25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਟਿੱਬਾ ਨੰਗਲ ਦੇ ਕਾਲਜ ਵਿਖੇ 30 ਨੂੰ ਕਰਵਾਏ ਜਾਣਗੇ ਅਥਲੈਟਿਕਸ ਮੁਕਾਬਲੇ

ਨੂਰਪੁਰ ਬੇਦੀ, 23 ਅਗਸਤ (ਵਿੰਦਰਪਾਲ ਝਾਂਡੀਆਂ)- ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਏਰੀਆ ਯੂਥ ਅਲਾਇੰਸ ਬਲਾਚੌਰ ਤੇ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਕਮਲ ਚੌਹਾਨ ਟੇਡੇਵਾਲ ਵਲੋਂ ਸਾਂਝੇ ਤੌਰ ‘ਤੇ ਅਥਲੈਟਿਕਸ ਮੁਕਾਬਲੇ ਕਰਵਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਇਹ ਮੁਕਾਬਲੇ 30 ਅਗਸਤ ਦਿਨ ਐਤਵਾਰ ਨੂੰ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਦੇ ਖੇਡ ਮੈਦਾਨ ਵਿਚ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 24-08-2026
ਨੂਰਪੁਰ ਬੇਦੀ, 23 ਅਗਸਤ (ਵਿੰਦਰਪਾਲ ਝਾਂਡੀਆਂ)- ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਏਰੀਆ ਯੂਥ ਅਲਾਇੰਸ ਬਲਾਚੌਰ ਤੇ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਕਮਲ ਚੌਹਾਨ ਟੇਡੇਵਾਲ ਵਲੋਂ ਸਾਂਝੇ ਤੌਰ ‘ਤੇ ਅਥਲੈਟਿਕਸ ਮੁਕਾਬਲੇ ਕਰਵਾਉਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਇਹ ਮੁਕਾਬਲੇ 30 ਅਗਸਤ ਦਿਨ ਐਤਵਾਰ ਨੂੰ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਦੇ ਖੇਡ ਮੈਦਾਨ ਵਿਚ ਕਰਵਾਏ ਜਾਣਗੇ। ਕਮਲ ਚੌਹਾਨ ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਸਿਰਫ਼ ਜ਼ਿਲ੍ਹਾ ਰੂਪਨਗਰ ਅਤੇ ਤਹਿਸੀਲ ਬਲਾਚੌਰ ਨਾਲ ਸਬੰਧਿਤ ਬੱਚੇ ਤੇ ਖਿਡਾਰੀ ਹੀ ਭਾਗ ਲੈ ਸਕਣਗੇ। ਖਿਡਾਰੀਆਂ ਨੂੰ ਵੱਖ-ਵੱਖ ਉਮਰ ਵਰਗਾਂ ਵਿਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1600 ਮੀਟਰ ਦੌੜਾਂ ਤੋਂ ਇਲਾਵਾ ਹਾਈ ਜੰਪ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 12 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਅਤੇ ਲੜਕੀਆਂ ਦੀ 100 ਮੀਟਰ ਦੌੜ, 15 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਅਤੇ ਲੜਕੀਆਂ ਦੀ 200 ਮੀਟਰ ਦੌੜ ਅਤੇ 18 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਅਤੇ ਲੜਕੀਆਂ ਦੀ 400 ਮੀਟਰ ਦੌੜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਲੜਕੀਆਂ ਦੀ 800 ਮੀਟਰ ਅਤੇ ਲੜਕਿਆਂ ਦੀ 1600 ਮੀਟਰ ਦੌੜ ਵੀ ਹੋਵੇਗੀ। ਜਦਕਿ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਲਈ 200 ਮੀਟਰ ਦੌੜ ਦਾ ਵਿਸ਼ੇਸ਼ ਮੁਕਾਬਲਾ ਵੀ ਰੱਖਿਆ ਗਿਆ ਹੈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਨਗਦ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਖਿਡਾਰੀਆਂ ਨੂੰ 30 ਅਗਸਤ ਨੂੰ ਸਵੇਰੇ 5:30 ਵਜੇ ਖੇਡ ਮੈਦਾਨ ਵਿਚ ਪਹੁੰਚਣਾ ਲਾਜ਼ਮੀ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ‘ਹਿੰਮਤ ਹੈ ਸੰਗ, ਲੜਾਂਗੇ ਜ਼ਿੰਦਗੀ ਦੀ ਜੰਗ’-ਅੰਮ੍ਰਿਤਾ ਸ਼ਾਨ ਅਗਲੀ ਖ਼ਬਰ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹਨ ਕੌਂਸਲਰ ਅਤੇ ਪਤਵੰਤੇ। ਮੁੱਖ ਮੰਤ...
Ad Position 24