26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਕੱਲ੍ਹ ਹੋਵੇਗੀ ਵਿਸ਼ਾਲ ਰੈਲੀ

ਸ੍ਰੀ ਅਨੰਦਪੁਰ ਸਾਹਿਬ, 25 ਅਗਸਤ (ਜੇ ਐਸ ਨਿੱਕੂਵਾਲ)- ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਮੰਡਲ ਯੂਨਿਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਏ. ਐੱਚ.

Ad Position 21
No active advertisement
ਅਜੀਤ ਡੈਸਕ 26-08-2026
ਸ੍ਰੀ ਅਨੰਦਪੁਰ ਸਾਹਿਬ, 25 ਅਗਸਤ (ਜੇ ਐਸ ਨਿੱਕੂਵਾਲ)- ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਮੰਡਲ ਯੂਨਿਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਏ. ਐੱਚ. ਸੀ. ਓ. ਤੇ ਐਮ. ਮੰਡਲ ਗੰਗੂਵਾਲ, ਆਰ. ਈ. ਜਨਰੇਸ਼ਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਤਿਲਕ ਰਾਜ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਹਾਜ਼ਰ ਹੋਏ।ਇਸ ਮੌਕੇ ਆਗੂਆਂ ਨੇ ਕਿਹਾ ਕਿ 27 ਅਗਸਤ ਨੂੰ ਆਰ. ਈ. ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜਨਰੇਸ਼ਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ।ਇਸ ਉਪਰੰਤ ਤਹਿਸੀਲ ਮੁੱਖ ਦਫ਼ਤਰ ਦੇ ਗੇਟ ਅੱਗੇ ਲਾਲ-ਕਾਲੇ ਝੰਡਿਆਂ ਅਤੇ ਯੂਨੀਅਨ ਦੇ ਬੈਨਰਾਂ ਨਾਲ ਵਿਸ਼ਾਲ ਰੈਲੀ ਤੇ ਮਾਰਚ ਕੀਤਾ ਜਾਵੇਗਾ। ਆਗੂਆਂ ਵਲੋਂ 27 ਅਗਸਤ ਦੇ ਸੰਘਰਸ਼ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮਦਨ ਗੋਪਾਲ, ਚਰਨ ਦਾਸ, ਰੋਪੜ ਤਿਲਕ ਰਾਜ, ਗੋਪਾਲ ਕ੍ਰਿਸ਼ਨ, ਸੋਮ ਨਾਥ, ਦੇਸ ਰਾਜ, ਘਈ, ਗੱਜਣ ਸਿੰਘ , ਰੁਲੀਆ ਰਾਮ, ਹਰਬੰਸ ਲਾਲ, ਅਵਤਾਰ ਸਿੰਘ, ਲਾਲ ਚੰਦ, ਪ੍ਰਕਾਸ਼ ਚੰਦ, ਸੰਤੋਖ ਸਿੰਘ, ਭੁਪਿੰਦਰ ਸਿੰਘ, ਮਦਨ ਲਾਲ ਸਿੱਧੂ, ਕੁਲਦੀਪ ਸੂਦ, ਗੁਰਜੀਤ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ, ਨੰਦ ਲਾਲ, ਰਾਮਦਾਸ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡ. ਵਿਸ਼ਾਲ ਮਹਿਰਾ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਜਗਦੀਸ਼ ਚੰਦਰ ਕਾਜਲਾ ਰੋਪੜ ਮੰਡਲ/ਸਰਕਲ ਪ੍ਰਧਾਨ ਬਣੇ
Ad Position 24