ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਇਕੱਤਰਤਾ
ਮੋਰਿੰਡਾ, 7 ਅਗਸਤ (ਤਰਲੋਚਨ ਸਿੰਘ ਕੰਗ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ‘ਜ਼ਮੀਨ ਸੀਲਿੰਗ ਐਕਟ’ ਦੇ ਸਬੰਧ ਵਿਚ ਇਕੱਤਰਤਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਜ਼ਿਲ੍ਹਾ ਆਗੂ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਪੰਜਾਬ ਵਿਚ 72 ਫ਼ੀਸਦੀ ਅਤੇ ਦੇਸ਼ ਦੇ 50 ਫ਼ੀਸਦੀ ਤੋਂ ਵੱਧ ਲੋਕ ਬੇਜ਼ਮੀਨੇ ਹਨ।
ਮੋਰਿੰਡਾ, 7 ਅਗਸਤ (ਤਰਲੋਚਨ ਸਿੰਘ ਕੰਗ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ‘ਜ਼ਮੀਨ ਸੀਲਿੰਗ ਐਕਟ’ ਦੇ ਸਬੰਧ ਵਿਚ ਇਕੱਤਰਤਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਜ਼ਿਲ੍ਹਾ ਆਗੂ ਸਵਰਨ ਸਿੰਘ ਢੰਗਰਾਲੀ ਨੇ ਦੱਸਿਆ ਕਿ ਪੰਜਾਬ ਵਿਚ 72 ਫ਼ੀਸਦੀ ਅਤੇ ਦੇਸ਼ ਦੇ 50 ਫ਼ੀਸਦੀ ਤੋਂ ਵੱਧ ਲੋਕ ਬੇਜ਼ਮੀਨੇ ਹਨ। ਜਦਕਿ ਦੇਸ਼ ਦੇ ਕਾਰੋਬਾਰੀਆਂ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ। ਸਰਕਾਰ ਨੇ 1972 ਵਿਚ ਸਾਢੇ ਸਤਾਰਾਂ ਏਕੜ ਹੱਦਬੰਦੀ ਦਾ ਕਾਨੂੰਨ ਬਣਾਇਆ ਸੀ, ਪਰ ਇਹ ਕਾਨੂੰਨ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਿਹਾ। ਜਥੇਬੰਦੀ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਸਾਢੇ ਸਤਾਰਾਂ ਏਕੜ ਤੋਂ ਵੱਧ ਵਾਲੀਆਂ ਸਾਰੀਆਂ ਵਾਧੂ ਜ਼ਮੀਨਾਂ ਸਰਕਾਰ ਤੁਰੰਤ ਜ਼ਬਤ ਕਰਕੇ ਬੇਜ਼ਮੀਨੇ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਵਿਚ ਵੰਡੇ। ਇਸ ਨਾਲ ਸਮਾਜ ਵਿਚ ਆਰਥਿਕ ਸਥਿਤੀ ਵਿਚ ਵੀ ਬਰਾਬਰਤਾ ਆਵੇਗੀ। ਉਨ੍ਹਾਂ ਸਮੂਹ ਕਿਰਤੀ ਕਾਮਿਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ ਲਈ ਇੱਕਜੁੱਟ ਹੋਣ ਅਤੇ ਸੰਘਰਸ਼ ਕਰਨ। ਆਉਣ ਵਾਲੇ ਸਮੇਂ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਮੁੱਦੇ ‘ਤੇ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।