24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਹੁ ਕਰੋੜੀ ਰੂਪਨਗਰ-ਜਲੰਧਰ ਬਾਈਪਾਸ ਦੇ ਕਿਨਾਰਿਆਂ ਤੇ ਉੱਗੀਆਂ ਝਾੜੀਆਂ ’ਚ ਘੁੰਮ ਰਹੇ ਬੇਸਹਾਰਾ ਪਸ਼ੂ। ਰੂਪਨਗਰ-ਜਲੰਧਰ ਬਾਈਪਾਸ ’ਤੇ ਉੱਗੀਆਂ ਝਾੜੀਆਂ ਤੇ ਬੇਸਹਾਰਾ ਪਸ਼ੂਆਂ ਕਾਰਨ ਖ਼ਤਰੇ ’ਚ ਪਈ ਰਾਹਗੀਰਾਂ ਦੀ ਜਾਨ

ਰੂਪਨਗਰ, 23 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਰੂਪਨਗਰ-ਜਲੰਧਰ ਬਾਈਪਾਸ ਇਨ੍ਹੀਂ ਦਿਨੀਂ ਇਲਾਕੇ ਦੇ ਲੋਕਾਂ ਤੇ ਬਾਹਰੋਂ ਆਉਣ ਵਾਲੇ ਰਾਹਗੀਰਾਂ ਲਈ ਸੁਰੱਖਿਅਤ ਸਫ਼ਰ ਦਾ ਸਾਧਨ ਬਣਨ ਦੀ ਬਜਾਏ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਮਹੱਤਵਪੂਰਨ ਮਾਰਗ ਦੀ ਸਾਂਭ-ਸੰਭਾਲ ਤੇ ਸਫ਼ਾਈ ਪ੍ਰਤੀ ਸਬੰਧਿਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਸੜਕ ਦੇ ਦੋਵਾਂ ਕਿਨਾਰਿਆਂ ‘ਤੇ ਵੱਡੇ ਪੱਧਰ ‘ਤੇ ਜੰਗਲੀ ਬੂਟੀ ਤੇ ਘਾਹ ਉੱਗ ਚੁੱਕਾ ਹੈ, ਜਿਸ ਕਾਰਨ ਉੱਥੇ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਇੱਥੋਂ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਦੀ ਜਾਨ ਹਮੇਸ਼ਾ ਖ਼ਤਰੇ ਦੇ ਸਾਏ ਹੇਠ ਰਹਿੰਦੀ ਹੈ।

Ad Position 21
No active advertisement
ਅਜੀਤ ਡੈਸਕ 24-08-2026
ਰੂਪਨਗਰ, 23 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)- ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਰੂਪਨਗਰ-ਜਲੰਧਰ ਬਾਈਪਾਸ ਇਨ੍ਹੀਂ ਦਿਨੀਂ ਇਲਾਕੇ ਦੇ ਲੋਕਾਂ ਤੇ ਬਾਹਰੋਂ ਆਉਣ ਵਾਲੇ ਰਾਹਗੀਰਾਂ ਲਈ ਸੁਰੱਖਿਅਤ ਸਫ਼ਰ ਦਾ ਸਾਧਨ ਬਣਨ ਦੀ ਬਜਾਏ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਮਹੱਤਵਪੂਰਨ ਮਾਰਗ ਦੀ ਸਾਂਭ-ਸੰਭਾਲ ਤੇ ਸਫ਼ਾਈ ਪ੍ਰਤੀ ਸਬੰਧਿਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਸੜਕ ਦੇ ਦੋਵਾਂ ਕਿਨਾਰਿਆਂ ‘ਤੇ ਵੱਡੇ ਪੱਧਰ ‘ਤੇ ਜੰਗਲੀ ਬੂਟੀ ਤੇ ਘਾਹ ਉੱਗ ਚੁੱਕਾ ਹੈ, ਜਿਸ ਕਾਰਨ ਉੱਥੇ ਘੁੰਮਦੇ ਆਵਾਰਾ ਪਸ਼ੂਆਂ ਕਾਰਨ ਇੱਥੋਂ ਲੰਘਣ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਦੀ ਜਾਨ ਹਮੇਸ਼ਾ ਖ਼ਤਰੇ ਦੇ ਸਾਏ ਹੇਠ ਰਹਿੰਦੀ ਹੈ। ਬਾਈਪਾਸ ਦੇ ਕਿਨਾਰਿਆਂ ‘ਤੇ ਬੇਲੋੜੀਆਂ ਝਾੜੀਆਂ ਤੇ ਜੰਗਲੀ ਬੂਟੀ ਐਨੀ ਜ਼ਿਆਦਾ ਫੈਲ ਚੁੱਕੀ ਹੈ ਕਿ ਇਸ ਵਿਚ ਆਵਾਰਾ ਪਸ਼ੂਆਂ ਦਾ ਜਮਘਟਾ ਲੱਗਿਆ ਰਹਿੰਦਾ ਹੈ। ਇੱਥੇ ਘੁੰਮਦੇ ਆਵਾਰਾ ਪਸ਼ੂ ਕੂੜੇ-ਕਰਕਟ ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਮੂੰਹ ਮਾਰਦੇ ਹੋਏ ਅਕਸਰ ਅਚਾਨਕ ਦੌੜ ਕੇ ਸੜਕ ਦੇ ਵਿਚਕਾਰ ਆ ਜਾਂਦੇ ਹਨ। ਤੇਜ਼ ਰਫ਼ਤਾਰ ਵਾਹਨਾਂ ਦੇ ਸਾਹਮਣੇ ਅਚਾਨਕ ਇਨ੍ਹਾਂ ਪਸ਼ੂਆਂ ਦੇ ਆਉਣ ਨਾਲ ਭਿਆਨਕ ਸੜਕ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨਾਲ ਪਹਿਲਾਂ ਵੀ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚਿਆ ਹੈ। ਇਸ ਮਾਰਗ ਦੇ ਆਲੇ-ਦੁਆਲੇ ਵੱਡੇ ਵਿੱਦਿਅਕ ਅਦਾਰੇ ਵੀ ਸਥਿਤ ਹਨ, ਜਿੱਥੋਂ ਰੋਜ਼ਾਨਾ ਵਿਦਿਆਰਥੀਆਂ ਨੇ ਗੁਜ਼ਰਨਾ ਹੁੰਦਾ ਹੈ। ਸੜਕ ਦੇ ਕਿਨਾਰਿਆਂ ‘ਤੇ ਝਾੜੀਆਂ ਫੈਲਣ ਕਾਰਨ ਮੋੜਾਂ ਅਤੇ ਚੌਰਾਹਿਆਂ ‘ਤੇ ਵਿਜ਼ੀਬਿਲਟੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸਾਹਮਣੇ ਤੋਂ ਆਉਣ ਵਾਲਾ ਟਰੈਫ਼ਿਕ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਅਤੇ ਟੱਕਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਨੇੜਲੇ ਨਿਵਾਸੀਆਂ ਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ। ਬਾਈਪਾਸ ਦੇ ਕਿਨਾਰਿਆਂ ਤੋਂ ਜੰਗਲੀ ਬੂਟੀ ਅਤੇ ਝਾੜੀਆਂ ਦੀ ਤੁਰੰਤ ਕਟਾਈ ਕਰਵਾਈ ਜਾਵੇ ਅਤੇ ਸੜਕ ‘ਤੇ ਘੁੰਮਦੇ ਆਵਾਰਾ ਪਸ਼ੂਆਂ ਨੂੰ ਕਾਬੂ ਕਰਕੇ ਕਿਸੇ ਸੁਰੱਖਿਅਤ ਥਾਂ ‘ਤੇ ਭੇਜਿਆ ਜਾਵੇ, ਤਾਂ ਜੋ ਆਉਣ ਵਾਲੇ ਦਿਨਾਂ ਵਿਚ ਕਿਸੇ ਵੱਡੇ ਜਾਨੀ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਦੇਸ ਰਾਜ ਸੈਣੀ। ਦੇਸ ਰਾਜ ਸੈਣੀ ਨੇ ਮੁੱਖ ਮੰਤਰੀ ਨਾ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਡਾ. ਦਲਜੀਤ ਸਿੰਘ ਚੀਮਾ, ਭਾਈ ਚਾਵਲਾ ਤੇ ਹੋਰ। ‘ਆਪ’ ਸਰਕਾਰ ਨੇ ਪੰਜਾਬ...
Ad Position 24