14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗਊਸ਼ਾਲਾ ਮਣਸੇਵਾਲ ਵਿਖੇ ਸਤਿਗੁਰੂ ਲਾਲ ਦਾਸ ਦੇ 52ਵੇਂ ਨਿਰਵਾਣ ਦਿਵਸ ਮੌਕੇ 20 ਤੋਂ ਆਰੰਭ ਹੋਣਗੇ ਧਾਰਮਿਕ ਸਮਾਗਮ

ਕਾਠਗੜ੍ਹ, 14 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ 52ਵੇਂ ਨਿਰਵਾਣ ਦਿਵਸ ਦੇ ਸ਼ੁੱਭ ਅਵਸਰ ’ਤੇ ਗਊਸ਼ਾਲਾ ਮਣਸੇਵਾਲ (ਰੱਤੇਵਾਲ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰੀਬ ਦਾਸ ਦੀ ਪਵਿੱਤਰ ਬਾਣੀ ਦੇ ਪਾਠ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ। ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸਵਾਮੀ ਰਾਮ ਤੀਰਥ ਭੂਰੀ ਵਾਲਿਆਂ ਨੇ ਦੱਸਿਆ ਕਿ 52ਵੇਂ ਨਿਰਵਾਣ ਦਿਵਸ ਮੌਕੇ 20 ਅਗਸਤ ਨੂੰ ਸ਼੍ਰੀ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 22 ਅਗਸਤ ਨੂੰ ਸ਼ਰਧਾਪੂਰਵਕ ਪਾਏ ਜਾਣਗੇ।

Ad Position 21
No active advertisement
ਮੁੱਖ ਪ੍ਰਬੰਧਕ ਸਵਾਮੀ ਰਾਮ ਤੀਰਥ 15-08-2026
ਕਾਠਗੜ੍ਹ, 14 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ 52ਵੇਂ ਨਿਰਵਾਣ ਦਿਵਸ ਦੇ ਸ਼ੁੱਭ ਅਵਸਰ ’ਤੇ ਗਊਸ਼ਾਲਾ ਮਣਸੇਵਾਲ (ਰੱਤੇਵਾਲ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰੀਬ ਦਾਸ ਦੀ ਪਵਿੱਤਰ ਬਾਣੀ ਦੇ ਪਾਠ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ। ਗਊਸ਼ਾਲਾ ਦੇ ਮੁੱਖ ਪ੍ਰਬੰਧਕ ਸਵਾਮੀ ਰਾਮ ਤੀਰਥ ਭੂਰੀ ਵਾਲਿਆਂ ਨੇ ਦੱਸਿਆ ਕਿ 52ਵੇਂ ਨਿਰਵਾਣ ਦਿਵਸ ਮੌਕੇ 20 ਅਗਸਤ ਨੂੰ ਸ਼੍ਰੀ ਗਰੀਬ ਦਾਸ ਜੀ ਦੀ ਬਾਣੀ ਦੇ ਪਾਠ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 22 ਅਗਸਤ ਨੂੰ ਸ਼ਰਧਾਪੂਰਵਕ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮਹਾਨ ਸਮਾਗਮ ਦੇ ਸਮੁੱਚੇ ਪ੍ਰਬੰਧ ਸਤਿਗੁਰੂ ਲਾਲ ਦਾਸ ਸੇਵਾ ਸੰਮਤੀ ਰੱਤੇਵਾਲ ਅਤੇ ਗਊ ਸੇਵਾ ਮਿਸ਼ਨ ਲੁਧਿਆਣਾ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾ ਰਹੇ ਹਨ। ਸ਼ਰਧਾਲੂਆਂ ਦੀ ਭਲਾਈ ਤੇ ਮਾਨਵ ਸੇਵਾ ਨੂੰ ਮੁੱਖ ਰੱਖਦਿਆਂ ਸਮਾਗਮ ਦੌਰਾਨ ਅੱਖਾਂ ਅਤੇ ਦੰਦਾਂ ਦਾ ਇੱਕ ਵਿਸ਼ੇਸ਼ ਮੁਫ਼ਤ ਜਾਂਚ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਤਿਗੁਰੂ ਗੰਗਾ ਨੰਦ ਜੀ ਮੈਮੋਰੀਅਲ ਹਸਪਤਾਲ ਮੰਡਿਆਣੀ ਰੋਡ ਬਲਾਚੌਰ ਦੀ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਾਇਆ ਜਾਵੇਗਾ ਜਿਸ ਦੌਰਾਨ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਅਨਮੋਲ ਰਤਨ ਸ਼ੋਭਾ ਯਾਤਰਾ ਦੇ ਮੱਦੇਨਜਰ ਵੱਖ-ਵੱਖ ਆਗੂਆਂ ਤੇ ਪਤਵੰਤਿਆਂ ਨੂੰ ਦਿੱਤੇ ਸੱਦਾ ਪੱਤਰ ਅਗਲੀ ਖ਼ਬਰ ਸ੍ਰੀ ਗੁਰੂ ਹਰਿ ਸਾਹਿਬ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24