08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੀਰ ਬਾਬਾ ਜ਼ਿੰਦਾ ਸ਼ਹੀਦ ਦਾ ਮੇਲਾ 20 ਨੂੰ

ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)- ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ਮੇਲਾ ਇਸ ਵਾਰ 20 ਅਗਸਤ ਦਿਨ ਵੀਰਵਾਰ ਨੂੰ ਲੱਗੇਗਾ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਰਾਹੀਂ ਕਰਵਾਏ ਜਾਣ ਵਾਲੇ ਇਸ ਮੇਲੇ ਦੌਰਾਨ ਇਸ ਵਾਰ ਪੰਜਾਬ ਦੇ ਫ਼ਨਕਾਰ ਗਾਇਕ ਆਰ.

Ad Position 21
No active advertisement
ਅਜੀਤ ਡੈਸਕ 08-08-2026
ਨੂਰਪੁਰ ਬੇਦੀ, 7 ਅਗਸਤ (ਹਰਦੀਪ ਸਿੰਘ ਢੀਂਡਸਾ)- ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਪੀਰ ਬਾਬਾ ਜ਼ਿੰਦਾ ਸ਼ਹੀਦ ਮੇਲਾ ਇਸ ਵਾਰ 20 ਅਗਸਤ ਦਿਨ ਵੀਰਵਾਰ ਨੂੰ ਲੱਗੇਗਾ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਰਾਹੀਂ ਕਰਵਾਏ ਜਾਣ ਵਾਲੇ ਇਸ ਮੇਲੇ ਦੌਰਾਨ ਇਸ ਵਾਰ ਪੰਜਾਬ ਦੇ ਫ਼ਨਕਾਰ ਗਾਇਕ ਆਰ. ਨੇਤ, ਪੰਮਾ ਡੂਮੇਵਾਲ, ਹਰਮਿੰਦਰ ਨੂਰਪੁਰੀ ਅਤੇ ਗ਼ਜ਼ਲਗੋ ਸੁਨੀਲ ਡੋਗਰਾ ਸਮੇਤ ਹੋਰ ਕਲਾਕਾਰ ਮੇਲੇ ਦੌਰਾਨ ਸੰਗਤਾਂ ਦਾ ਮਨੋਰੰਜਨ ਕਰਨਗੇ।ਦੱਸਣਯੋਗ ਹੈ ਕਿ ਬਾਬਾ ਜ਼ਿੰਦਾ ਸ਼ਹੀਦ ਮੇਲਾ ਪੰਜਾਬ ਦਾ ਅਹਿਮ ਮੇਲਾ ਹੈ, ਜਿਸ ਦਾ ਸਾਰਾ ਪ੍ਰਬੰਧ ਪੁਲਿਸ ਪ੍ਰਸ਼ਾਸਨ ਵਲੋਂ ਕੀਤਾ ਜਾਂਦਾ ਹੈ।ਇਸ ਮੇਲੇ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਅੰਗਰੇਜ਼-ਸਿੱਖ ਯੁੱਧ ਨਾਲ ਜੁੜਦਾ ਹੈ।ਪੁਲਿਸ ਸਟੇਸ਼ਨ ਨੂਰਪੁਰ ਬੇਦੀ ਜਿੱਥੇ ਕਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਕਿਲ੍ਹਾ ਸੀ, ਨੂੰ ਪਹਿਲੇ ਅੰਗਰੇਜ-ਸਿੱਖ ਯੁੱਧ 1845-46 ਉਪਰੰਤ ਜਦੋਂ ਖ਼ਾਲੀ ਕਰਵਾਉਣ ਲਈ ਅੰਗਰੇਜ਼ਾਂ ਨੇ ਮੁਹਿੰਮ ਸ਼ੁਰੂ ਕੀਤੀ ਤਾਂ ਇਸ ਕਿਲ੍ਹੇ ਅੰਦਰ ਤੈਨਾਤ ਸੂਰਵੀਰ ਸੈਨਿਕਾਂ ਨੇ ਅੰਗਰੇਜ਼ਾਂ ਨਾਲ ਯੁੱਧ ਲੜ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ।ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਮੇਲਾ ਹਰ ਸਾਲ ਭਾਦੋਂ ਮਹੀਨੇ ਦੇ ਜੇਠੇ ਵੀਰਵਾਰ ਨੂੰ ਭਰਦਾ ਹੈ।ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਮੇਲੇ ਦਾ ਆਰੰਭ 18 ਅਗਸਤ ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਠ ਦੇ ਆਰੰਭ ਨਾਲ ਹੋਵੇਗਾ।ਜਿਸ ਦੇ ਭੋਗ 20 ਅਗਸਤ ਵੀਰਵਾਰ ਨੂੰ ਪਾਏ ਜਾਣਗੇ।ਜਿਸ ਉਪਰੰਤ ਰਸਭਿੰਨਾ ਕੀਰਤਨ ਤੇ ਰਾਗੀ ਤੇ ਢਾਡੀ ਸਿੰਘਾਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।ਸਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਨਾਮੀ ਗਾਇਕ ਤੇ ਲੋਕਲ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।ਦੇਰ ਰਾਤ ਤੱਕ ਕਵਾਲੀਆਂ ਦਾ ਦੌਰ ਚੱਲੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।ਕਮੇਟੀ ਵਲੋਂ ਸੰਗਤਾਂ ਲਈ ਲੰਗਰ ਸਮੇਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।ਟ੍ਰੈਫਿਕ ਵਿਵਸਥਾ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਜ਼ਿੰਦਾ ਸ਼ਹੀਦ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਮੇਲੇ ਦੌਰਾਨ ਸਹਿਯੋਗ ਦੇਣ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਜੂਸ ਦੀ ਦੁਕਾਨ ’ਚ ਚੋਰੀ, 5 ਪੱਖੇ ਲਾਹੇ
Ad Position 24