19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੁਝ ਸਮੇਂ ਦੀ ਬਰਸਾਤ ਕਾਰਨ ਸ੍ਰੀ ਅਨੰਦਪੁਰ ਸਾਹਿਬ ਹੋਇਆ ਜਲ-ਥਲ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ ਐਸ ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਨਗਰੀ ਵਿਚ ਕੁੱਝ ਸਮੇਂ ਲਈ ਪਈ ਭਾਰੀ ਬਰਸਾਤ ਨੇ ਗੁਰੂ ਨਗਰੀ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ ਹੈ, ਜਿਸ ਕਰਕੇ ਕਈ ਥਾਵਾਂ ਤੇ ਪਾਣੀ ਖੜਨ ਕਾਰਨ ਰਾਹਗੀਰਾਂ ਤੇ ਸਾਉਣ ਅਸ਼ਟਮੀ ਮੇਲੇ ਦੌਰਾਨ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚ ਰਹੀ ਸੰਗਤ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਈ ਬਰਸਾਤ ਤੋਂ ਬਾਅਦ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਪੁਰਾਣੀਆਂ ਥਾਵਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਸੜਕ, ਕਲਗ਼ੀਧਰ ਮਾਰਕੀਟ, ਮੁੱਖ ਸੜਕ ਮੁਹੱਲਾ ਘੱਟੀਵਾਲ, ਪੰਜ ਪਿਆਰਾ ਪਾਰਕ, ਨੈਣਾਂ ਦੇਵੀ ਸੜਕ, ਗੋਲ ਮਾਰਕੀਟ, ਪੁੱਡਾ ਮਾਰਕੀਟ, ਮੁਹੱਲਾ ਨਵੀਂ ਆਬਾਦੀ, ਨਿਰਮਲ ਬੁੰਗਾ, ਵਿਰਾਸਤ-ਏ-ਖਾਲਸਾ ਚੌਕ, ਕਚਹਿਰੀ ਸੜਕ ਆਦਿ ਥਾਵਾਂ ਤੇ ਕਈ-ਕਈ ਫੁੱਟ ਪਾਣੀ ਨਿਕਾਸੀ ਨਾ ਹੋਣ ਕਰਕੇ ਕਾਫੀ ਲੰਬਾ ਸਮਾਂ ਖੜ੍ਹਾ ਰਿਹਾ।

Ad Position 21
No active advertisement
ਸ਼ਹਿਰ ਵਾਸੀਆਂ ਵਲੋਂ ਯੋਗ ਨਿਕਾਸੀ ਪ੍ਰਬੰਧ ਕਰਨ ਦੀ ਮੰਗ 19-08-2026
ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ ਐਸ ਨਿੱਕੂਵਾਲ)- ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਨਗਰੀ ਵਿਚ ਕੁੱਝ ਸਮੇਂ ਲਈ ਪਈ ਭਾਰੀ ਬਰਸਾਤ ਨੇ ਗੁਰੂ ਨਗਰੀ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ ਹੈ, ਜਿਸ ਕਰਕੇ ਕਈ ਥਾਵਾਂ ਤੇ ਪਾਣੀ ਖੜਨ ਕਾਰਨ ਰਾਹਗੀਰਾਂ ਤੇ ਸਾਉਣ ਅਸ਼ਟਮੀ ਮੇਲੇ ਦੌਰਾਨ ਦੇਸ਼ ਦੇ ਕੋਨੇ ਕੋਨੇ ਤੋਂ ਪਹੁੰਚ ਰਹੀ ਸੰਗਤ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਸ਼ਾਮੀ ਕਰੀਬ 6 ਵਜੇ ਸ਼ੁਰੂ ਹੋਈ ਬਰਸਾਤ ਤੋਂ ਬਾਅਦ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਪੁਰਾਣੀਆਂ ਥਾਵਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਸੜਕ, ਕਲਗ਼ੀਧਰ ਮਾਰਕੀਟ, ਮੁੱਖ ਸੜਕ ਮੁਹੱਲਾ ਘੱਟੀਵਾਲ, ਪੰਜ ਪਿਆਰਾ ਪਾਰਕ, ਨੈਣਾਂ ਦੇਵੀ ਸੜਕ, ਗੋਲ ਮਾਰਕੀਟ, ਪੁੱਡਾ ਮਾਰਕੀਟ, ਮੁਹੱਲਾ ਨਵੀਂ ਆਬਾਦੀ, ਨਿਰਮਲ ਬੁੰਗਾ, ਵਿਰਾਸਤ-ਏ-ਖਾਲਸਾ ਚੌਕ, ਕਚਹਿਰੀ ਸੜਕ ਆਦਿ ਥਾਵਾਂ ਤੇ ਕਈ-ਕਈ ਫੁੱਟ ਪਾਣੀ ਨਿਕਾਸੀ ਨਾ ਹੋਣ ਕਰਕੇ ਕਾਫੀ ਲੰਬਾ ਸਮਾਂ ਖੜ੍ਹਾ ਰਿਹਾ।ਇਹ ਪਾਣੀ ਬੀਤੇ ਕਈ ਸਾਲਾਂ ਤੋਂ ਬਰਸਾਤਾਂ ਦੇ ਦਿਨਾਂ ਵਿਚ ਇਨ੍ਹਾਂ ਥਾਵਾਂ ਤੇ ਖੜ੍ਹਾ ਰਹਿੰਦਾ ਹੈ।ਜਿਸ ਕਾਰਨ ਨੇੜਲੇ ਨੀਵੇਂ ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਖੇਤਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਦੱਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ ਨੀਮ ਪਹਾੜੀ ਇਲਾਕਾ ਹੋਣ ਕਰਕੇ ਪੁਰਾਣੇ ਸਮਿਆਂ ਵਿਚ ਬਰਸਾਤੀ ਪਾਣੀ ਦੀ ਆਪਣੇ ਆਪ ਨਿਕਾਸੀ ਹੋ ਜਾਂਦੀ ਸੀ, ਪਰ ਹੁਣ ਇਨ੍ਹਾਂ ਥਾਵਾਂ ਤੇ ਵਿਕਾਸ ਤੋਂ ਬਾਅਦ ਬਣੀਆਂ ਰਿਹਾਇਸ਼ੀ ਇਮਾਰਤਾਂ ਅਤੇ ਨਾਲਿਆਂ ਨੂੰ ਮਿੱਟੀ ਨਾਲ ਭਰ ਦੇਣ ਤੋਂ ਬਾਅਦ ਸ਼ਹਿਰ ਭਾਰੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਸੀ, ਪਰ ਸਰਕਾਰ ਅਤੇ ਨਗਰ ਕੌਂਸਲ ਵਲੋਂ ਨਿਕਾਸੀ ਢਾਂਚਾ ਦਰੁਸਤ ਨਾ ਕਰਨ ਕਰਕੇ ਹਰੇਕ ਸਾਲ ਇਹਨਾਂ ਥਾਵਾਂ ਤੇ ਪਾਣੀ ਖੜ੍ਹ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਇਸ ਪੁਰਾਣੀ ਸਮੱਸਿਆ ਦਾ ਹੱਲ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪਹਿਲ ਦੇ ਆਧਾਰ ’ਤੇ ਕਰੇ।
Ad Position 22
No active advertisement
ਪਿਛਲੀ ਖ਼ਬਰ ਨਾਨਕਪੁਰ ਤੋਂ ਸ੍ਰੀ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਦੇ ਲੰਗਰ ਹਾਲ ਦੇ ਮੁੜ ਨਿਰਮਾਣ ਦੀ ਕਾਰ ਸੇਵਾ ਅੱਜ ਹੋਵੇਗੀ ਸ਼ੁਰੂ
Ad Position 24