08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਤਖ਼ਤਗੜ੍ਹ ਜ਼ੋਨ ਦੇ ਖੋ-ਖੋ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਆਗਾਜ਼

ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 70ਵੀਆਂ ਜ਼ੋਨਲ ਪੱਧਰੀ ਖੇਡਾਂ ਤਹਿਤ ਤਖਤਗੜ੍ਹ ਜ਼ੋਨ ਦੇ ਖੋ-ਖੋ ਮੁਕਾਬਲਿਆਂ ਦਾ ਆਗਾਜ਼ ਅੱਜ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਬਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ ਦੀ ਅਗਵਾਈ ਹੇਠ ਹੋਇਆ। ਮੁਕਾਬਲਿਆਂ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਅਮਿੱਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਦੀਪਿਕਾ ਪੁਰੀ ਅਤੇ ਅਨੂ ਕੌਸ਼ਲ ਨੇ ਸਾਂਝੇ ਤੌਰ ‘ਤੇ ਕੀਤਾ।

Ad Position 21
No active advertisement
ਖੋ-ਖੋ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਡਾਇਰੈਕਟਰ ਅਮਿਤ ਚੱਢਾ। ਤਸਵੀਰ : ਢੀਂਡਸਾ 08-08-2026
ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 70ਵੀਆਂ ਜ਼ੋਨਲ ਪੱਧਰੀ ਖੇਡਾਂ ਤਹਿਤ ਤਖਤਗੜ੍ਹ ਜ਼ੋਨ ਦੇ ਖੋ-ਖੋ ਮੁਕਾਬਲਿਆਂ ਦਾ ਆਗਾਜ਼ ਅੱਜ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਬਰਿੰਦਰ ਸ਼ਰਮਾ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ ਦੀ ਅਗਵਾਈ ਹੇਠ ਹੋਇਆ। ਮੁਕਾਬਲਿਆਂ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਅਮਿੱਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਦੀਪਿਕਾ ਪੁਰੀ ਅਤੇ ਅਨੂ ਕੌਸ਼ਲ ਨੇ ਸਾਂਝੇ ਤੌਰ ‘ਤੇ ਕੀਤਾ। ਕਨਵੀਨਰ ਲੈਕਚਰਾਰ ਅਰਵਿੰਦਰ ਕੁਮਾਰ ਅਤੇ ਉਪ ਕਨਵੀਨਰ ਸਤਵੰਤ ਕੌਰ (ਡੀ.ਪੀ.ਈ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਲੜਕਿਆਂ ਦੇ ਵਰਗ ਵਿਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੋਲੀ ਬੱਸੀ ਨੂੰ ਹਰਾ ਕੇ ਜਿੱਤ ਦਰਜ ਕੀਤੀ, ਜਦਕਿ ਸਰਕਾਰੀ ਹਾਈ ਸਕੂਲ ਗੜਬਾਗਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਗੜ ਨੂੰ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਅੰਡਰ-1 7 ਲੜਕਿਆਂ ਦੇ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੋਲੀ ਬੱਸੀ ਨੇ ਮੇਜ਼ਬਾਨ ਮਧੂਵਨ ਵਾਟਿਕਾ ਪਬਲਿਕ ਸਕੂਲ ਨੂੰ ਹਰਾ ਕੇ ਅਗਲੇ ਦੌਰ ਲਈ ਆਪਣੀ ਥਾਂ ਪੱਕੀ ਕੀਤੀ, ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੇ ਖਿਡਾਰੀਆਂ ਦਾ ਭਰਪੂਰ ਉਤਸ਼ਾਹ ਵਧਾਇਆ। ਆਯੋਜਕਾਂ ਵਲੋਂ ਸਾਰੀਆਂ ਟੀਮਾਂ ਲਈ ਬਿਹਤਰੀਨ ਪ੍ਰਬੰਧ ਕੀਤੇ ਗਏ ਅਤੇ ਮੁਕਾਬਲੇ ਨਿਰਪੱਖ ਤੇ ਸੁਚੱਜੇ ਢੰਗ ਨਾਲ ਸੰਪੰਨ ਕਰਵਾਏ ਗਏ। ਇਸ ਮੌਕੇ ਮਧੂਵਨ ਵਾਟਿਕਾ ਪਬਲਿਕ ਸਕੂਲ ਦੇ ਖੇਡ ਵਿਭਾਗ ਦੇ ਅਧਿਆਪਕ ਅਵਿਨਾਸ਼ ਕੁਮਾਰ, ਬਿਮਲ ਸੈਣੀ, ਧਰਮਵੀਰ ਸਿੰਘ, ਮਨਦੀਪ ਕੌਰ, ਅਭਿਸ਼ੇਕ ਪਾਲ, ਗਗਨਦੀਪ ਕੌਰ, ਮੈਡਮ ਲੱਕੀ, ਕਨਵੀਨਰ ਲੈਕਚਰਾਰ ਅਰਵਿੰਦਰ ਕੁਮਾਰ, ਉਪ ਕਨਵੀਨਰ ਸਤਵੰਤ ਕੌਰ, ਗੁਰਦਰਸ਼ਨ ਕੌਰ, ਰਾਜਕਮਲ, ਮਾਸਟਰ ਭਵਨ ਸਿੰਘ, ਅਨਿਲ ਕੁਮਾਰ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਹਨਪੁਰ ਖੂਹੀ ਵਿਖੇ ਨੂਰਪੁਰ ਬੇਦੀ ਜ਼ੋਨ ਦੇ ਬੈਡਮਿੰਟਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਆਸ਼ਾ ਵਰਕਰਾਂ ਦੀ ਮੀਟਿੰਗ ਦੌਰਾਨ ਸਿਹਤ ਵਿਭਾਗ ਦੀਆਂ ਯੋਜਨਾਵਾਂ ਸੰਬੰਧੀ ਦਿੱਤੀ ਜਾਣਕਾਰੀ
Ad Position 24