24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ’ਚ ਭੰਡਾਰਾ ਕਰਵਾਇਆ

ਕੁਰਾਲੀ, 23 ਅਗਸਤ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਵਿਖੇ ਸ੍ਰੀ ਦੁਰਗਾ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਕਾਂਗਰਸ ਦੇ ਹਲਕਾ ਖਰੜ ਤੋਂ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਕੁਰਾਲੀ ਦੇ ਮੁੱਖ ਰੋਡ ‘ਤੇ ਛੋਲੇ-ਪੂਰੀਆਂ ਅਤੇ ਕੜਾਹ-ਪ੍ਰਸ਼ਾਦ ਦਾ ਲੰਗਰ ਅਤੁੱਟ ਵਰਤਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਕੁਰਾਲੀ, 23 ਅਗਸਤ (ਬਿੱਲਾ ਅਕਾਲਗੜ੍ਹੀਆ)- ਸਥਾਨਕ ਸ਼ਹਿਰ ਵਿਖੇ ਸ੍ਰੀ ਦੁਰਗਾ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਕਾਂਗਰਸ ਦੇ ਹਲਕਾ ਖਰੜ ਤੋਂ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਭੰਡਾਰਾ ਕਰਵਾਇਆ ਗਿਆ। ਇਸ ਦੌਰਾਨ ਕੁਰਾਲੀ ਦੇ ਮੁੱਖ ਰੋਡ ‘ਤੇ ਛੋਲੇ-ਪੂਰੀਆਂ ਅਤੇ ਕੜਾਹ-ਪ੍ਰਸ਼ਾਦ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਮਾਤਾ ਸ੍ਰੀ ਨੈਣਾਂ ਦੇਵੀ ਦੇ ਸਾਵਣ ਮਹੀਨੇ ਦੇ ਨਵਰਾਤਰਿਆਂ ਦੌਰਾਨ ਸ੍ਰੀ ਦੁਰਗਾ ਅਸ਼ਟਮੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਇਹ ਲੰਗਰ ਸ਼ਰਧਾ ਸੇਵਾ ਭਾਵਨਾ ਨਾਲ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਅਤੇ ਲੰਗਰ ਮਨੁੱਖਤਾ ਦੀ ਸੇਵਾ, ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਵਿਨੀਸ਼ ਅਗਰਵਾਲ, ਅਜੇ ਕੁਮਾਰ ਰਿੰਕੂ, ਕੁਲਦੀਪ ਸਿੰਘ ਓਇੰਦ, ਅਸ਼ੋਕ ਕੁਮਾਰ, ਜੁਝਾਰ ਸਿੰਘ ਠੇਕੇਦਾਰ, ਰਾਜ ਕੁਮਾਰ, ਹਰਜੋਤ ਸਿੰਘ, ਹਰਦੀਪ ਸਿੰਘ ਦੀਪਾ ਖਾਬੜਾਂ, ਅੰਮ੍ਰਿਤਪਾਲ ਸਿੰਘ ਬਾਠ ਅਤੇ ਬਲਜੀਤ ਸਿੰਘ ਬੱਲੀ ਸਮੇਤ ਹੋਰਨਾਂ ਸੇਵਾਦਾਰਾਂ ਵਲੋਂ ਲੰਗਰ ਦੌਰਾਨ ਸੇਵਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਦੀ ਯਾਤਰਾ ਸ਼ਲਾਘਾਯੋਗ ਉਪਰਾਲਾ-ਧਰਮਿੰਦਰ ਸਿੰਘ ਅਗਲੀ ਖ਼ਬਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਸੂਬਾ ਪੱਧਰੀ ਰੋਸ ਰੈਲੀ
Ad Position 24