05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਢੰਡ ਹਸਪਤਾਲ ਵਿਖੇ ਸੱਪ ਦੇ ਡੰਗਣ ਦੇ ਇਲਾਜ ਦੀ ਸੁਵਿਧਾ ਹੋਈ ਉਪਲਬਧ

ਨੂਰਪੁਰ ਬੇਦੀ, 5 ਅਗਸਤ (ਹਰਦੀਪ ਸਿੰਘ ਢੀਂਡਸਾ)-ਬਲਾਕ ਨੂਰਪੁਰ ਬੇਦੀ ਦੇ 138 ਪਿੰਡਾਂ ਵਿਚ ਬਰਸਾਤ ਦੇ ਦਿਨਾਂ ਵਿਚ ਜਦੋਂ ਕੋਈ ਜ਼ਹਿਰੀਲਾ ਸੱਪ ਕਿਸੇ ਵਿਅਕਤੀ ਨੂੰ ਡੱਸ/ਕੱਟ ਲੈਂਦਾ ਸੀ, ਤਾਂ ਉਸ ਦੇ ਇਲਾਜ ਲਈ ਲੋਕ ਝਾੜ ਫ਼ੂਕ ਜਾਂ ਜੰਤਰ ਮੰਤਰ ਦਾ ਸਹਾਰਾ ਲੈਂਦੇ ਸਨ। ਜਿਸ ਦੇ ਕਾਰਨ ਵਧੇਰੇ ਕਰਕੇ ਸੱਪ ਦੇ ਡੰਗੇ ਹੋਏ ਵਿਅਕਤੀ ਦੀ ਮੌਤ ਹੋ ਜਾਂਦੀ ਸੀ, ਪਰ ਸੱਪ ਦੇ ਡੰਗੇ ਹੋਏ ਵਿਅਕਤੀ ਦੇ ਸਹੀ ਉਪਚਾਰ ਲਈ ਸਥਾਨਕ ਢੰਡ ਹਸਪਤਾਲ (ਕੁਮਾਰ ਹਸਪਤਾਲ) ਵਿਚ ਮੁਕੰਮਲ ਸੁਵਿਧਾ ਉਪਲਬਧ ਹੋ ਗਈ ਹੈ।

Ad Position 21
No active advertisement
ਜਾਣਕਾਰੀ ਦਿੰਦੇ ਡਾ. ਰਾਕੇਸ਼ ਢੰਡ। ਤਸਵੀਰ: ਢੀਂਡਸਾ 06-08-2026
ਨੂਰਪੁਰ ਬੇਦੀ, 5 ਅਗਸਤ (ਹਰਦੀਪ ਸਿੰਘ ਢੀਂਡਸਾ)-ਬਲਾਕ ਨੂਰਪੁਰ ਬੇਦੀ ਦੇ 138 ਪਿੰਡਾਂ ਵਿਚ ਬਰਸਾਤ ਦੇ ਦਿਨਾਂ ਵਿਚ ਜਦੋਂ ਕੋਈ ਜ਼ਹਿਰੀਲਾ ਸੱਪ ਕਿਸੇ ਵਿਅਕਤੀ ਨੂੰ ਡੱਸ/ਕੱਟ ਲੈਂਦਾ ਸੀ, ਤਾਂ ਉਸ ਦੇ ਇਲਾਜ ਲਈ ਲੋਕ ਝਾੜ ਫ਼ੂਕ ਜਾਂ ਜੰਤਰ ਮੰਤਰ ਦਾ ਸਹਾਰਾ ਲੈਂਦੇ ਸਨ। ਜਿਸ ਦੇ ਕਾਰਨ ਵਧੇਰੇ ਕਰਕੇ ਸੱਪ ਦੇ ਡੰਗੇ ਹੋਏ ਵਿਅਕਤੀ ਦੀ ਮੌਤ ਹੋ ਜਾਂਦੀ ਸੀ, ਪਰ ਸੱਪ ਦੇ ਡੰਗੇ ਹੋਏ ਵਿਅਕਤੀ ਦੇ ਸਹੀ ਉਪਚਾਰ ਲਈ ਸਥਾਨਕ ਢੰਡ ਹਸਪਤਾਲ (ਕੁਮਾਰ ਹਸਪਤਾਲ) ਵਿਚ ਮੁਕੰਮਲ ਸੁਵਿਧਾ ਉਪਲਬਧ ਹੋ ਗਈ ਹੈ। ਜਿਸ ਦੇ ਸਿੱਟੇ ਵਜੋਂ ਕਿਸੇ ਵੀ ਐਮਰਜੈਂਸੀ ਦੇ ਹਾਲਾਤਾਂ ਵਿਚ ਸੱਪ ਦੇ ਡੰਗੇ ਹੋਏ ਵਿਅਕਤੀ ਦੇ ਸਹੀ ਉਪਚਾਰ ਲਈ ਇਸ ਹਸਪਤਾਲ ਵਿਚ ਸੰਪਰਕ ਕੀਤਾ ਜਾ ਸਕਦਾ ਹੈ। ਕੁਮਾਰ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਰਾਕੇਸ਼ ਢੰਡ ਨੇ ਸੱਪ ਦੇ ਡੰਗੇ ਹੋਏ ਵਿਅਕਤੀ ਲਈ ਜ਼ਰੂਰੀ ਸਾਵਧਾਨੀ ਬਾਰੇ ਦੱਸਿਆ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਹਸਪਤਾਲ ਵਿਚ ਲਿਆਉਣਾ ਚਾਹੀਦਾ ਹੈ। ਨਾ ਕਿ ਕਿਸੇ ਝਾੜ ਫ਼ੂਕ ਜਾਂ ਜੰਤਰ ਮੰਤਰ ਵਾਲੇ ਕੋਲ ਜਾਣ ਦੀ ਬਜਾਏ ਮਰੀਜ਼ ਨੂੰ ਹਸਪਤਾਲ ਵਿਚ ਤੁਰੰਤ ਲਿਆਉਣਾ ਚਾਹੀਦਾ ਹੈ। ਇਸ ਹਸਪਤਾਲ ਵਿਚ ਐਂਟੀ ਸਨੇਕ ਵੈਨਮ 24 ਘੰਟੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗੇ ਹੋਏ ਵਿਅਕਤੀ ਦੇ ਪਰਿਵਾਰਜਨਾਂ ਨੂੰ ਕੱਟੀ ਹੋਈ ਥਾਂ ‘ਤੇ ਚੀਰਾ ਜਾਂ ਕੱਟ ਨਹੀਂ ਲਗਾਉਣਾ ਚਾਹੀਦਾ ਅਤੇ ਕਈ ਵਾਰ ਲੋਕ ਮੂੰਹ ਨਾਲ ਜ਼ਹਿਰ ਚੂਸਣ ਦੀ ਕੋਸ਼ਿਸ਼ ਕਰਦੇ ਹਨ, ਅਜਿਹੀ ਕੋਸ਼ਿਸ਼ ਵੀ ਕਤਈ ਨਹੀਂ ਕਰਨੀ ਚਾਹੀਦੀ ਅਤੇ ਵਿਅਕਤੀ ਦੇ ਅੰਗ ਤੇ ਬਹੁਤ ਤੰਗ ਰੱਸੀ ਜਾਂ ਪੱਟੀ ਵੀ ਨਹੀਂ ਬੰਨ੍ਹਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਘਬਰਾਉਣ ਨਾ ਦਿਓ ਅਤੇ ਉਸਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿੱਥੇ ਸੱਪ ਨੇ ਡੰਗਿਆ ਹੋਇਆ ਹੋਵੇ ਉਸ ਥਾਂ ਨੂੰ ਜ਼ਿਆਦਾ ਹਿਲਾਉਣਾ ਡੁਲ੍ਹਾਉਣਾ ਵੀ ਨਹੀਂ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਵਜੰਮੇ ਬੱਚੇ ਲਈ ਮਾਂ ਦਾ ਦੁੱਧ ਸਭ ਤੋਂ ਵਧੀਆ ਆਹਾਰ-ਡਾ. ਬੌਬੀ ਗੁਲਾਟੀ ਅਗਲੀ ਖ਼ਬਰ ਮਨੀ ਚੱਠਾ ਟਰੇਡ ਯੂਨੀਅਨ ਕਾਂਗਰਸ ਇੰਟਕ ਦੇ ਸੂਬਾ ਮੀਤ ਪ੍ਰਧਾਨ ਬਣੇ
Ad Position 24
No active advertisement