19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨੂਰਪੁਰ ਬੇਦੀ ਇਲਾਕੇ ਦੇ ਵਿਕਾਸ ’ਚ ਮੀਲ ਪੱਥਰ ਸਾਬਤ ਹੋਵੇਗਾ ਬੁੰਗਾ ਸਾਹਿਬ ਰੇਲਵੇ ਓਵਰ ਬ੍ਰਿਜ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ਤੋਂ ਲੰਘਦੀ ਰੇਲਵੇ ਲਾਈਨ ਕਾਰਨ ਅਕਸਰ ਇਸ ਮਾਰਗ ਤੇ ਫਾਟਕ ਬੰਦ ਰਹਿਣ ਕਾਰਨ ਆਵਾਜਾਈ ਵਿਚ ਵੱਡਾ ਵਿਘਨ ਪੈਂਦਾ ਸੀ, ਪਰ ਹੁਣ ਹਲਕਾ ਰੂਪਨਗਰ ਦੇ ਵਿਧਾਇਕ ਐਂਡ. ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਇਸ ਮਸਲੇ ਦਾ ਹੱਲ ਬਹੁਤ ਜਲਦੀ ਹੋਣ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-08-2026
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ਤੋਂ ਲੰਘਦੀ ਰੇਲਵੇ ਲਾਈਨ ਕਾਰਨ ਅਕਸਰ ਇਸ ਮਾਰਗ ਤੇ ਫਾਟਕ ਬੰਦ ਰਹਿਣ ਕਾਰਨ ਆਵਾਜਾਈ ਵਿਚ ਵੱਡਾ ਵਿਘਨ ਪੈਂਦਾ ਸੀ, ਪਰ ਹੁਣ ਹਲਕਾ ਰੂਪਨਗਰ ਦੇ ਵਿਧਾਇਕ ਐਂਡ.ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਇਸ ਮਸਲੇ ਦਾ ਹੱਲ ਬਹੁਤ ਜਲਦੀ ਹੋਣ ਜਾ ਰਿਹਾ ਹੈ। ਵਿਧਾਇਕ ਵਲੋਂ ਲੋਕ ਸਭਾ ਸਾਂਸਦ ਮਲਵਿੰਦਰ ਸਿੰਘ ਕੰਗ ਦੇ ਯਤਨਾਂ ਸਦਕਾ ਇਸ ਰੇਲਵੇ ਲਾਈਨ ‘ਤੇ ਓਵਰ ਬ੍ਰਿਜ ਬਣਾਉਣ ਲਈ 50 ਕਰੋੜ ਦੀ ਰਾਸ਼ੀ ਦਾ ਬਜਟ ਪ੍ਰਵਾਨ ਕਰਵਾਇਆ ਹੈ। ਇਸ ਤੋਂ ਪਹਿਲਾਂ ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ਨੂੰ 18 ਫੁੱਟ ਤੋਂ 23 ਫੁੱਟ ਚੌੜਾ ਕਰਕੇ ਵਧੀਆ ਆਵਾਜਾਈ ਦੇ ਕਾਬਲ ਬਣਾਇਆ ਗਿਆ। ਸਰਾਂ ਪੱਤਣ ਵਿਖੇ ਗੁਜ਼ਰਦੇ ਸਤਲੁਜ ਦਰਿਆ ਤੇ ਪੁਲ ਬਣਾਉਣ ਦਾ ਸਿਹਰਾ ਜਿੱਥੇ ਸਵ ਸੰਤ ਬਾਬਾ ਅਜੀਤ ਸਿੰਘ ਸਾਬਕਾ ਵਿਧਾਇਕ ਨੂੰ ਜਾਂਦਾ ਹੈ, ਉੇਥੇ ਮੌਜੂਦਾ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਸ ਰੇਲਵੇ ਟਰੈਕ ‘ਤੇ ਓਵਰ ਬ੍ਰਿਜ ਬਣਾਉਣ ਦਾ ਪ੍ਰਾਜੈਕਟ ਪਾਸ ਕਰਵਾ ਕੇ ਇਲਾਕੇ ਦੇ ਵਿਕਾਸ ਵਿਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਵਿਧਾਇਕ ਚੱਢਾ ਨੇ ਕਿਹਾ ਕਿ ਉਨ੍ਹਾਂ ਦਾ ਸਪਨਾ ਆਪਣੇ ਹਲਕੇ ਨੂੰ ਪੰਜਾਬ ਦੇ ਮੋਹਰੀ ਹਲਕਿਆਂ ਵਿਚ ਸ਼ਾਮਿਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਓਵਰ ਬ੍ਰਿਜ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਰੂਪਨਗਰ ਦੀਆਂ ਚੋਣਾਂ ਦੀਆਂ ਤਿਆਰੀਆਂ ਆਰੰਭ ਅਗਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਚੀਫ਼ ਮੈਨੇਜਰ ਨੇ ਪੀੜਤ ਪਰਿਵਾਰ ਨੂੰ ਸੌਂਪੀ 2 ਲੱਖ ਰੁਪਏ ਦੀ ਰਾਸ਼ੀ
Ad Position 24