11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡਾ. ਗੁਰਦਿਆਲ ਕੁਮਾਰ ਨੇ ਖੇਤੀਬਾੜੀ ਅਫ਼ਸਰ (ਵਿਸਥਾਰ) ਵਜੋਂ ਅਹੁਦਾ ਸੰਭਾਲਿਆ

ਐੱਸ. ਏ.

Ad Position 21
No active advertisement
ਅਜੀਤ ਡੈਸਕ 12-08-2026
ਐੱਸ. ਏ. ਐੱਸ. ਨਗਰ, 11 ਅਗਸਤ (ਪ੍ਰੋ. ਅਵਤਾਰ ਸਿੰਘ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਵਿਸ਼ੇਸ਼ ਹੁਕਮ ਤਹਿਤ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਬਤੌਰ ਖੇਤੀਬਾੜੀ ਅਫ਼ਸਰ (ਵਿਸਥਾਰ) ਦਫ਼ਤਰ ਡਾਇਰੈਕਟਰ ਖੇਤੀਬਾੜੀ ਪੰਜਾਬ ਤੇ ਕਿਸਾਨ ਭਲਾਈ ਵਿਭਾਗ ਖੇਤੀ ਭਵਨ ਮੁਹਾਲੀ ਵਿਖੇ ਪਦਉੱਨਤੀ ਉਪਰੰਤ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਉਹ ਵਿਭਾਗ ‘ਚ ਸਾਲ 2000 ਦੌਰਾਨ ਬਤੌਰ ਖੇਤੀਬਾੜੀ ਵਿਕਾਸ ਅਫ਼ਸਰ ਭਰਤੀ ਹੋਏ ਸਨ। ਅੱਜ ਖੇਤੀਬਾੜੀ ਅਫ਼ਸਰ (ਵਿਸਥਾਰ) ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਉਨ੍ਹਾਂ ਜਿਥੇ ਆਪਣੀ ਪਦਉੱਨਤੀ ਲਈ ਸਰਕਾਰ ਦਾ ਧੰਨਵਾਦ ਕੀਤਾ, ਉਥੇ ਹੀ ਖੇਤੀਬਾੜੀ ਵਿਭਾਗ ਦੀ ਬਿਹਤਰੀ ਤੇ ਕਿਸਾਨਾਂ ਦੀ ਭਲਾਈ ਲਈ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਆਪਣੀ ਵਚਨਬੱਧਤਾ ਦੋਹਰਾਈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਤੇ ਸਿਖਲਾਈ), ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ, ਖੇਤੀਬਾੜੀ ਵਿਭਾਗ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਮੁਨੀਸ਼ ਕੁਮਾਰ, ਬਚਨ ਸਿੰਘ ਸਰਪੰਚ ਰੰਗੀਆਂ, ਗੁਰਜੰਟ ਸਿੰਘ ਸਰਪੰਚ ਭਾਗੋਮਾਜਰਾ, ਤਰਜਿੰਦਰ ਸਿੰਘ ਸੈਦਪੁਰ, ਅਮਰਜੀਤ ਸਿੰਘ ਰੰਗੀਆਂ, ਕਰਮਜੀਤ ਸਿੰਘ ਗਿੱਦੜਪੁਰ, ਰਵਿੰਦਰ ਸਿੰਘ ਮਦਨਹੇੜੀ, ਕੁਲਵਿੰਦਰ ਸਿੰਘ ਮਦਨਹੇੜੀ ਤੇ ਕਮਲਜੀਤ ਸਿੰਘ ਸੈਦਪੁਰ ਆਦਿ ਕਿਸਾਨਾਂ ਨੇ ਉਚੇਚੇ ਤੌਰ ਹਾਜ਼ਰੀ ਹੋ ਕੇ ਡਾ. ਗੁਰਦਿਆਲ ਕੁਮਾਰ ਨੂੰ ਉਨ੍ਹਾਂ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਖੜ੍ਹੀਆਂ ਬੱਸਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਪਿੰਡ ਓਇੰਦ ਦੇ ਸਾਲਾਨਾ ਖੇਡ ਮੇਲੇ ਦਾ ਪੋਸਟਰ ਜਾਰੀ
Ad Position 24