ ਸਹੂਲਤਾਂ ਦਾ ਲਾਭ ਜ਼ਰੂਰ ਉਠਾਉਣ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ, ਰੂਪਨਗਰ ਵਿਚ ਜੰਗੀ ਪੱਧਰ ’ਤੇ ਸ਼ੁਰੂ ਹੋਈ ਸਫ਼ਾਈ ਮੁਹਿੰਮ ਅਗਲੀ ਖ਼ਬਰ ਰਘੂਨਾਥ ਸਹਾਇ ਸਕੂਲ ਵਿਚ ਨਵੇਂ ਸਥਾਪਿਤ ਰੋਟਰੈਕਟ ਕਲੱਬ ਦੇ ਮੈਂਬਰ ਤੇ ਰੋਟਰੀ ਕਲੱਬ ਦੀ ਪ੍ਰਧਾਨ ਤੇ ਹੋਰ ਆਗੂ। ਰੋਟਰੀ ਕਲ...
Ad Position 24
No active advertisement