08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਰਿੰਦਰ ਭੂੰਬਲਾ ਕੈਨੇਡਾ ’ਚ ਹੋ ਰਹੇ 60+ ਕ੍ਰਿਕਟ ਵਰਲਡ ਕੱਪ ਵਿਚ ਭਾਰਤੀ ਟੀਮ ਦੀ ਕਰਨਗੇ ਅਗਵਾਈ

ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਟਿੱਬਾ ਨੰਗਲ ਵਰਿੰਦਰ ਭੂੰਬਲਾ ਪੁੱਤਰ ਸਵਰਗੀ ਕਮਾਡੈਂਟ ਕੇ. ਸੀ.

Ad Position 21
No active advertisement
ਅਜੀਤ ਡੈਸਕ 08-08-2026
ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਟਿੱਬਾ ਨੰਗਲ ਵਰਿੰਦਰ ਭੂੰਬਲਾ ਪੁੱਤਰ ਸਵਰਗੀ ਕਮਾਡੈਂਟ ਕੇ. ਸੀ. ਭੂੰਬਲਾ, ਕੈਨੇਡਾ ਵਿਖੇ 9 ਅਗਸਤ ਤੋਂ 17 ਅਗਸਤ ਤੱਕ ਹੋਣ ਵਾਲੇ 60 ਸਾਲ ਤੋਂ ਵੱਧ ਉਮਰ ਵਰਗ ਦੇ ਕ੍ਰਿਕਟ ਵਰਲਡ ਕੱਪ ਵਿਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਭਾਵੇਂ ਵਰਿੰਦਰ ਭੂੰਬਲਾ ਇਸ ਵੇਲੇ ਬ੍ਰਿਟਿਸ਼ ਨਾਗਰਿਕ ਹਨ, ਪਰ ਭਾਰਤੀ ਮੂਲ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਭਾਰਤੀ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਮਿਲਣਾ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਪੂਰੇ ਇਲਾਕੇ ਅਤੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਲੀਡਰਸ਼ਿਪ ਨਾਲ ਟਿੱਬਾ ਨੰਗਲ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਭੂੰਬਲਾ ਪਰਿਵਾਰ ਨੇ ਖੇਡਾਂ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਈ ਹੈ। ਵਰਿੰਦਰ ਭੂੰਬਲਾ ਦੇ ਵੱਡੇ ਭਰਾ ਆਈ.ਜੀ. ਰਜਿੰਦਰ ਭੂੰਬਲਾ ਐਸ.ਐਸ.ਬੀ.ਵੀ. ਭਾਰਤੀ ਕ੍ਰਿਕਟ ਟੀਮ ਦੀ 2024 ਵਿਚ ਇਸੀ ਗਰੁੱਪ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਦੇਸ਼ ਦੇ ਨਾਲ-ਨਾਲ ਆਪਣੇ ਇਲਾਕੇ ਦਾ ਮਾਣ ਵਧਾ ਚੁੱਕੇ ਹਨ। ਵਰਿੰਦਰ ਭੂੰਬਲਾ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਇਲਾਕੇ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਟਿੱਬਾ ਨੰਗਲ ਦੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ ਤੇ ਹੋਰ ਸਮਾਜਿਕ, ਧਾਰਮਿਕ ਅਤੇ ਖੇਡ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਭੂੰਬਲਾ ਪਰਿਵਾਰ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ, ਕਿ ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਟੀਮ ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਸਮੂਹ ਭੂੰਬਲਾ ਪਰਿਵਾਰ ਅਤੇ ਪਿੰਡ ਟਿੱਬਾ ਨੰਗਲ ਦੇ ਸਮੂਹ ਨਿਵਾਸੀਆਂ ਨੂੰ ਇਸ ਇਤਿਹਾਸਕ ਉਪਲਬਧੀ ਲਈ ਹਾਰਦਿਕ ਮੁਬਾਰਕਬਾਦ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਡਾ. ਸੁਭਾਸ਼ ਸ਼ਰਮਾ ਦੇ ਪੰਜਾਬ ਭਾਜਪਾ ਦੇ ਸੀ: ਮੀਤ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਲੱਡੂ ਵੰਡੇ
Ad Position 24